
ਹਰਿਆਣਾ ਸਟੀਲਰਜ਼ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਨਜ਼ ਵਿਚ ਸੋਮਵਾਰ ਨੂੰ ਬੰਗਲੁਰੂ ਦੇ ਸ਼੍ਰੀ ਕਾਂਤੀਰਾਵਾ ਸਟੇਡੀਅਮ ਵਿਚ ਪੁਣੇਰੀ ਪਲਟਨ ਨੂੰ 41-27 ਨਾਲ ਹਰਾ ਦਿੱਤਾ।
ਬੰਗਲੁਰੂ: ਹਰਿਆਣਾ ਸਟੀਲਰਜ਼ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਨਜ਼ ਵਿਚ ਸੋਮਵਾਰ ਨੂੰ ਬੰਗਲੁਰੂ ਦੇ ਸ਼੍ਰੀ ਕਾਂਤੀਰਾਵਾ ਸਟੇਡੀਅਮ ਵਿਚ ਪੁਣੇਰੀ ਪਲਟਨ ਨੂੰ 41-27 ਨਾਲ ਹਰਾ ਦਿੱਤਾ। ਹਰਿਆਣਾ ਸਟੀਲਰਜ਼ ਦੇ ਮੈਨ ਰੇਡਰ ਵਿਕਾਸ ਖੰਡੋਲਾ ਨੇ ਇਸ ਸੀਜ਼ਨ ਦਾ ਅਪਣਾ 51ਵਾਂ ਸੁਪਰ-10 ਪੂਰਾ ਕੀਤਾ। ਵਿਕਾਸ ਨੇ 9 ਮੈਚਾਂ ਦੌਰਾਨ ਪੰਜ ਵਾਰ ਸੁਪਰ-10 ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ।
Haryana Steelers thrashed Puneri Paltan 41-27
ਪਹਿਲੀ ਪਾਰੀ ਦਾ ਖੇਡ ਖ਼ਤਮ ਹੋਣ ਤੱਕ ਹਰਿਆਣਾ ਸਟੀਲਰਜ਼ ਨੇ 18-11 ਨਾਲ ਵਾਧਾ ਬਣਾ ਲਿਆ ਸੀ। ਹਰਿਆਣਾ ਸਟੀਲਜ਼ ਵੱਲੋਂ ਵਿਕਾਸ ਖੰਡੋਲਾ ਨੇ ਰੇਡਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉੱਥੇ ਹੀ ਡਿਫੈਂਸ ਵਿਚ ਡਿਫੈਂਡਰਜ਼ ਨੇ ਵੀ ਅਪਣਾ ਪ੍ਰਦਰਸ਼ਨ ਜਾਰੀ ਰੱਖਿਆ। ਦੂਜੀ ਪਾਰੀ ਵਿਚ ਹਰਿਆਣਾ ਦੀ ਟੀਮ ਵਿਚ ਅੰਕ ਹਾਸਲ ਕਰਨ ਦਾ ਸਿਲਸਿਲਾ ਜਾਰੀ ਰੱਖਿਆ।
Haryana Steelers thrashed Puneri Paltan 41-27
ਤੇਲਗੂ ਟਾਇੰਟਸ ਬਨਾਮ ਤਮਿਲ ਥਲਾਈਵਾਜ਼
ਸੀਜ਼ਨ ਦੇ 72ਵੇਂ ਮੁਕਾਬਲੇ ਵਿਚ ਤਮਿਲ ਥਲਾਈਵਾਜ਼ ਨੂੰ ਬੰਗਲੁਰੂ ਦੇ ਸ੍ਰੀ ਕਾਂਤੀਰਾਵਾ ਸਟੇਡੀਅਮ ਵਿਚ ਤੇਲਗੂ ਟਾਇੰਟਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਤਮਿਲ ਥਲਾਈਵਾਜ਼ ਦੀ ਟੀਮ ਨੂੰ ਤੇਲਗੂ ਟਾਇਟਸ ਨੇ 35-30 ਨਾਲ ਹਰਾਇਆ। ਤੇਲਗੂ ਲਈ ਵਿਸ਼ਾਲ ਭਾਰਦਵਾਜ ਨੇ ਅਪਣੀ ਪਹਿਲੀ ਰੇਡ ਨਾਲ ਹੀ ਅੰਕ ਹਾਸਲ ਕਰ ਲਏ।
Telugu Titans BEAT Tamil Thalaivas ਪਹਿਲੇ ਕੁੱਝ ਮਿੰਟਾਂ ਤੱਕ ਦੋਵੇਂ ਟੀਮਾਂ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਤਮਿਲ ਦੀ ਟੀਮ ਪਿਛੜਨ ਲੱਗੀ। ਪਹਿਲੀ ਪਾਰੀ ਖਤਮ ਹੋਣ ਤੱਕ ਤੇਲਗੂ ਟਾਇਟਸ ਨੇ ਤਮਿਲ ਥਲਾਈਵਾਜ਼ ‘ਤੇ 16-12 ਨਾਲ ਵਾਧਾ ਬਣਾ ਲਿਆ ਸੀ। ਵਿਸ਼ਾਲ ਨੇ ਟਾਇੰਟਸ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਜੀਤ ਨੇ ਟਾਇੰਟਸ ਵਿਰੁੱਧ ਪ੍ਰੋ ਕਬੱਡੀ ਲੀਗ ਵਿਚ ਅਪਣਾ ਪਹਿਲਾ ਸੁਪਰ-10 ਪੂਰਾ ਕੀਤਾ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ