117 ਦਿਨ ਬਾਅਦ ਹੋਵੇਗੀ ਕ੍ਰਿਕਟ ਦੀ ਵਾਪਸੀ, ਖਾਲੀ ਸਟੇਡੀਅਮ ਵਿਚ ਦਿਖਾਈ ਦੇਣਗੇ ਨਵੇਂ ਨਜ਼ਾਰੇ
Published : Jul 8, 2020, 12:44 pm IST
Updated : Jul 8, 2020, 12:50 pm IST
SHARE ARTICLE
England vs West Indies 2020 1st Test
England vs West Indies 2020 1st Test

ਕੋਰੋਨਾ ਮਹਾਂਮਾਰੀ ਦੌਰਾਨ ਅੱਜ ਹੋਵੇਗਾ ਇੰਗਲੈਂਡ ਅਤੇ ਵੈਸਟਇੰਡੀਜ਼ ਦਾ ਮੈਚ

ਸਾਉਥੈਮਪਟਨ: ਇੰਗਲੈਂਡ ਅਤੇ ਵੈਸਟ ਇੰਡੀਜ਼ ਵਿਚਕਾਰ ਬੁੱਧਵਾਰ ਤੋਂ ਸਾਉਥੈਮਪਟਨ ਵਿਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਨਾਲ 117 ਦਿਨਾਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਹੋਵੇਗੀ ਅਤੇ ਇਹ ਸੀਮਤ ਓਵਰਾਂ ਦੀ ਕ੍ਰਿਕਟ ਤੋਂ ਬਾਅਦ ਪਿਛਲੇ 46 ਸਾਲਾਂ ਵਿਚ ਪਹਿਲਾ ਮੌਕਾ ਹੋਵੇਗਾ, ਜਦੋਂ 100 ਤੋਂ ਵੀ ਜ਼ਿਆਦਾ ਦਿਨਾਂ ਤੱਕ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਜਾਵੇਗਾ।

England vs West IndiesEngland vs West Indies

ਸਾਉਥੈਮਪਟਨ ਵਿਚ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3.30 ਵਜੇ ਤੋਂ ਖੇਡਿਆ ਜਾਵੇਗਾ। ਇਸ ਦੌਰਾਨ ਮੈਦਾਨ ‘ਤੇ ਖਿਡਾਰੀਆਂ ਵਿਚ ਜੋਸ਼ ਭਰਨ ਵਾਲੇ ਦਰਸ਼ਨ ਨਹੀਂ ਹੋਣਗੇ। ਇਸ ਦੌਰਾਨ ਹਫ਼ਤੇ ਵਿਚ ਦੋ ਵਾਰ ਕੋਰੋਨਾ ਟੈਸਟਿੰਗ ਹੋਵੇਗੀ ਅਤੇ ਖਿਡਾਰੀ ਹੋਟਲ ਤੋਂ ਬਾਹਰ ਨਹੀਂ ਜਾ ਸਕਣਗੇ। ਇਹ ਮੈਚ ਸਿਰਫ ਕ੍ਰਿਕਟ ਹੀ ਨਹੀਂ, ਉਸ ਤੋਂ ਇਲਾਵਾ ਵੀ ਕਈ ਕਾਰਨਾਂ ਕਰਕੇ ਖੇਡ ਇਤਿਹਾਸ ਵਿਚ ਦਰਜ ਹੋ ਜਾਵੇਗਾ।

England vs West IndiesEngland vs West Indies

ਦਰਸ਼ਕਾਂ ਦੇ ਬਿਨਾਂ, ਵਾਰ-ਵਾਰ ਕੋਰੋਨਾ ਜਾਂਚ ਦੌਰਾਨ, ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦਿਆਂ ਹੋਣ ਵਾਲੇ ਇਹ ਮੈਚ ਭਵਿੱਖ ਵਿਚ ਮੈਚਾਂ ਅਤੇ ਦੌਰਿਆਂ ਦਾ ਬਲੂਪ੍ਰਿੰਟ ਵੀ ਤਿਆਰ ਕਰਨਗੇ।ਇਸ ਦੌਰਾਨ ਸਿਰਫ ਦੋਵੇਂ ਕਪਤਾਨ ਅਤੇ ਮੈਚ ਰੈਫਰੀ ਹੀ ਬਾਹਰ ਜਾਣਗੇ। ਟਾਸ ਵਿਚ ਕੋਈ ਕੈਮਰਾ ਨਹੀਂ ਹੋਵੇਗਾ ਅਤੇ ਨਾ ਹੀ ਕੋਈ ਹੈਂਡਸ਼ੇਕ ਹੋਵੇਗਾ। ਮੈਚ ਦੌਰਾਨ ਸੈਨੀਟਾਈਜ਼ੇਸ਼ਨ ਬਰੇਕ ਹੋਵੇਗਾ।

England vs West IndiesEngland vs West Indies

ਖਿਡਾਰੀ ਦਸਤਾਵੇ, ਸ਼ਰਟ, ਪਾਣੀ ਦੀ ਬੋਤਲ, ਬੈਗ ਜਾਂ ਕੋਈ ਵੀ ਚੀਜ਼ ਸ਼ਾਂਝੀ ਨਹੀਂ ਕਰ ਸਕਦੇ। ਇਸ ਮੌਕੇ ਕੋਈ ਵੀ ਬਾਲ ਬੁਆਏ ਨਹੀਂ ਹੋਵੇਗਾ ਅਤੇ ਗ੍ਰਾਊਂਡ ਸਟਾਫ ਮੈਦਾਨ ‘ਤੇ ਖਿਡਾਰੀਆਂ ਦੇ 20 ਮੀਟਰ ਦੇ ਘੇਰੇ ਵਿਚ ਨਹੀਂ ਜਾਵੇਗਾ। ਟੀਮ ਸ਼ੀਟਸ ਡਿਜ਼ੀਟਲ ਹੋਣਗੀਆਂ। ਸਕੋਰਰ ਪੈਨ ਜਾਂ ਪੈਨਸਿਲ ਸ਼ੇਅਰ ਨਹੀਂ ਕਰਨਗੇ। 

England vs West IndiesEngland vs West Indies

ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ 15 ਮਾਰਚ 2020 ਤੋਂ ਬਾਅਦ ਹੀ ਅੰਤਰਰਾਸ਼ਟਰੀ ਕ੍ਰਿਕਟ ਠੱਪ ਹੈ ਅਤੇ ਹੁਣ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਕਾਰ ਸੁਰੱਖਿਅਤ ਵਾਤਾਵਰਣ ਅਤੇ ਖ਼ਾਲੀ ਸਟੇਡੀਅਮ ਵਿਚ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਆਖਰੀ ਮੈਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਸਿਡਨੀ ਵਿਚ ਅੰਤਰਰਾਸ਼ਟਰੀ ਇਕ ਰੋਜ਼ਾ ਦੇ ਰੂਪ ਵਿਚ ਖੇਡਿਆ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement