
ਲੜਕੇ ਨੇ ਸ਼ਗਨ ਵਜੋਂ ਲਿਆ ਸਿਰਫ 1 ਰੁਪਇਆ
ਚੰਡੀਗੜ੍ਹ: ਭਾਰਤੀ ਹਾਕੀ ਟੀਮ ਦੀ ਕਪਤਾਨ ਅਤੇ ਗੋਲਕੀਪਰ ਸਵਿਤਾ ਪੂਨੀਆ ਵਿਆਹ (Savita Punia Wedding) ਦੇ ਬੰਧਨ ਵਿਚ ਬੱਝ ਗਈ ਹੈ। ਸਿਰਸਾ ਦੇ ਪਿੰਡ ਜੋਧਕਾਂ ਦੀ ਰਹਿਣ ਵਾਲੀ ਸਵਿਤਾ ਪੂਨੀਆ ਦਾ ਵਿਆਹ ਕੈਨੇਡਾ ਦੇ ਅੰਕਿਤ ਬਲਹਾਰਾ ਨਾਲ ਹੋਇਆ ਹੈ। ਇਹ ਵਿਆਹ ਜ਼ੀਰਕਪੁਰ ਦੇ ਇਕ ਪੈਲੇਸ ਵਿਚ ਹੋਇਆ। ਅੰਕਿਤ ਮੂਲ ਰੂਪ ਤੋਂ ਸੋਨੀਪਤ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ 2,856 ਸਿੱਖ ਸ਼ਰਧਾਲੂਆਂ ਨੂੰ ਜਾਰੀ ਕੀਤੇ ਗਏ ਵੀਜ਼ੇ: ਪਾਕਿਸਤਾਨ ਹਾਈ ਕਮਿਸ਼ਨ
ਸਵਿਤਾ ਦੇ ਪਿਤਾ ਮਹਿੰਦਰ ਪੂਨੀਆ ਨੇ ਦੱਸਿਆ ਕਿ ਉਹਨਾਂ ਦੇ ਜਵਾਈ ਅੰਕਿਤ ਬਲਹਾਰਾ ਨੇ ਵਿਆਹ 'ਚ ਦਾਜ ਨਹੀਂ ਲਿਆ ਅਤੇ ਸ਼ਗਨ ਵਜੋਂ ਸਿਰਫ 1 ਰੁਪਏ ਲਿਆ ਹੈ। ਅੰਕਿਤ ਹਰਿਆਣਵੀ ਫਿਲਮ ਨਿਰਦੇਸ਼ਕ ਅਤੇ ਕਲਾਕਾਰ ਭਲ ਸਿੰਘ ਬਲਹਾਰਾ ਦਾ ਪੁੱਤਰ ਹੈ। ਅੰਕਿਤ ਬਲਹਾਰਾ ਕੈਨੇਡਾ ਵਿਚ ਸਾਫਟਵੇਅਰ ਇੰਜੀਨੀਅਰ ਹੈ। ਇਸ ਦੇ ਨਾਲ ਹੀ ਉਹ ਫਿਲਮ ਇੰਡਸਟਰੀ ਵਿਚ ਪਲੇਬੈਕ ਸਿੰਗਰ ਵੀ।
ਇਹ ਵੀ ਪੜ੍ਹੋ: ਤਾਇਵਾਨ ਦੇ ਹੁਲੀਏਨ ਸ਼ਹਿਰ ਵਿਚ ਆਇਆ 4.7 ਤੀਬਰਤਾ ਦਾ ਭੂਚਾਲ
ਸਵਿਤਾ ਪੂਨੀਆ ਅਤੇ ਅੰਕਿਤ ਬਲਹਾਰਾ ਦੇ ਵਿਆਹ ਦੀਆਂ ਤਿਆਰੀਆਂ ਪਿਛਲੇ ਇਕ ਸਾਲ ਤੋਂ ਚੱਲ ਰਹੀਆਂ ਸੀ। 5 ਅਪ੍ਰੈਲ ਨੂੰ ਦੋਹਾਂ ਦਾ ਵਿਆਹ ਹੋਇਆ। ਇਸ ਮੌਕੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਕਰੀਬੀ ਦੋਸਤ ਹੀ ਸ਼ਾਮਲ ਸਨ।