
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨੇ ਕਿਹਾ ਕਿ ਮੇਰੇ ਲਈ ਦੇਸ਼ ਦੀ ਸੇਵਾ ਕਰਨਾ ਬਹੁਤ ਸਨਮਾਨ.....
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨੇ ਕਿਹਾ ਕਿ ਮੇਰੇ ਲਈ ਦੇਸ਼ ਦੀ ਸੇਵਾ ਕਰਨਾ ਬਹੁਤ ਸਨਮਾਨ ਦੀ ਗੱਲ ਹੈ। ਇੱਥੇ ਤੱਕ ਕਿ ਦਸ ਸਾਲ ਖੇਡਣ ਤੋਂ ਬਾਅਦ ਵੀ ਮੈਨੂੰ ਅਜਿਹਾ ਅਹਿਸਾਸ ਨਹੀਂ ਹੁੰਦਾ ਕਿ ਮੈਂ ਕਿਸੇ ਖਾਸ ਚੀਜ਼ ਦਾ ਹੱਕਦਾਰ ਹਾਂ। ਦੇਸ਼ ਲਈ ਖੇਡਣਾ ‘ਕਿਸੇ ਉਤੇ ਉਪਕਾਰ ਕਰਨਾ ਨਹੀਂ’ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਵਿਚ ਦਸ ਸਾਲ ਖੇਡਣ ਦੇ ਬਾਵਜੂਦ ਭਾਰਤੀ ਕਪਤਾਨ ਵਿਰਾਟ ਕੋਹਲੀ ਖੁਦ ਨੂੰ ‘ਕੁੱਝ ਵਿਸ਼ੇਸ਼ ਦਾ ਹੱਕਦਾਰ’ ਨਹੀਂ ਮੰਨਦੇ ਹਨ। ਕੋਹਲੀ ਨੇ ਵਨਡੇ ਵਿਚ 10,000 ਦੌੜਾਂ ਸੱਭ ਤੋਂ ਘੱਟ ਪਾਰੀਆਂ ਵਿਚ ਪੂਰੀਆਂ ਕਰ ਕੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ।
Kohli gave a big message to the Indian cricket team
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਹਲੀ ਨੇ ਕਿਹਾ , ‘ਮੇਰੇ ਲਈ ਦੇਸ਼ ਦੀ ਸੇਵਾ ਕਰਨਾ ਬਹੁਤ ਸਨਮਾਨ ਦੀ ਗੱਲ ਹੈ ਅਤੇ ਇੱਥੇ ਤੱਕ ਕਿ ਦਸ ਸਾਲ ਖੇਡਣ ਤੋਂ ਬਾਅਦ ਵੀ ਮੈਨੂੰ ਅਜਿਹਾ ਅਹਿਸਾਸ ਨਹੀਂ ਹੁੰਦਾ ਕਿ ਮੈਂ ਕਿਸੇ ਖਾਸ ਚੀਜ਼ ਦਾ ਹੱਕਦਾਰ ਹਾਂ। ਤੁਹਾਨੂੰ ਉਦੋਂ ਵੀ ਅੰਤਰਰਾਸ਼ਟਰੀ ਪੱਧਰ 'ਤੇ ਹਰ ਇਕ ਦੌੜ ਲਈ ਬਹੁਤ ਮਿਹਨਤ ਕਰਨੀ ਹੋਵੇਗੀ।
’ਉਨ੍ਹਾਂ ਨੇ ਕਿਹਾ, ‘ਕਈ ਲੋਕ ਹਨ ਜੋ ਭਾਰਤ ਵੱਲੋਂ ਖੇਡਣਾ ਚਾਹੁੰਦੇ ਹਨ। ਜਦੋਂ ਤੁਸੀਂ ਅਪਣੇ ਆਪ ਨੂੰ ਉਸ ਹਾਲਤ ਵਿਚ ਰੱਖਦੇ ਹੋ ਤਾਂ ਤੁਹਾਡੇ ਅੰਦਰ ਵੀ ਦੌੜਾਂ ਦੀ ਉਹੀ ਭੁੱਖ ਹੋਣੀ ਚਾਹੀਦੀ ਹੈ।’ ਕੋਹਲੀ ਨੇ ਕਿਹਾ ਕਿ ਟੀਮ ਨੂੰ ਪ੍ਰਤਿਬਧਤਾ ਦੀ ਜ਼ਰੂਰਤ ਹੁੰਦੀ ਹੈ ਜੇਕਰ ਮੈਨੂੰ ਇਕ ਓਵਰ ਵਿਚ ਛੇ ਵਾਰ ਛਲਾਂਗ ਲਗਾਉਣੀ ਪਵੇ , ਤਾਂ ਉਦੋਂ ਵੀ ਮੈਂ ਟੀਮ ਲਈ ਅਜਿਹਾ ਕਰਾਂਗਾ। ਕਿਉਂਕਿ ਇਹ ਮੇਰਾ ਕਰਤੱਵ ਹੈ ਅਤੇ ਇਸ
Kohli gave a big message to the Indian cricket team
ਦੇ ਲਈ ਮੈਨੂੰ ਟੀਮ ਵਿਚ ਚੁਣਿਆ ਗਿਆ ਹੈ। ਇਹ ਮੇਰੇ ਕੰਮ ਦਾ ਹਿੱਸਾ ਹੈ ਅਤੇ ਮੈਂ ਕਿਸੇ 'ਤੇ ਉਪਕਾਰ ਨਹੀਂ ਕਰ ਰਿਹਾ ਹਾਂ। ਕੋਹਲੀ ਨੇ ਕਿਹਾ, ‘ਮੈਂ ਅਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ। ਇਹ ਚੀਜ਼ਾਂ ਜ਼ਿਆਦਾ ਮਾਈਨੇ ਨਹੀਂ ਰੱਖਦੀਆਂ , ਪਰ ਤੁਸੀਂ ਅਪਣੇ ਕਰਿਅਰ ਵਿਚ ਦਸ ਸਾਲ ਖੇਡਣ ਤੋਂ ਬਾਅਦ ਇਸ ਮੁਕਾਮ 'ਤੇ ਪੁੱਜੇ ਹੋ ਅਤੇ ਇਹ ਮੇਰੇ ਲਈ ਖਾਸ ਹੈ ਕਿਉਂਕਿ ਮੈਂ ਇਸ ਖੇਡ ਨੂੰ ਬਹੁਤ ਚਾਹੁੰਦਾ ਹਾਂ ਅਤੇ ਵੱਧ ਤੋਂ ਵੱਧ ਖੇਡਣਾ ਚਾਹੁੰਦਾ ਹਾਂ। ਮੇਰੇ ਲਈ ਇਹ ਸੱਭ ਤੋਂ ਮਹੱਤਵਪੂਰਣ ਹੈ।’ ਉਨ੍ਹਾਂ ਨੇ ਕਿਹਾ, ‘ਇਸ ਲਈ ਮੈਂ ਖੁਸ਼ ਹਾਂ ਕਿ ਮੈਂ ਇਨ੍ਹੇ ਲੰਮੇ ਸਮੇਂ ਤੱਕ ਖੇਡਣ ਵਿਚ ਸਫਲ ਰਿਹਾ ਅਤੇ ਉਮੀਦ ਹੈ ਕਿ ਅੱਗੇ ਵੀ ਖੇਡਦਾ ਰਹਾਂਗਾ।’