
ਪ੍ਰੋ ਕਬੱਡੀ ਲੀਗ ਸੀਜ਼ਨ-7 ਵਿਚ 6 ਸਤੰਬਰ ਨੂੰ ਪਹਿਲਾ ਮੈਚ ਪਟਨਾ ਪਾਇਰੇਟਸ ਅਤੇ ਯੂਪੀ ਯੋਧਾ ਵਿਚਕਾਰ ਖੇਡਿਆ ਗਿਆ।
ਨਵੀਂ ਦਿੱਲੀ: ਪ੍ਰੋ ਕਬੱਡੀ ਲੀਗ ਸੀਜ਼ਨ-7 ਵਿਚ 6 ਸਤੰਬਰ ਨੂੰ ਪਹਿਲਾ ਮੈਚ ਪਟਨਾ ਪਾਇਰੇਟਸ ਅਤੇ ਯੂਪੀ ਯੋਧਾ ਵਿਚਕਾਰ ਖੇਡਿਆ ਗਿਆ। ਇਸ ਮੁਕਾਬਲੇ ਵਿਚ ਪਟਨਾ ਨੂੰ ਫਿਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਯੂਪੀ ਨੇ ਲਗਾਤਾਰ ਤੀਜੀ ਜਿੱਤ ਦਰਜ ਕਰਦੇ ਹੋਏ 41-29 ਦੇ ਅੰਤਰ ਨਾਲ ਮੈਚ ਨੂੰ ਜਿੱਤ ਲਿਆ ਹੈ। ਇਸ ਵਿਚ ਪਹਿਲੀ ਪਾਰੀ ‘ਚ ਯੂਪੀ ਦੀ ਟੀਮ ਨੇ 16-14 ਨਾਲ ਵਾਧਾ ਬਣਾਇਆ।
Patna Pirates vs UP Yoddha
ਉੱਥੇ ਹੀ ਦੂਜੀ ਪਾਰੀ ਦੀ ਗੱਲ ਕਰੀਏ ਤਾਂ ਪਟਨਾ ਦੀ ਟੀਮ ਨੇ ਸ਼ਾਨਦਾਰ ਵਾਪਸੀ ਦੂਜੀ ਪਾਰੀ ਵਿਚ ਕੀਤੀ। ਪ੍ਰਦੀਪ ਨਾਰਵਾਲ ਨੇ ਰੇਡ ਨਾਲ ਪਟਨਾ ਦੀ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਯੂਪੀ ਨੇ ਆਖਰੀ ਮਿੰਟਾਂ ਵਿਚ ਕਮਾਲ ਦਿਖਾਇਆ ਅਤੇ ਪਟਨਾ ਨੂੰ ਪਿੱਛੇ ਛੱਡ ਦਿੱਤਾ। ਇਸ ਹਾਰ ਦੇ ਨਾਲ ਪਟਨਾ ਦੀ ਟੀਮ ਅੰਕ ਸੂਚੀ ਵਿਚ ਹੇਠਲੇ ਨੰਬਰ ‘ਤੇ ਬਣੀ ਹੋਈ ਹੈ।
Patna Pirates vs UP Yoddha
ਬੈਂਗਲੁਰੂ ਬੁਲਜ਼ ਬਨਾਮ ਤੇਲਗੂ ਟਾਇੰਟਸ
ਪ੍ਰੋ ਕਬੱਡੀ ਲੀਗ ਸੀਜ਼ਨ 7 ਵਿਚ 6 ਸਤੰਬਰ ਨੂੰ ਦੂਜਾ ਮੈਚ ਬੈਂਗਲੁਰੂ ਬੁਲਜ਼ ਬਨਾਮ ਤੇਲਗੂ ਟਾਇੰਟਸ ਵਿਚਕਾਰ ਖੇਡਿਆ ਗਿਆ। ਇਸ ਮੁਕਾਬਲੇ ਵਿਚ ਆਖਰੀ ਰੇਡ ਵਿਚ ਪਵਨ ਸੇਹਰਾਵਤ ਨੇ ਦੋ ਅੰਕ ਲੈ ਕੇ 40-38 ਦੇ ਅੰਤਰ ਨਾਲ ਤੇਲਗੂ ਨੂੰ ਮਾਤ ਦਿੱਤੀ ਹੈ। ਇਸ ਮੁਕਾਬਲੇ ਦੀ ਪਹਿਲੀ ਪਾਰੀ ਵਿਚ ਵੀ 14-12 ਦੇ ਅੰਤਰ ਨਾਲ ਬੈਂਗਲੁਰੂ ਨੇ ਵਾਧਾ ਵਣਾਇਆ ਸੀ।
Bengaluru Bulls vs Telugu Titans
ਜਦੋਂ ਦੂਜੀ ਪਾਰੀ ਦੀ ਸ਼ੁਰੂਆਤ ਹੋਈ ਤਾਂ ਦੋਵੇਂ ਟੀਮਾਂ ਨੇ ਅਪਣਾ ਦਮ ਦਿਖਾਇਆ ਅਤੇ ਸ਼ਾਨਦਾਰ ਖੇਡ ਦਿਖਾਇਆ। ਆਖਰੀ ਰੇਡ ਤੱਕ ਦੋਵੇਂ ਹੀ ਟੀਮਾਂ ਦਾ ਸਕੋਰ 38-38 ਦੀ ਬਰਾਬਰੀ ‘ਤੇ ਸੀ। ਹਾਲਾਂਕਿ ਬੈਂਗਲੁਰੂ ਦੀ ਟੀਮ ਨੇ ਆਖਰੀ ਰੇਡ ਵਿਚ ਬਾਜ਼ੀ ਮਾਰ ਲਈ ਅਤੇ ਮੁਕਾਬਲਾ ਜਿੱਤ ਲਿਆ। ਇਹ ਬੈਂਗਲੁਰੂ ਦੀ ਲਗਾਤਾਰ ਤੀਜੀ ਜਿੱਤ ਹੈ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ