
ਭਾਰਤੀ ਰਿਲੇ ਟੀਮ 3.03.09 ਮਿੰਟ ਦਾ ਸਮਾਂ ਕੱਢ ਕੇ ਹੀਟ ਦੋ ਵਿਚ ਸਤਵੇਂ ਅਤੇ ਓਵਰਆਲ 12ਵੇਂ ਸਥਾਨ 'ਤੇ ਰਹੀ।
ਦੋਹਾ : ਭਾਰਤ ਨੂੰ ਅਪਣੀ 4x400 ਮੀਟਰ ਦੀ ਪੁਰਸ਼ ਅਤੇ ਮਹਿਲਾ ਰਿਲੇ ਟੀਮਾਂ ਤੋਂ ਕਾਫ਼ੀ ਉਮੀਦਾਂ ਸਨ ਪਰ ਦੋਵੇਂ ਟੀਮਾਂ ਸਨਿਚਰਵਾਰ ਨੂੰ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ ਵਿਚ ਇਨ੍ਹਾਂ ਮੁਕਾਬਲਿਆਂ ਦੇ ਫ਼ਾਈਨਲ ਵਿਚ ਨਹੀਂ ਪਹੁੰਚ ਸਕੀਆਂ। ਭਾਰਤੀ ਰਿਲੇ ਟੀਮ 3.03.09 ਮਿੰਟ ਦਾ ਸਮਾਂ ਕੱਢ ਕੇ ਹੀਟ ਦੋ ਵਿਚ ਸਤਵੇਂ ਅਤੇ ਓਵਰਆਲ 12ਵੇਂ ਸਥਾਨ 'ਤੇ ਰਹੀ। ਭਾਰਤੀ ਰਿਲੇ ਟੀਮ ਦਾ ਇਸ 'ਚ ਸੱਭ ਤੋਂ ਚੰਗਾ ਸਮਾਂ 3.00.91 ਮਿੰਟ ਸੀ। ਭਾਰਤੀ ਟੀਮ ਜੇ ਇਹ ਸਮਾਂ ਕੱਢ ਸਕਦੀ ਤਾਂ ਫ਼ਾਈਨਲ ਵਿਚ ਪਹੁੰਚ ਸਕਦੀ ਸੀ ਪਰ ਭਾਰਤੀ ਟੀਮ ਇਸ ਸਮੇਂ ਤੋਂ ਕਾਫ਼ੀ ਦੂਰ ਰਹੀ। ਕੁਆਲੀਫ਼ਾਈ ਕਰਨ ਵਾਲੀ ਅਠਵੀਂ ਅਤੇ ਆਖਰੀ ਬ੍ਰਿਟੇਨ ਦੀ ਟੀਮ ਦਾ ਸਮਾਂ 3.01.96 ਮਿੰਟ ਸੀ।
IAAF World Athletics Championships: Indian relay teams fail to make final
ਮਹਿਲਾ ਰਿਲੇ ਟੀਮ ਨੇ ਪੁਰਸ਼ ਟੀਮ ਦੇ ਮੁਕਾਬਲੇ ਇਕ ਸਥਾਨ ਦਾ ਸੁਧਾਰ ਕਰਦੇ ਹੋਏ ਓਵਰਆਲ 11ਵੇਂ ਸਥਾਨ 'ਤੇ ਰਹੀ। ਮਹਿਲਾ ਟੀਮ ਹੀਟ ਇਕ ਵਿਚ 3.29.42 ਮਿੰਟ ਨਾਲ ਅਪਣਾ ਸੱਭ ਤੋਂ ਸਿਖਰਲਾ ਸਮਾਂ ਕੱਢਣ ਦੇ ਬਾਵਜੂਦ ਛੇਵੇਂ ਸਥਾਨ ਅਤੇ ਓਵਰਆਲ 11ਵੇਂ ਸਥਾਨ 'ਤੇ ਰਹੀ। ਭਾਰਤੀ ਮਹਿਲਾ ਟੀਮ ਦਾ ਇਸ ਕ੍ਰਮਵਾਰ 'ਚ ਸੱਭ ਤੋਂ ਚੰਗਾ ਸਮਾਂ 3.26.89 ਮਿੰਟ ਸੀ ਅਤੇ ਇਹ ਸਮਾਂ ਉਨ੍ਹਾਂ ਨੂੰ ਫ਼ਾਈਨਲ ਵਿਚ ਪਹੁੰਚਾ ਸਕਦਾ ਸੀ ਪਰ ਟੀਮ ਪੱਧਰ 'ਤੇ ਅਪਣਾ ਸਰਬੋਤਮ ਸਮਾਂ ਕੱਢਣ ਦੇ ਬਾਵਜੂਦ ਟੀਮ ਫਾਈਨਲ 'ਚ ਨਾ ਪਹੁੰਚ ਸਕੀ।