ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਮੈਦਾਨ ਵਿਚ ਹੋਏ ਜ਼ਖਮੀ
Published : Dec 7, 2022, 3:58 pm IST
Updated : Dec 7, 2022, 3:58 pm IST
SHARE ARTICLE
Indian cricket team captain Rohit Sharma was injured on the field
Indian cricket team captain Rohit Sharma was injured on the field

ਰੋਹਿਤ ਸ਼ਰਮਾ ਨੂੰ ਦੂਜੇ ਵਨਡੇ 'ਚ ਫੀਲਡਿੰਗ ਕਰਦੇ ਸਮੇਂ ਅੰਗੂਠੇ 'ਤੇ ਸੱਟ ਲੱਗ ਗਈ ਹੈ।

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੂਜੇ ਵਨਡੇ 'ਚ ਜ਼ਖਮੀ ਹੋ ਗਏ। ਦਰਅਸਲ ਬੰਗਲਾਦੇਸ਼ ਦੀ ਪਾਰੀ ਦੇ ਦੂਜੇ ਓਵਰ 'ਚ ਰੋਹਿਤ ਨੇ ਸਿਰਾਜ ਦੀ ਗੇਂਦ 'ਤੇ ਸਲਿੱਪ 'ਚ ਅਨਾਮੁਲ ਹੱਕ ਦਾ ਕੈਚ ਸੁੱਟ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਹੱਥ 'ਤੇ ਸੱਟ ਲੱਗ ਗਈ, ਜਿਸ ਕਰਕੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਬੀਸੀਸੀਆਈ ਨੇ ਰੋਹਿਤ ਸ਼ਰਮਾ ਦੀ ਸੱਟ ਬਾਰੇ ਦੱਸਦੇ ਇਕ ਟਵੀਟ ਕੀਤਾ।

ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਦੂਜੇ ਵਨਡੇ 'ਚ ਫੀਲਡਿੰਗ ਕਰਦੇ ਸਮੇਂ ਅੰਗੂਠੇ 'ਤੇ ਸੱਟ ਲੱਗ ਗਈ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਉਸ ਦਾ ਨਰੀਖਣ ਕੀਤਾ ਅਤੇ ਹੁਣ ਉਹ ਸਕੈਨ ਲਈ ਗਏ ਹਨ। 
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਬੁੱਧਵਾਰ ਨੂੰ ਭਾਰਤ ਦੇ ਖਿਲਾਫ ਦੂਜੇ ਵਨਡੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਂਸਲਾ ਲਿਆ ਅਤੇ  ਦੋ ਬਦਲਾਅ ਕਰਦੇ ਹੋਏ, ਭਾਰਤ ਨੇ ਕ੍ਰਮਵਾਰ ਕੁਲਦੀਪ ਸੇਨ ਅਤੇ ਸ਼ਾਹਬਾਜ਼ ਅਹਿਮਦ ਦੀ ਜਗ੍ਹਾ ਉਮਰਾਨ ਮਲਿਕ ਅਤੇ ਅਕਸ਼ਰ ਪਟੇਲ ਨੂੰ ਲਿਆਂਦਾ ਗਿਆ। ਕਿਉਂਕਿ ਕੁਲਦੀਪ ਪਿੱਠ ਦੀ ਅਕੜਾਅ ਕਾਰਨ ਚੋਣ ਲਈ ਉਪਲਬਧ ਨਹੀਂ ਸੀ। ਬੰਗਲਾਦੇਸ਼ ਵੱਲੋਂ ਵੀ  ਇੱਕ ਬਦਲਾਅ ਕਰਦੇ ਹੋਏ ਹਸਨ ਮਹਿਮੂਦ ਦੀ ਜਗ੍ਹਾ ਨਸੂਮ ਅਹਿਮਦ ਨੂੰ ਲਿਆਂਦਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement