ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਸ ਦੇ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ
ਨਵੀਂ ਦਿੱਲੀ: ਆਈਪੀਐਲ 2023 ਦਾ 17ਵਾਂ ਮੈਚ ਐੱਮਏ ਚਿਦੰਬਰਮ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਸ ਦੇ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਬਹੁਤ ਖਾਸ ਹੈ ਅਤੇ ਉਹਨਾਂ ਨੇ ਇਸ ਮੈਚ 'ਚ ਮੈਦਾਨ 'ਤੇ ਕਦਮ ਰੱਖਦੇ ਹੀ ਇਤਿਹਾਸ ਰਚ ਦਿੱਤਾ ਹੈ। ਅਜਿਹਾ ਉਹਨਾਂ ਤੋਂ ਪਹਿਲਾਂ ਕੋਈ ਵੀ ਖਿਡਾਰੀ IPL ਵਿਚ ਨਹੀਂ ਕਰ ਸਕਿਆ ਹੈ।
ਇਹ ਵੀ ਪੜ੍ਹੋ: Met Gala ’ਚ ਡੈਬਿਊ ਕਰਨ ਵਾਲੀ ਤੀਜੀ ਬਾਲੀਵੁੱਡ ਅਦਾਕਾਰਾ ਬਣੀ Alia Bhatt, ਇਸ ਡਿਜ਼ਾਈਨਰ ਦੇ Outfit 'ਚ ਕਰੇਗੀ Walk
ਦਰਅਸਲ ਬਤੌਰ ਕਪਤਾਨ ਮਹਿੰਦਰ ਸਿੰਘ ਧੋਨੀ ਚੇਨਈ ਸੁਪਰ ਕਿੰਗਜ਼ ਲਈ ਆਪਣਾ 200ਵਾਂ ਆਈਪੀਐਲ ਮੈਚ ਖੇਡ ਰਹੇ ਹਨ। ਉਸ ਤੋਂ ਪਹਿਲਾਂ ਕਿਸੇ ਵੀ ਖਿਡਾਰੀ ਨੇ ਬਤੌਰ ਕਪਤਾਨ ਕਿਸੇ ਵੀ ਟੀਮ ਲਈ 200 ਮੈਚ ਨਹੀਂ ਖੇਡੇ ਹਨ। ਅਜਿਹੇ 'ਚ ਧੋਨੀ IPL 'ਚ ਕਿਸੇ ਟੀਮ ਦੀ ਅਗਵਾਈ ਕਰਦੇ ਹੋਏ 200 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਹਨ।
Mr N Srinivasan, former Chairman of the ICC, former President of BCCI and TNCA, Mrs. Chitra Srinivasan and Mrs Rupa Gurunath present @msdhoni with a special memento commemorating the very special 200th ????#TATAIPL | #CSKvRR | @ChennaiIPL pic.twitter.com/nixs6qsq2P
ਇਹ ਵੀ ਪੜ੍ਹੋ: CSIR NET ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ, ਅਰਜ਼ੀ ਅਪਲਾਈ ਕਰਨ ਦੀ ਤਰੀਕ 'ਚ ਹੋਇਆ ਵਾਧਾ
ਕਪਤਾਨ ਵਜੋਂ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਧੋਨੀ ਤੋਂ ਬਾਅਦ ਇਸ ਸੂਚੀ 'ਚ ਰੋਹਿਤ ਸ਼ਰਮਾ ਵੀ ਹੈ, ਜੋ ਉਸ ਤੋਂ ਕਾਫੀ ਪਿੱਛੇ ਹੈ। ਰੋਹਿਤ ਸ਼ਰਮਾ ਨੇ 146 ਮੈਚਾਂ ਵਿਚ ਮੁੰਬਈ ਦੀ ਕਪਤਾਨੀ ਕੀਤੀ ਹੈ। ਉਥੇ ਹੀ 140 ਮੈਚਾਂ 'ਚ ਬੰਗਲੁਰੂ ਦੀ ਕਪਤਾਨੀ ਕਰਨ ਵਾਲੇ ਵਿਰਾਟ ਕੋਹਲੀ ਇਸ ਸੂਚੀ 'ਚ ਤੀਜੇ ਨੰਬਰ 'ਤੇ ਹਨ। ਗੌਤਮ ਗੰਭੀਰ ਇਸ ਸੂਚੀ 'ਚ ਚੌਥੇ ਨੰਬਰ 'ਤੇ ਹਨ, ਜਿਨ੍ਹਾਂ ਨੇ 129 ਮੈਚਾਂ 'ਚ ਆਪਣੀ ਟੀਮ ਦੀ ਅਗਵਾਈ ਕੀਤੀ ਹੈ।
ਇਹ ਵੀ ਪੜ੍ਹੋ: ਸਚਿਨ ਪਾਇਲਟ ਨੇ ਸਹੀ ਮੁੱਦਾ ਚੁੱਕਿਆ ਪਰ ਤਰੀਕਾ ਗਲਤ ਸੀ: ਸੁਖਜਿੰਦਰ ਸਿੰਘ ਰੰਧਾਵਾ
ਮਹਿੰਦਰ ਸਿੰਘ ਧੋਨੀ ਨੇ ਆਈਪੀਐਲ ਵਿਚ ਕੁੱਲ 213 ਮੌਕਿਆਂ 'ਤੇ ਆਪਣੀ ਟੀਮ ਦੀ ਕਪਤਾਨੀ ਕੀਤੀ ਹੈ। ਇਸ ਵਿਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੇ ਮੈਚ ਵੀ ਸ਼ਾਮਲ ਹਨ। ਸਾਲ 2008 'ਚ ਪੰਜਾਬ ਦੇ ਖਿਲਾਫ ਡੈਬਿਊ ਕਰਨ ਤੋਂ ਬਾਅਦ ਧੋਨੀ ਨੇ ਆਈਪੀਐੱਲ 'ਚ ਹੁਣ ਤੱਕ ਕੁੱਲ 236 ਮੈਚ ਖੇਡੇ ਹਨ। ਕਪਤਾਨ ਵਜੋਂ ਮਹਿੰਦਰ ਸਿੰਘ ਧੋਨੀ ਦੇ ਅੰਕੜੇ ਵੀ ਬਹੁਤ ਚੰਗੇ ਹਨ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਹਾਸਲ ਕੀਤੀ ਇੱਕ ਹੋਰ ਉਪਲੱਬਧੀ, Coachella 2023 'ਚ Perform ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਹੋਣਗੇ ਦਿਲਜੀਤ
ਕਪਤਾਨ ਵਜੋਂ ਧੋਨੀ ਦੀ ਜਿੱਤ ਦਾ ਪ੍ਰਤੀਸ਼ਤ 58.96 ਰਿਹਾ ਹੈ। ਧੋਨੀ ਦੀ ਅਗਵਾਈ 'ਚ ਉਹਨਾਂ ਦੀ ਟੀਮ ਨੇ 125 ਮੌਕਿਆਂ 'ਤੇ ਜਿੱਤ ਦਰਜ ਕੀਤੀ ਹੈ ਜਦਕਿ ਕਪਤਾਨ ਵਜੋਂ ਉਹਨਾਂ ਨੂੰ 87 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਧੋਨੀ ਨੇ ਹਾਲ ਹੀ 'ਚ IPL 'ਚ ਆਪਣੀਆਂ 5000 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ, IPL 'ਚ 5 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕਰਨ ਵਾਲੇ ਧੋਨੀ ਸੱਤਵੇਂ ਬੱਲੇਬਾਜ਼ ਬਣ ਗਏ ਹਨ।