
7 ਜੁਲਾਈ ਭਾਰਤੀ ਕ੍ਰਿਕਟ ਫੈਨਜ਼ ਲਈ ਬਹੁਤ ਹੀ ਖਾਸ ਦਿਨ ਹੈ
ਨਵੀਂ ਦਿੱਲੀ: 7 ਜੁਲਾਈ ਭਾਰਤੀ ਕ੍ਰਿਕਟ ਫੈਨਜ਼ ਲਈ ਬਹੁਤ ਹੀ ਖਾਸ ਦਿਨ ਹੈ ਕਿਉਂਕਿ ਇਸ ਦਿਨ ਇਕ ਅਜਿਹੇ ਖਿਡਾਰੀ ਦਾ ਜਨਮ ਹੋਇਆ ਸੀ, ਜਿਸ ਨੇ 28 ਸਾਲ ਬਾਅਦ ਭਾਰਤ ਦੇ ਵਿਸ਼ਵ ਕੱਪ ਜਿੱਤਣ ਦੇ ਸੁਪਨੇ ਨੂੰ ਪੂਰਾ ਕੀਤਾ ਸੀ। ਇਸ ਦਿਨ ਉਸ ਦਿੱਗਜ਼ ਖਿਡਾਰੀ ਦਾ ਜਨਮ ਹੋਇਆ ਸੀ, ਜਿਸ ਨੇ ਭਾਰਤ ਨੂੰ ਚੈਂਪੀਅਨਜ਼ ਟਰਾਫੀ ਜਿਤਾਈ ਸੀ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਵਿਕੇਟ ਕੀਪਰ ਮਹਿੰਦਰ ਸਿੰਘ ਧੋਨੀ ਨੇ ਭਾਰਤ ਨੂੰ ਟੈਸਟ ਵਿਚ ਨੰਬਰ 1 ਬਣਾਇਆ ਹੈ।
MS Dhoni
ਆਉਣ ਵਾਲ 7 ਜੁਲਾਈ ਨੂੰ ਧੋਨੀ 39 ਸਾਲ ਸਾਲ ਦੇ ਹੋ ਜਾਣਗੇ ਅਤੇ ਉਹਨਾਂ ਦੇ ਬੇਹੱਦ ਖ਼ਾਸ ਦੋਸਤ ਡਵੈਨ ਬ੍ਰਾਵੋ ਉਹਨਾਂ ਦੇ ਜਨਮ ਦਿਨ ਲਈ ਬੇਹੱਦ ਖ਼ਾਸ ਤੌਹਫਾ ਤਿਆਰ ਕਰ ਰਹੇ ਹਨ। ਵੈਸਟ ਇੰਡੀਜ਼ ਦੇ ਆਲਰਾਊਂਡਰ ਡਵੈਨ ਬ੍ਰਾਵੋ ਧੋਨੀ ਨੂੰ ‘ਹੈਲੀਕਾਪਟਰ’ ਗਿਫਟ ਵਿਚ ਦੇਣ ਵਾਲੇ ਹਨ। ਇਹ ਕੋਈ ਅਸਲੀ ਹੈਲੀਕਾਪਟਰ ਨਹੀਂ ਹੈ ਬਲਕਿ ਇਹ ਡਵੈਨ ਬ੍ਰਾਵੋ ਦੇ ਗਾਣੇ ਦੇ ਬੋਲ ਹਨ, ਜੋ ਉਹਨਾਂ ਨੇ ਧੋਨੀ ਲਈ ਬਣਾਇਆ ਹੈ।
Instagram Post
ਡਵੈਨ ਬ੍ਰਾਵੋ ਨੇ ਸੋਮਵਾਰ ਨੂੰ ਅਪਣੇ ਨਵੇਂ ਗਾਣੇ ‘ਨੰਬਰ-7’ ਦਾ ਟੀਜ਼ਰ ਰਿਲੀਜ਼ ਕੀਤਾ ਹੈ, ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਉਹ ਅਪਣੇ ਇਸ ਗਾਣੇ ਨੂੰ ਧੋਨੀ ਦੇ ਜਨਮ ਦਿਨ ‘ਤੇ ਰੀਲੀਜ਼ ਕਰਨਗੇ।
Dwayne Bravo
ਦੱਸ ਦਈਏ ਕਿ ਧੋਨੀ ਅਤੇ ਬ੍ਰਾਵੋ ਬਹੁਤ ਚੰਗੇ ਦੋਸਤ ਹਨ। ਦੋਵੇਂ ਚੇਨਈ ਸੁਪਰਕਿੰਗਸ ਵੱਲੋਂ ਖੇਡਦੇ ਹਨ। ਬ੍ਰਾਵੋ ਕਈ ਵਾਰ ਕਹਿ ਚੁੱਕੇ ਹਨ ਕਿ ਉਹਨਾਂ ਦੇ ਕ੍ਰਿਕਟ ਕੈਰੀਅਰ ਵਿਚ ਉਹਨਾਂ ਨੂੰ ਧੋਨੀ ਤੋਂ ਚੰਗਾ ਕਪਤਾਨ ਕੋਈ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਬ੍ਰਾਵੋ ਕ੍ਰਿਕਟਰ ਤੋਂ ਇਲਾਵਾ ਇਕ ਚੰਗੇ ਗਾਇਕ ਵੀ ਹਨ, ਹੁਣ ਤੱਕ ਉਹ ਕਈ ਗਾਣੇ ਗਾ ਚੁੱਕੇ ਹਨ।