
21ਵੇਂ ਰਾਸ਼ਟਰ ਮੰਡਲ ਖੇਡਾਂ ਵਿਚ ਵੇਟ ਲਿਫਟਿੰਗ ਤੋਂ ਭਾਰਤ ਨੂੰ ਤਮਗਾ ਮਿਲਣ ਦਾ ਸਿਲਸਿਲਾ ਜਾਰੀ ਹੈ।
ਨਵੀਂ ਦਿੱਲੀ : 21ਵੇਂ ਰਾਸ਼ਟਰ ਮੰਡਲ ਖੇਡਾਂ ਵਿਚ ਵੇਟ ਲਿਫਟਿੰਗ ਤੋਂ ਭਾਰਤ ਨੂੰ ਤਮਗਾ ਮਿਲਣ ਦਾ ਸਿਲਸਿਲਾ ਜਾਰੀ ਹੈ। ਤੀਸਰੇ ਦਿਨ ਭਾਰਤ ਨੂੰ ਚੌਥਾ ਗੋਲਡ ਵੈਂਕਟ ਰਾਹੁਲ ਰਘਾਲਾ ਨੇ 85 ਕਿਲੋ ਕੈਟੇਗਰੀ ਵਿਚ ਦਿਵਾਇਆ। ਪੁਰਸ਼ਾਂ ਦੇ ਇਸ ਮੁਕਾਬਲੇ ਵਿਚ ਉਨ੍ਹਾਂ ਨੇ ਕੁਲ 338 ਕਿਲੋ ਭਾਰ ਚੁੱਕ ਕੇ ਸਾਰਿਆਂ ਨੂੰ ਪਿੱਛੇ ਛੱਡ ਦਿਤਾ। ਭਾਰਤ ਦਾ ਰਾਸ਼ਟਰ ਮੰਡਲ ਖੇਡਾਂ ਵਿਚ ਇਹ ਚੌਥਾ ਗੋਲਡ ਤਮਗਾ ਹੈ। ਹੁਣ ਦੇਸ਼ ਨੂੰ ਕੁਲ 6 ਤਮਗੇ ਮਿਲੇ ਹਨ। ਕਮਾਲ ਦੀ ਗੱਲ ਇਹ ਹੈ ਕਿ ਹੁਣ ਤੱਕ ਸਾਰੇ ਤਮਗੇ ਵੇਟ ਲਿਫਟਿੰਗ ਵਿਚ ਹੀ ਮਿਲੇ ਹਨ।Venkat Rahul Ragalaਵੈਂਕਟ ਨੇ ਕਰਾਰਾ ਸਪੋਰਟਸ ਏਰੀਨਾ-1 ਵਿਚ ਆਯੋਜਿਤ ਇਸ ਮੁਕਾਬਲੇ ਵਿਚ ਸਨੈਚ ਅਤੇ ਕਲੀਨ ਐਂਡ ਜਰਕ ਵਿਚ ਕੁਲ 338 ਕਿਲੋਗ੍ਰਾਮ ਦਾ ਭਾਰ ਚੁਕ ਕੇ ਸੋਨਾ ਅਪਣੇ ਨਾਮ ਕੀਤਾ। ਸਨੈਚ ਵਿਚ ਵੈਂਕਟ ਦਾ ਸੱਭ ਤੋਂ ਵਧੀਆ ਪ੍ਰਦਰਸ਼ਨ 151 ਕਿਲੋਗ੍ਰਾਮ ਦਾ ਸੀ, ਉਥੇ ਹੀ ਕਲੀਨ ਐਂਡ ਜਰਕ ਵਿਚ ਦੂਜੀ ਵਾਰੀ ਵਿਚ ਉਨ੍ਹਾਂ ਨੇ ਸੱਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 187 ਕਿਲੋਗ੍ਰਾਮ ਦਾ ਭਾਰ ਚੁੱਕਿਆ। ਇਸ ਮੁਕਾਬਲੇ ਵਿਚ ਸਾਮੋਆ ਦੇ ਡੋਨ ਓਪੇਲੋਗੇ ਨੂੰ ਰਜਤ ਅਤੇ ਮਲੇਸ਼ੀਆ ਦੇ ਮੋਹੰਮਦ ਫਾਜਰੁਲ ਨੂੰ ਕਾਂਸੀ ਤਮਗਾ ਹਾਸਲ ਹੋਇਆ।
Venkat Rahul Ragalaਚਾਰ ਗੋਲਡ ਦੇ ਨਾਲ ਭਾਰਤ ਤਮਗਿਆਂ ਵਿਚ ਚੌਥੇ ਨੰਬਰ 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਤੀਸਰੇ ਦਿਨ ਭਾਰਤ ਦੇ ਵੇਟ ਲਿਫਟਰ ਖਿਡਾਰੀ ਸਤੀਸ਼ ਕੁਮਾਰ ਸ਼ਿਵਾਲਿੰਗਮ ਨੇ ਭਾਰਤ ਦੀ ਝੋਲੀ ਵਿਚ ਇਕ ਹੋਰ ਗੋਲਡ ਤਮਗਾ ਪਾ ਦਿਤਾ। ਸਤੀਸ਼ ਨੇ ਭਾਰ ਤੋਲਣ ਪੁਰਸ਼ਾਂ ਦੇ 77 ਕਿਲੋਗ੍ਰਾਮ ਭਾਰ ਵਰਗ ਵਿਚ ਭਾਰਤ ਨੂੰ ਸੋਨੇ ਦਾ ਤਮਗਾ ਦਿਵਾਇਆ। ਸਤੀਸ਼ ਨੇ ਸਨੈਚ ਵਿਚ 144 ਦਾ ਸੱਭ ਤੋਂ ਉਤਮ ਭਾਰ ਚੁੱਕਿਆ ਤਾਂ ਉਥੇ ਹੀ ਕਲੀਨ ਐਂਡ ਜਰਕ ਵਿਚ 173 ਦਾ ਸੱਭ ਤੋਂ ਉਤਮ ਭਾਰ ਚੁੱਕਿਆ। ਕੁਲ ਮਿਲਾ ਕੇ ਉਨ੍ਹਾਂ ਦਾ ਸਕੋਰ 317 ਰਿਹਾ। ਉਨ੍ਹਾਂ ਨੂੰ ਕਲੀਨ ਐਂਡ ਜਰਕ ਵਿਚ ਤੀਸਰੀ ਕੋਸ਼ਿਸ਼ ਦੀ ਜ਼ਰੂਰਤ ਨਹੀਂ ਪਈ।
Venkat Rahul Ragalaਮੀਰਾਬਾਈ ਚਾਨੂ ਨੇ ਦਿਵਾਇਆ ਭਾਰਤ ਨੂੰ ਪਹਿਲਾ ਗੋਲਡ ਤਮਗਾ
ਭਾਰਤ ਦੀ ਸਟਾਰ ਭਾਰ ਤੋਲਣ ਮਹਿਲਾ ਖਿਡਾਰੀ ਮੀਰਾਬਾਈ ਚਾਨੂ ਨੇ 21ਵੇਂ ਰਾਸ਼ਟਰ ਮੰਡਲ ਖੇਡਾਂ ਵਿਚ ਪਹਿਲੇ ਹੀ ਦਿਨ 48 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ਵਿਚ ਭਾਰਤ ਨੂੰ ਪਹਿਲਾ ਗੋਲਡ ਤਮਗਾ ਦਿਵਾਇਆ ਸੀ। ਮਣੀਪੁਰ ਦੀ ਚਾਨੂ ਨੇ ਇਸ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅਪਣੇ ਵਿਰੋਧੀਆਂ ਨੂੰ ਆਲੇ-ਦੁਆਲੇ ਵੀ ਨਹੀਂ ਭਟਕਣ ਦਿਤਾ। ਚਾਨੂ ਨੇ ਇਕੱਠੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਅਤੇ ਖੇਡ ਰਿਕਾਰਡ ਅਪਣੇ ਨਾਮ ਕੀਤੇ।