
ਆਪਣੇ ਪਹਿਲੇ ਕੌਮਾਂਤਰੀ ਈਵੈਂਟ ਵਿਚ ਸਾਗਰ ਨੇ ਦੇਸ਼ ਵਾਸੀਆਂ ਨੂੰ ਪ੍ਰਭਾਵਿਤ ਕੀਤਾ ਹੈ।
ਬਰਮਿੰਘਮ: ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹਰਿਆਣਾ ਦੇ ਸਾਗਰ ਅਹਿਲਾਵਤ ਨੇ ਆਪਣੇ ਪਹਿਲੇ ਕੌਮਾਂਤਰੀ ਈਵੈਂਟ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ। ਸਾਗਰ ਅਹਿਲਾਵਤ ਨੇ 4 ਅਗਸਤ ਨੂੰ ਆਪਣਾ ਕੁਆਰਟਰ ਫਾਈਨਲ ਮੈਚ ਜਿੱਤਿਆ ਸੀ ਅਤੇ ਇਸ ਮਗਰੋਂ 6 ਅਗਸਤ ਨੂੰ ਹੋਏ ਸੈਮੀਫਾਈਨਲ ਮੁਕਾਬਲੇ ਵਿਚ ਉਸ ਨੇ 5-0 ਨਾਲ ਜਿੱਤ ਹਾਸਲ ਕਰ ਕੇ ਦੇਸ਼ ਲਈ ਇਕ ਤਮਗਾ ਪੱਕਾ ਕੀਤਾ।
Sagar Ahlawat settles for silver on international debut
ਬੀਤੀ ਰਾਤ ਹੋਏ ਮੁੱਕੇਬਾਜ਼ੀ ਦੇ ਸੁਪਰ ਹੈਵੀਵੇਟ ਕੈਟੇਗਰੀ ਯਾਨੀ 92 ਕਿਲੋ ਗ੍ਰਾਮ ਵਰਗ ਵਿਚ ਸਾਗਰ ਅਹਿਲਾਵਤ ਨੇ ਚਾਂਦੀ ਦਾ ਤਮਗਾ ਜਿੱਤਿਆ। ਉਸ ਨੇ ਫਾਈਨਲ ਮੁਕਾਬਲੇ ਵਿਚ ਇੰਗਲੈਂਡ ਦੇ ਡੇਲਿਸ਼ੀਅਸ ਓਰੀ ਨੂੰ 5-0 ਨਾਲ ਹਰਾਇਆ। ਆਪਣੇ ਪਹਿਲੇ ਕੌਮਾਂਤਰੀ ਈਵੈਂਟ ਵਿਚ ਸਾਗਰ ਨੇ ਦੇਸ਼ ਵਾਸੀਆਂ ਨੂੰ ਪ੍ਰਭਾਵਿਤ ਕੀਤਾ ਹੈ।
ਸਾਗਰ ਅਹਿਲਾਵਤ ਹਰਿਆਣਾ ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਸਾਗਰ ਦੀ ਇਸ ਪ੍ਰਾਪਤੀ ਤੋਂ ਬਾਅਦ ਉਸ ਦੇ ਪਿੰਡ ਅਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਸੀਨੀਅਰ ਆਗੂਆਂ ਨੇ ਸਾਗਰ ਅਹਿਲਾਵਤ ਨੂੰ ਚਾਂਦੀ ਦਾ ਤਮਗਾ ਜਿੱਤਣ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਵਧਾਈ ਦਿੱਤੀ।