
ਦੂਜੇ ਸੈਮੀਫ਼ਾਈਨਲ ਵਿਚ ਮੇਜ਼ਬਾਨ ਇੰਗਲੈਂਡ ਭਿੜੇਗਾ ਆਸਟ੍ਰੇਲੀਆ ਨਾਲ
ਮੈਨਚੈਸਟਰ : ਭਾਰਤੀ ਟੀਮ ਆਈ.ਸੀ.ਸੀ ਵਿਸ਼ਵ ਕੱਪ ਦੇ ਪਹਿਲੇ ਸੈਮੀਫ਼ਾਈਨਲ ਵਿਚ ਮੰਗਲਵਾਰ 9 ਜੁਲਾਈ ਨੂੰ ਨਿਊਜ਼ੀਲੈਂਡ ਨਾਲ ਭਿੜੇਗਾ ਜਦਕਿ ਮੇਜਬਾਨ ਇੰਗਲੈਂਡ ਦਾ ਸਾਹਮਣਾ ਵੀਰਵਾਰ 11 ਜੁਲਾਈ ਨੂੰ ਹੋਣ ਵਾਲੇ ਦੂਜੇ ਅੰਤਿਮ ਚਾਰ ਮੁਕਾਬਲੇ ਵਿਚ ਸਾਬਕਾ ਚੈਂਪਿਅਨ ਆਸਟਰੇਲੀਆ ਨਾਲ ਹੋਵੇਗਾ। ਗਰੁੱਪ ਪੜਾਅ ਦੇ 45 ਮੈਚ ਆਸਟਰੇਲੀਆ ਅਤੇ ਦਖਣੀ ਅਫ਼ਰੀਕਾ ਦੇ ਵਿਚਕਾਰ ਹੋਏ ਮੁਕਾਬਲੇ ਨਾਲ ਸਮਾਪਤ ਹੋਏ। ਫਾਈਨਲ 14 ਜੁਲਾਈ ਨੂੰ ਲਾਡਰਸ ਮੈਦਾਨ 'ਚ ਖੇਡਿਆ ਜਾਵੇਗਾ।
Team India
ਆਸਟਰੇਲੀਆ, ਭਾਰਤ, ਇੰਗਲੈਂਡ ਅਤੇ ਨਿਊਜ਼ੀਲੈਂਡ ਦੀ ਟੀਮਾਂ ਸਨਿਚਰਵਾਰ ਨੂੰ ਅੰਤਿਮ ਗਰੁੱਪ ਪੜਾਅ ਮੈਚ ਤੋਂ ਪਹਿਲਾਂ ਹੀ ਅੰਤਿਮ ਚਾਰ ਵਿਚ ਦਾਖ਼ਲ ਹੋ ਚੁੱਕੀ ਸੀ, ਬਸ ਸੂਚੀ ਵਿਚ ਸਥਾਨ ਦਾ ਫ਼ੈਸਲਾ ਅੰਤਿਮ ਗਰੁੱਪ ਪੜਾਅ ਮੈਚ ਤੋਂ ਹੋਣਾ ਸੀ। ਭਾਰਤ ਦੀ ਸ੍ਰੀਲੰਕਾ 'ਤੇ ਸੱਤ ਵਿਕਟਾਂ ਤੋਂ ਜਿੱਤ ਨਾਲ ਕਪਤਾਨ ਵਿਰਾਟ ਕੋਹਲੀ ਦੀ ਟੀਮ ਨੇ ਗੁਰੱਪ ਪੜਾਅ ਦਾ ਸਮਾਪਨ ਜਿੱਤ ਨਾਲ ਕਰਦੇ ਹੋਏ ਅੰਕ ਸੂਚੀ ਵਿਚ ਆਸਟਰੇਲੀਆ ਨੂੰ ਪਛਾੜ ਦਿਤਾ ਜਿਸ ਨੂੰ ਦਖਣੀ ਅਫ਼ਰੀਕਾ ਤੋਂ ਦੱਸ ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
New Zealand Team
ਭਾਰਤ ਦੀ ਜਿੱਤ ਅਤੇ ਆਸਟਰੇਲੀਆ ਦੀ ਹਾਰ ਦਾ ਮਤਲਬ ਹੋਇਆ ਕਿ 2019 ਜੇਤੁ ਗਰੁੱਪ ਪੜਾਅ ਵਿਚ ਚੋਟੀ 'ਤੇ ਰਿਹਾ ਅਤੇ ਅੋਲਡ ਟਰੈਫ਼ਰਡ ਵਿਚ ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਨਾਲ ਭਿੜੇਗਾ ਜੋ ਨਿਊਜ਼ੀਲੈਂਡ ਹੈ। ਇਹ ਦਿਲਚਸਪ ਮੈਚ ਹੋਵੇਗਾ ਕਿਊਂਕਿ ਦੋਵੇਂ ਟੀਮਾਂ ਇਸ ਵਿਸ਼ਵ ਕੱਪ ਵਿਚ ਇਕ ਦੂਜੇ ਨਾਲ ਨਹੀਂ ਖੇਡ ਸਕੀ ਹੈ ਕਿਊਂਕਿ ਟਰੇਂਟ ਬ੍ਰਿਜ ਵਿਚ 13 ਜੂਨ ਨੂੰ ਗਰੁੱਪ ਪੜਾਅ ਦਾ ਮੈਚ ਇਕ ਵੀ ਗੇਂਦ ਸੁੱਟੇ ਬਿਨ੍ਹਾ ਮੀਂਹ ਦੀ ਭੇਂਟ ਚੜ੍ਹ ਗਿਆ ਸੀ।
World Cup 2019
ਭਾਰਤ ਨੂੰ ਗਰੁੱਪ ਪੜਾਅ ਮੈਚਾਂ ਵਿਚ ਇਕਲੌਤੀ ਹਾਰ ਇੰਗਲੈਂਡ ਤੋਂ ਮਿਲੀ ਹੈ ਜਿਸ ਨਾਲ ਉਸਦੇ ਨੌ ਮੈਚਾਂ ਵਿਚ 15 ਅੰਕ ਰਹੇ। ਆਸਟਰੇਲੀਆਈ ਟੀਮ ਗੁਰੱਪ ਪੜਾਅ ਮੈਚ ਵਿਚ ਹਾਰ ਕਾਰਨ ਦੂਜੇ ਸਥਾਨ 'ਤੇ ਖਿਸਕ ਗਈ ਜਿਸ ਕਰ ਕੇ ਹੁਣ ਉਹ ਮੇਜਬਾਨ ਇੰਗਲੈਂਡ ਦੇ ਸਾਹਮਣੇ ਹੋਵੇਗੀ।