ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਤਸਵੀਰ
ਨਿਊ ਜਰਸੀ: ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਇਨ੍ਹੀਂ ਦਿਨੀਂ ਅਮਰੀਕਾ ਦੇ ਦੌਰੇ 'ਤੇ ਹਨ; ਜਿਥੇ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੋਲਫ ਖੇਡਦੇ ਦੇਖਿਆ ਗਿਆ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਟਰੰਪ ਨੈਸ਼ਨਲ ਗੋਲਫ ਕਲੱਬ ਵਿਚ ਗੋਲਫ ਦੀ ਇਕ ਖੇਡ ਲਈ ਭਾਰਤੀ ਵਿਕਟਕੀਪਰ ਬੱਲੇਬਾਜ਼ ਦੀ ਮੇਜ਼ਬਾਨੀ ਕੀਤੀ। ਇਨ੍ਹਾਂ ਦੋਵਾਂ ਦੀ ਇਕ ਤਸਵੀਰ ਅਤੇ ਵੀਡੀਉ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ।
ਇਹ ਵੀ ਪੜ੍ਹੋ: ਵਿਦੇਸ਼ ਭੇਜਣ ਦੇ ਨਾਂਅ ’ਤੇ 70 ਲੱਖ ਰੁਪਏ ਦੀ ਠੱਗੀ; English guru ਕੰਪਨੀ ਦਾ ਮਾਲਕ ਗੁਰਿੰਦਰ ਬਾਠ ਗ੍ਰਿਫ਼ਤਾਰ
ਇਹ ਜਾਣਕਾਰੀ ਮਿਲੀ ਹੈ ਕਿ ਦੁਬਈ ਅਧਾਰਤ ਉਦਯੋਗਪਤੀ ਹਿਤੇਸ਼ ਸਾਂਘਵੀ ਧੋਨੀ ਨੂੰ ਰੂਡੀ ਗਿਉਲਿਆਨੀ ਦੇ 'ਫੰਡ-ਰੇਜ਼ਰ' ਈਵੈਂਟ 'ਚ ਲੈ ਕੇ ਗਏ ਸਨ। ਇਸ ਦਾ ਉਦੇਸ਼ ਗਿਉਲਿਆਨੀ ਦੇ ਵਕੀਲ ਨੂੰ ਕਾਨੂੰਨੀ ਸੇਵਾਵਾਂ ਲਈ ਭੁਗਤਾਨ ਕਰਨ ਲਈ ਪੈਸਾ ਇਕੱਠਾ ਕਰਨਾ ਸੀ। ਗਿਉਲਿਆਨੀ ਨੂੰ ਟਰੰਪ ਦੇ ਨਾਲ ਜਾਰਜੀਆ ਵਿਚ 2020 ਦੇ ਰਾਸ਼ਟਰਪਤੀ ਚੋਣ ਨਤੀਜਿਆਂ ਵਿਚ ਕਥਿਤ ਤੌਰ 'ਤੇ ਧਾਂਦਲੀ ਕਰਨ ਦੀ ਕੋਸ਼ਿਸ਼ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਸੂਬੇ ਭਰ ’ਚ ਗੈਂਗਸਟਰਾਂ ਨਾਲ ਜੁੜੇ 822 ਟਿਕਾਣਿਆਂ ’ਤੇ ਕੀਤੀ ਛਾਪੇਮਾਰੀ
ਧੋਨੀ ਗਰੁੱਪ ਤਸਵੀਰ ਵਿਚ ਲੰਬੇ ਵਾਲ ਵਿਚ ਦਿਖਾਈ ਦੇ ਰਹੇ ਹਨ ਜਿਵੇਂ ਕਿ ਉਨ੍ਹਾਂ ਨੂੰ ਅਪਣੇ ਕ੍ਰਿਕਟ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਦੇਖਿਆ ਗਿਆ ਸੀ। ਇਸ ਤੋਂ ਇਕ ਦਿਨ ਪਹਿਲਾਂ ਧੋਨੀ ਨੂੰ ਨਿਊਯਾਰਕ ਵਿਚ ਯੂ.ਐਸ. ਓਪਨ ਵਿਚ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਜ਼ ਅਤੇ ਅਲੈਗਜ਼ੈਂਡਰ ਜਵੇਰੇਵ ਵਿਚਕਾਰ ਕੁਆਰਟਰ ਫਾਈਨਲ ਮੈਚ ਦਾ ਆਨੰਦ ਲੈਂਦੇ ਦੇਖਿਆ ਗਿਆ ਸੀ।