‘ਧੋਨੀ ਅਜਿਹੇ ਖਿਡਾਰੀ ਹਨ, ਜਿਨ੍ਹਾਂ ਬਾਰੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੀ ਗੱਲਾਂ ਕਰਦੇ ਹਨ’
Published : Aug 6, 2020, 11:10 am IST
Updated : Aug 6, 2020, 11:10 am IST
SHARE ARTICLE
MS Dhoni and Deans Jones
MS Dhoni and Deans Jones

ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਨੇ ਕੀਤੀ ਧੋਨੀ ਦੀ ਤਾਰੀਫ਼

ਨਵੀਂ ਦਿੱਲੀ: ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਡੀਨ ਜੋਨਸ ਦਾ ਕਹਿਣਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਜਿਹੇ ਖਿਡਾਰੀ ਹਨ, ਜਿਨ੍ਹਾਂ ਬਾਰੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੀ ਗੱਲਾਂ ਕਰਦੇ ਹਨ। ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਡੀਨ ਜੋਨਸ ਕੋਲੋਂ ਜਦੋਂ ਧੋਨੀ ਨਾਲ ਬਿਤਾਏ ਗਏ ਸਭ ਤੋਂ ਵਧੀਆ ਸਮੇਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਉਹ ਸਮਾਂ ਯਾਦ ਕੀਤਾ ਜਦੋਂ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਨੇ ਧੋਨੀ ਦੇ ਲੰਬੇ ਵਾਲਾਂ ਦੀ ਤਾਰੀਫ਼ ਕੀਤੀ ਸੀ।

MS DhoniMS Dhoni

ਉਹਨਾਂ ਨੇ ਧੋਨੀ ਨੂੰ ਕਦੀ ਵੀ ਵਾਲ ਨਾ ਕਟਵਾਉਣ ਲਈ ਕਿਹਾ ਸੀ। ਡੀਨ ਜੋਨਸ ਨੇ ਕਿਹਾ, ‘ਮੈਂ ਉਸ ਸਮੇਂ ਕਮੈਂਟਰੀ ਕਰ ਰਿਹਾ ਸੀ, ਜਦੋਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੇ ਉਹਨਾਂ ਨੂੰ ਇਹ ਗੱਲ ਕਹੀ। ਧੋਨੀ ਬਹੁਤ ਸਟਾਈਲਿਸ਼ ਖਿਡਾਰੀ ਹਨ, ਇੱਥੋਂ ਤੱਕ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੱਕ ਉਹਨਾਂ ਬਾਰੇ ਗੱਲਾਂ ਕਰਨਾ ਪਸੰਦ ਕਰਦੇ ਸਨ’।

Deans JonesDeans Jones

ਉਹਨਾਂ ਕਿਹਾ ਕਿ, ‘ਧੋਨੀ ਮੈਦਾਨ ‘ਤੇ ਅਜਿਹੀਆਂ ਚੀਜ਼ਾਂ ਕਰਦੇ ਹਨ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ’। ਉਹਨਾਂ ਕਿਹਾ ਕਿ ਧੋਨੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲੇ ਖਿਡਾਰੀ ਹਨ। ਉਹਨਾਂ ਕਿਹਾ ‘ਮੈਂ ਧੋਨੀ ਦਾ ਬਹੁਤ ਵੱਡਾ ਫੈਨ ਹਾਂ। ਮੈਨੂੰ ਲੱਗਦਾ ਹੈ ਕਿ ਉਹ ਭਾਰਤ ਦੇ ਚੋਟੀ ਦੇ ਮਹਾਨ 6 ਕ੍ਰਿਕਟਰਾਂ ਵਿਚੋਂ ਇਕ ਹਨ’।  ਡੀਨ ਜੋਨਸ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਧੋਨੀ ਆਈਪੀਐਲ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ।

MS DhoniMS Dhoni

ਦੱਸ ਦਈਏ ਕਿ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ ਸਿਰਫ਼ ਭਾਰਤ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਹਨ। ਭਾਰਤ ਨੂੰ ਆਈਸੀਸੀ ਦੀਆਂ ਤਿੰਨ ਟਰਾਫੀਆਂ ਜਿਤਾਉਣ ਵਾਲੇ ਧੋਨੀ ਦੁਨੀਆਂ ਦੇ ਇਕਲੌਤੇ ਕਪਤਾਨ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿਚ ਵੀ ਉਹ ਚੇਨਈ ਸੁਪਰ ਕਿੰਗਸ ਨੂੰ ਤਿੰਨ ਵਾਰ ਖ਼ਿਤਾਬ ਜਿਤਾ ਚੁੱਕੇ ਹਨ। ਟੀਮ ਦੇ ਮੌਜੂਦਾ ਮੈਂਬਰ ਹੀ ਨਹੀਂ ਬਲਕਿ ਸਾਬਕਾ ਮਹਾਨ ਕ੍ਰਿਕਟਰ ਵੀ ਧੋਨੀ ਦੇ ਫੈਸਲਾ ਲੈਣ ਦੀ ਸਮਰੱਥਾ ਅਤੇ ਕਾਬਲੀਅਤ ਤੋਂ ਪ੍ਰਭਾਵਿਤ ਰਹੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement