
ਸ਼ਾਮ 6 ਵਜੇ ਸ਼ੁਰੂ ਹੋਵੇਗਾ ਮੈਚ
ਵਰਲਡ ਕੱਪ 2019- ਵਿਸ਼ਵ ਕੱਪ 2019 ਵਿਚ ਸ਼ਨੀਵਾਰ ਨੂੰ ਦੂਸਰਾ ਮੁਕਾਬਲਾ ਅਫ਼ਗਾਨਿਸਤਾਨ ਅਤੇ ਨਿਊਜੀਲੈਂਡ ਦੇ ਵਿਚਕਾਰ ਹੋਵੇਗਾ। ਇਹ ਮੈਚ ਭਾਰਤ ਦੇ ਸਮੇਂ ਅਨੁਸਾਰ ਸ਼ਾਮ 6 ਵਜੇ ਖੇਡਿਆ ਜਾਵੇਗਾ। ਨਿਊਜੀਲੈਂਡ ਨੇ ਦੋਨੋਂ ਸ਼ੁਰੂਆਤੀ ਮੈਚ ਜਿੱਤੇ ਜਦਕਿ ਅਫਗਾਨਿਸਤਾਨ ਨੂੰ ਦੋਨੋਂ ਮੈਚਾਂ ਵਿਚੋਂ ਹਾਰ ਦਾ ਸਾਹਮਣਾ ਕਰਨਾ ਪਿਆ। ਅਫਗਾਨਿਸਤਾਨ ਦੇ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਉਹਨਾਂ ਦੇ ਵਿਕਟ ਕੀਪਰ ਬੱਲੇਬਾਜ਼ ਮੁਹੰਮਦ ਸ਼ਾਹਜਾਦ ਗੋਡੇ ਦੀ ਸੱਟ ਦੀ ਵਜ੍ਹਾ ਨਾਲ ਵਰਲਡ ਕੱਪ ਵਿਚੋਂ ਬਾਹਰ ਹੋ ਗਏ।
ਉਹਨਾਂ ਦੀ ਜਗ੍ਹਾ ਤੇ 18 ਸਾਲ ਦੇ ਵਿਕੇਟ ਕੀਪਰ ਬੱਲੇਬਾਜ਼ ਇਕਰਾਮ ਅਲੀ ਖਿਲ ਨੂੰ ਸ਼ਾਮਲ ਕੀਤਾ ਗਿਆ। ਅਫ਼ਗਾਨਿਸਤਾਨ ਦੀ ਪਲੇਇੰਗ 11- ਇਕਰਾਮ ਅਲੀ ਖਿਲ, ਹਜਰਤਓਲਾ ਜਾਜਾਈ, ਰਹਿਮਤ ਸ਼ਾਹ, ਹਸ਼ਮਤਓਲਾ ਸ਼ਾਹਿਦੀ, ਨਜ਼ੀਬਓਲਾ ਜਾਦਰਾਨ, ਮੁਹੰਮਦ ਨਬੀ, ਰਾਸ਼ਿਦ ਖਾਨ, ਦਵਲਤ ਜਾਦਰਾਨ, ਮੁਜੀਬ ਉਰ ਰਹਿਮਾਨ ਅਤੇ ਹਾਮਿਦ ਹਸਨ ਹੋਣਗੇ। ਨਿਊਜੀਲੈਂਡ ਦੀ ਪਲੇਇੰਗ 11- ਮਾਰਟਿਨ ਗੁਪਟਿਲ, ਕਾਲਿਨ ਮੁਨਰੋ, ਰਾਸ ਟੇਲਰ, ਜਿਮੀ ਨੀਸ਼ਾਨ, ਮੈਟ ਹੈਨਰੀ, ਟ੍ਰੈਟ ਬੋਲਟ।