ICC World Cup 2023: ਪਾਕਿਸਤਾਨ ਲਈ ਸੈਮੀਫਾਈਨਲ ਪਹੁੰਚਣ ਦੀ ਉਮੀਦ ਵਧੀ, ਕੀ ਮੁੜ ਦੇਖਣ ਨੂੰ ਮਿਲੇਗਾ ਭਾਰਤ ਬਨਾਮ ਪਾਕਿਸਤਾਨ?
Published : Nov 7, 2023, 1:24 pm IST
Updated : Nov 7, 2023, 1:24 pm IST
SHARE ARTICLE
Will there be India vs Pakistan again in ICC World Cup 2023 semifinal
Will there be India vs Pakistan again in ICC World Cup 2023 semifinal

ਆਈਸੀਸੀ ਵਿਸ਼ਵ ਕੱਪ 2023 ਇਸ ਸਾਲ ਬੇਹੱਦ ਰੋਮਾਂਚਕ ਹੁੰਦਾ ਜਾ ਰਿਹਾ ਹੈ ਅਤੇ ਇਸ ਦੌਰਾਨ ਪਾਕਿਸਤਾਨ ਕ੍ਰਿਕਟ ਟੀਮ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ।

Will there be India vs Pakistan again in ICC World Cup 2023?: ਆਈਸੀਸੀ ਵਿਸ਼ਵ ਕੱਪ 2023 ਇਸ ਸਾਲ ਬੇਹੱਦ ਰੋਮਾਂਚਕ ਹੁੰਦਾ ਜਾ ਰਿਹਾ ਹੈ ਅਤੇ ਇਸ ਦੌਰਾਨ ਪਾਕਿਸਤਾਨ ਕ੍ਰਿਕਟ ਟੀਮ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਜੀ ਹਾਂ, ਬੰਗਲਾਦੇਸ਼ ਵੱਲੋਂ ਪਾਕਿਸਤਾਨੀ ਟੀਮ ਲਈ ਸੈਮੀਫਾਈਨਲ ਦੇ ਸਮੀਕਰਨ ਨੂੰ ਹੋਰ ਆਸਾਨ ਬਣਾ ਦਿੱਤਾ ਗਿਆ ਹੈ। ਬੀਤੇ ਦਿਨੀਂ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਕਰ ਦਿੱਤਾ।

5 ਟੀਮਾਂ ਸੈਮੀਫਾਈਨਲ ਦੀ ਚੌਥੀ ਥਾਂ ਲਈ ਦੌੜ 'ਚ ਬਣੀਆਂ ਹੋਈਆਂ ਸਨ, ਪਰ ਬੰਗਲਾਦੇਸ਼, ਜੋ ਪਹਿਲਾਂ ਖੁਦ ਹੀ ਬਾਹਰ ਹੋ ਚੁਕੀ ਹੈ, ਵੱਲੋਂ ਸ਼੍ਰੀਲੰਕਾ ਨੂੰ ਹਰਾ ਦਿੱਤਾ ਗਿਆ। ਇਸ ਦਾ ਮਤਲਬ ਇਹ ਹੈ ਕਿ ਹੁਣ ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਚੌਥੀ ਥਾਂ ਲਈ ਮੁਕਾਬਲਾ 4 ਟੀਮਾਂ ਵਿੱਚ ਹੈ।  

ਕੀ ਮੁੜ ਦੇਖਣ ਨੂੰ ਮਿਲੇਗਾ ਭਾਰਤ ਬਨਾਮ ਪਾਕਿਸਤਾਨ?

ਇਸ ਸਮੇਂ ਭਾਰਤ ਵਿਸ਼ਵ ਕੱਪ 2023 ਦੀ ਅੰਕ ਸੂਚੀ ਵਿੱਚ ਪਹਿਲੇ ਨੰਬਰ 'ਤੇ ਹੈ ਅਤੇ ਕੋਈ ਵੀ ਟੀਮ ਉਸ ਨੂੰ ਸਿਖਰ ਤੋਂ ਹਿਲਾ ਨਹੀਂ ਸਕੀ ਹੈ। ਦੱਸਣਯੋਗ ਹੈ ਕਿ ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਪਾਕਿਸਤਾਨ, ਨਿਊਜ਼ੀਲੈਂਡ, ਅਫਗਾਨਿਸਤਾਨ ਜਾਂ ਨੀਦਰਲੈਂਡ ਵਿਚੋਂ ਕਿਸੇ ਇੱਕ ਨਾਲ ਹੋ ਸਕਦਾ ਹੈ।

ਆਓ ਜਾਣਦੇ ਹਾਂ ਕਿ ਪਾਕਿਸਤਾਨ ਦੇ ਸੈਮੀਫਾਈਨਲ ਤੱਕ ਪਹੁੰਚਣ ਦੇ ਕੀ ਸਮੀਕਰਨ ਹਨ।

4 ਟੀਮਾਂ 1 ਥਾਂ!  

ਵਿਸ਼ਵ ਕੱਪ ਅੰਕ ਸੂਚੀ ਵਿੱਚ ਜਿੱਥੇ ਭਾਰਤ 16 ਅੰਕਾਂ ਨਾਲ ਅਤੇ ਦੱਖਣੀ ਅਫਰੀਕਾ 12 ਅੰਕਾਂ ਨਾਲ ਸੈਮੀਫਾਈਨਲ 'ਚ ਜਗ੍ਹਾ ਬਣਾ ਚੁੱਕੀ ਹੈ, ਉੱਥੇ ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਉਹ ਕਿਨ੍ਹਾਂ ਨਾਲ ਸੈਮੀਫਾਈਨਲ ਖੇਡਣਗੇ। ਆਸਟਰੇਲੀਆ 10 ਅੰਕਾਂ ਨਾਲ ਸੈਮੀਫਾਈਨਲ ਦੇ ਕਾਫੀ ਨੇੜੇ ਹੈ ਪਰ ਪਾਕਿਸਤਾਨ, ਨਿਊਜ਼ੀਲੈਂਡ ਅਤੇ ਅਫਗਾਨਿਸਤਾਨ 8-8 ਅੰਕਾਂ ਨਾਲ ਸੈਮੀਫਾਈਨਲ ਦੀ ਦੌੜ 'ਚ ਮਜ਼ਬੂਤੀ ਨਾਲ ਬਣੇ ਹੋਏ ਹਨ। ਦੂਜੇ ਪਾਸੇ ਨੀਦਰਲੈਂਡ 4 ਅੰਕ ਨਾਲ ਵੀ ਅਜੇ ਵੀ ਆਸਵੰਦ ਹਨ। ਇਸ ਦੌਰਾਨ ਬੰਗਲਾਦੇਸ਼, ਸ਼੍ਰੀਲੰਕਾ ਅਤੇ ਇੰਗਲੈਂਡ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੇ ਹਨ।

ਅੱਜ ਹੋਵੇਗਾ ਆਸਟਰੇਲੀਆ ਦੀ ਕਿਸਮਤ ਦਾ ਫੈਸਲਾ!  

ਆਸਟਰੇਲੀਆ ਨੇ ਹੁਣ ਤੱਕ 7 ਵਿੱਚੋਂ 5 ਮੈਚ ਜਿੱਤੇ ਹਨ। ਆਸਟਰੇਲੀਆ ਨੇ ਮੰਗਲਵਾਰ 7 ਨਵੰਬਰ ਨੂੰ ਅਫ਼ਗ਼ਾਨਿਸਤਾਨ ਦੇ ਨਾਲ ਖੇਡਣਾ ਹੈ ਅਤੇ ਜੇਕਰ ਉਹ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦੀ ਹਨ ਤਾਂ ਉਹ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲੈਣਗੇ ਪਰ ਜੇਕਰ ਉਹ ਹਾਰ ਵੀ ਜਾਂਦੇ ਹਨ ਤਾਂ ਉਨ੍ਹਾਂ ਦਾ ਅਗਲਾ ਮੈਚ ਨੀਦਰਲੈਂਡ ਦੇ ਖਿਲਾਫ ਹੋਵੇਗਾ ਅਤੇ ਇੱਕ ਹੋਰ ਮੌਕਾ ਹੋਵੇਗਾ।

ਪਾਕਿਸਤਾਨ ਅਤੇ ਨਿਊਜ਼ੀਲੈਂਡ ਦਾ ਇੱਕ-ਇੱਕ ਮੈਚ ਬਾਕੀ

ਨਿਊਜ਼ੀਲੈਂਡ ਨੇ 9 ਨਵੰਬਰ ਨੂੰ ਸ਼੍ਰੀਲੰਕਾ ਨਾਲ ਖੇਡਣਾ ਹੈ ਜਦਕਿ ਪਾਕਿਸਤਾਨ 11 ਨਵੰਬਰ ਨੂੰ ਇੰਗਲੈਂਡ ਨਾਲ ਭਿੜੇਗੀ। ਜੇਕਰ ਨਿਊਜ਼ੀਲੈਂਡ ਜਿੱਤਦਾ ਹੈ ਤਾਂ ਉਸ ਦੇ 10 ਅੰਕ ਹੋ ਜਾਣਗੇ ਜਿਸ ਦੇ ਨਾਲ ਪਾਕਿਸਤਾਨ ਦਾ ਕੰਮ ਮੁਸ਼ਕਲ ਹੋ ਜਾਵੇਗਾ। ਜੇਕਰ ਅਜਿਹਾ ਹੋਇਆ ਤਾਂ ਪਾਕਿਸਤਾਨ ਨੂੰ ਨਾ ਸਿਰਫ਼ ਮੈਚ ਜਿੱਤਣਾ ਹੋਵੇਗਾ, ਸਗੋਂ ਰਨ ਰੇਟ ਨੂੰ ਸੁਧਾਰਨ ਲਈ ਵੱਡੇ ਫਰਕ ਨਾਲ ਜਿੱਤਣਾ ਪਵੇਗਾ। ਜੇਕਰ ਨਿਊਜ਼ੀਲੈਂਡ ਹਾਰ ਜਾਂਦਾ ਹੈ ਤਾਂ ਪਾਕਿਸਤਾਨ ਮੈਚ ਜਿੱਤ ਕੇ ਚੌਥੇ ਸਥਾਨ 'ਤੇ ਪਹੁੰਚ ਜਾਵੇਗਾ।

ਅਫਗਾਨਿਸਤਾਨ ਦੇ 2 ਮੈਚ ਬਾਕੀ

ਭਾਵੇਂ ਪਾਕਿਸਤਾਨ ਦੇ ਰਾਹ ਤੋਂ ਸ਼੍ਰੀਲੰਕਾ ਹਟ ਗਿਆ ਹੈ ਪਰ ਅਫਗਾਨਿਸਤਾਨ ਅਜੇ ਵੀ ਮਜ਼ਬੂਤੀ ਨਾਲ ਖੜ੍ਹਾ ਹੋਇਆ ਹੈ। ਅਫਗਾਨਿਸਤਾਨ ਦੇ ਫਿਲਹਾਲ 8 ਅੰਕ ਹਨ ਅਤੇ ਜੇਕਰ ਉਹ ਬਾਕੀ ਦੋ ਮੈਚ ਜਿੱਤ ਲੈਂਦਾ ਹੈ ਤਾਂ ਉਹ 12 ਅੰਕਾਂ ਤੱਕ ਪਹੁੰਚ ਸਕਦਾ ਹੈ। ਇਸ ਦਾ ਮਤਲਬ ਕਿ ਅਫਗਾਨਿਸਤਾਨ, ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀ ਖੇਡ ਖਰਾਬ ਕਰ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement