
ਬਹੁਤ ਹੀ ਵਧੀਆ ਭਾਰਤ ਦੀ ਹੋਣਹਾਰ ਖਿਡਾਰਨ ਅਤੇ ਪੰਜਾਬ ਦੀ ਧੀ, ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ 32 ਗੇਂਦਾਂ....
ਪ੍ਰੋਵਿਡੇਂਟਸ (ਪੀਟੀਆਈ) : ਬਹੁਤ ਹੀ ਵਧੀਆ ਭਾਰਤ ਦੀ ਹੋਣਹਾਰ ਖਿਡਾਰਨ ਅਤੇ ਪੰਜਾਬ ਦੀ ਧੀ, ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ 32 ਗੇਂਦਾਂ ‘ਤੇ ਨਾਬਾਦ 64 ਰਨ ਦੀ ਤੂਫ਼ਾਨੀ ਪਾਰੀ ਦੀ ਮਦਦ ਨਾਲ ਭਾਰਤ ਨੇ ਆਈਸੀਸੀ ਮਹਿਲਾ ਵਿਸ਼ਵ ਟੀ20 ਚੈਂਪੀਅਨਸ਼ਿਪ ਦੇ ਅਭਿਆਸ ਮੈਚ ‘ਚ ਬੁੱਧਵਾਰ ਨੂੰ ਇੰਗਲੈਂਡ ਨੂੰ 11 ਰਨ ਨਾਲ ਹਰਾ ਦਿਤਾ। ਹਰਮਨਪ੍ਰੀਤ ਨੇ ਅਪਣੀ ਪਾਰੀ ‘ਚ ਛੇ ਚੌਕੇ ਅਤੇ ਤਿੰਨ ਛਿੱਕੇ ਲਗਾਏ। ਜਿਸ ਨਾਲ ਭਾਰਤ ਨੇ ਨਿਰਧਾਰਤ 20 ਓਪਰਾਂ ਵਿਚ ਛੇ ਵਿਕਟਾਂ ‘ਤੇ 144 ਰਨ ਬਣਾਏ। ਇਸ ਤੋਂ ਬਾਅਦ ਭਾਰਤੀ ਟੀਮ ਨੇ ਇੰਗਲੈਂਡ ਨੂੰ ਅੱਠ ਵਿਕਟਾਂ ‘ਤੇ 133 ਰਨ ਹੀ ਬਣਾਏ।
Harmanpreet Kaur
ਇੰਗਲੈਂਡ ਵੱਲੋਂ ਸਲਾਮੀ ਬੱਲੇਬਾਜ ਡੇਨਿਅਲੀ ਵਾਈਟ ਨੇ ਸਭ ਤੋਂ ਵੱਧ 54 ਰਨ ਬਣਾਏ। ਭਾਰਤ ਵੱਲੋਂ ਪੂਨਮ ਯਾਦਵ ਨੇ ਤਿੰਨ ਜਦੋਂ ਕਿ ਰਾਧਾ ਯਾਦਵ ਅਤੇ ਦੀਪਤੀ ਸ਼ਰਮਾਂ ਨੇ ਦੋ-ਦੋ ਵਿਕਟ ਹਾਂਸਲ ਕੀਤੇ। ਛੇਵਾਂ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਸ਼ੁਕਰਵਾਰ 9 ਨਵੰਬਰ ਤੋਂ ਵੈਸਟ ਇੰਡੀਜ਼ ‘ਚ ਸ਼ੁਰੂ ਹੋ ਰਿਹਾ ਹੈ। ਇਸ ਵਿਚ 10 ਟੀਮਾਂ ਹਿੱਸਾ ਲੈਣਗੀਆਂ। ਮੇਜਬਾਨ ਵੈਸਟ ਇੰਡੀਜ਼ ਗਤ ਚੈਂਪੀਅਨ ਹੈ ਅਤੇ ਉਹ ਅਪਣੇ ਖ਼ਿਤਾਬ ਦਾ ਬਚਾਅ ਕਰਨ ਉਤਰੇਗਾ। ਜਦੋਂ ਕਿ, ਆਸਟ੍ਰੇਲੀਆ ਇਸ ਖ਼ਿਤਾਬ ਉਤੇ ਚੋਥੀ ਵਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ। 2009 ‘ਚ ਚੈਂਪੀਅਨ ਰਹਿ ਚੁੱਕੇ ਇੰਗਲੈਂਡ ਦੀ ਨਜ਼ਰਾਂ ਦੂਜੇ ਖ਼ਿਤਾਬ ਉਤੇ ਹੋਣਗੀਆਂ।
Women Cricket
ਭਾਰਤੀ ਪਾਰੀ ਹਰਮਨਪ੍ਰੀਤ ਦੇ ਆਲੇ-ਦੁਆਲੇ ਘੁੰਮਦੀ ਰਹੀ। ਉਹਨਾਂ ਨੇ ਜਦ ਜਿੰਮੇਵਾਰੀ ਸੰਭਾਲੀ ਉਦੋਂ ਭਾਰਤ ਦੀ ਸਮ੍ਰਿਤੀ ਮੰਦਾਨਾ (13), ਜੇਮਿਮਾ ਰੋਡਿਰਗਜ਼ (21), ਮਿਤਾਲੀ ਰਾਜ (18), ਵੇਦਾ ਕ੍ਰਿਸ਼ਨਮੂਰਤੀ (3), ਅਤੇ ਡੀ ਹੇਮਲਤਾ (0) ਦੇ ਵਿਕਟ ਗੁਆ ਕੇ 70 ਰਨ ਦੀ ਸਕੋਰ ‘ਤੇ ਸੰਘਰਸ਼ ਕਰ ਰਿਹਾ ਸੀ। ਹਰਮਨਪ੍ਰੀਤ ਨੇ ਇਸ ਦੇ ਨਾਲ ਹੀ ਦੀਪਤੀ ਸ਼ਰਮਾਂ (18) ਦੇ ਨਾਲ ਛੇ ਵਿਕਟ ਲਈ 54 ਰਨ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ। ਆਈਸੀਸੀ ਟੀ20 ਵਿਸ਼ਵ ਕੱਪ ਦੇ ਪਹਿਲੇ ਦਿਨ ਮਤਲਬ, 9 ਨਵੰਬਰ ਨੂੰ ਤਿੰਨ ਮੁਕਾਬਲੇ ਖੇਡੇ ਜਾਣਗੇ।
Harmanpreet Kaur
ਉਦਘਾਟਨ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚ ਸਵੇਰੇ 11 ਵਜੇ ਖੇਡਿਆ ਜਾਵੇਗਾ। ਦੁਪਿਹਰ ਚਾਰ ਵਜੇ ਤੋਂ ਆਸਟ੍ਰੇਲੀਆ ਅਤੇ ਪਾਕਿਸਤਾਨ ਦੀ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਫਿਰ ਰਾਤ ਅੱਠ ਵਜੇ ਤੋਂ ਮੇਜਬਾਨ ਵੈਸਟ ਇੰਡੀਜ਼ ਅਤੇ ਬੰਗਲਾਦੇਸ਼ ਦੇ ਵਿਚ ਮੁਕਾਬਲਾ ਹੋਵੇਗਾ।