
ਸਚਿਨ ਤੇਂਦੁਲਕਰ ਕੋਵਿਡ-19 ਮਹਾਮਾਰੀ ਦੇ ਸੰਕਟ ਵਿਚ 4000 ਗਰੀਬ ਲੋਕਾਂ ਦੀ ਅਰਥਕ ਮਦਦ ਲਈ ਅੱਗੇ ਆਏ ਹਨ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਅਤੇ ਮਾਸਟਰ ਬਲਾਸਟਰ ਦੇ ਨਾਂਅ ਨਾਲ ਮਸ਼ਹੂਰ ਸਚਿਨ ਤੇਂਦੁਲਕਰ ਕੋਵਿਡ-19 ਮਹਾਮਾਰੀ ਦੇ ਸੰਕਟ ਵਿਚ 4000 ਗਰੀਬ ਲੋਕਾਂ ਦੀ ਅਰਥਕ ਮਦਦ ਲਈ ਅੱਗੇ ਆਏ ਹਨ। ਇਸ ਦੇ ਲਈ ਸਚਿਨ ਕਿੰਨੀ ਰਾਸ਼ੀ ਦੇ ਰਹੇ ਹਨ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀੰ ਆਈ ਹੈ।
Photo
ਤੇਂਦੁਲਕਰ ਨੇ ਮੁੰਬਈ ਦੇ ਗੈਰ-ਸਰਕਾਰੀ ਸੰਗਠਨ 'ਹਾਈ5 ਯੂਥ ਫਾਂਊਡੇਸ਼ਨ' ਨੂੰ ਇਹ ਦਾਨ ਦਿੱਤਾ ਹੈ। ਸਚਿਨ ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਸੰਕਰਮਣ ਦੌਰਾਨ ਪ੍ਰਧਾਨ ਮੰਤਰੀ ਰਾਹਤ ਫੰਡ ਅਤੇ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਦੇ ਚੁੱਕੇ ਹਨ।
Photo
ਤੇਂਦੁਲਕਰ ਨੇ ਟਵੀਟ ਵਿਚ ਲਿਖਿਆ, 'ਦਿਹਾੜੀਦਾਰ ਪਰਿਵਾਰਾਂ ਦੇ ਸਮਰਥਨ ਵਿਚ 'ਹਾਈ5' ਦੇ ਯਤਨਾਂ ਲਈ ਸ਼ੁੱਭਕਾਮਨਾਵਾਂ'। ਇਸ ਸੰਸਥਾ ਨੇ ਵੀ ਟਵੀਟ ਕਰ ਕੇ ਲੋੜਵੰਦਾਂ ਦੀ ਮਦਦ ਕਰਨ ਲਈ ਸਚਿਨ ਤੇਂਦੁਲਕਰ ਦਾ ਸ਼ੁਕਰੀਆ ਅਦਾ ਕੀਤਾ।
Sachin Tendulkar
ਦੱਸ ਦਈਏ ਕਿ ਸਚਿਨ ਤੇਂਦੁਲਕਰ ਨੇ ਇਸ ਤੋਂ ਪਹਿਲਾਂ ਪੀਐਮ ਰਾਹਤ ਫੰਡ ਵਿਚ 25 ਲੱਖ ਅਤੇ ਮੁੱਖ ਮੰਤਰੀ ਰਾਹਤ ਫੰਡ ਵਿਚ ਵੀ 25 ਲੱਖ ਰੁਪਏ ਦਾਨ ਕੀਤੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਮੁੰਬਈ ਦੇ 5,000 ਪਰਿਵਾਰਾਂ ਨੂੰ ਇਕ ਮਹੀਨੇ ਤੱਕ ਭੋਜਨ ਦੇਣ ਦਾ ਵਾਅਦਾ ਕੀਤਾ ਸੀ।
Sachin Tendulkar
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੁਨੀਆ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਕੀਤਾ ਹੋਇਆ ਹੈ। ਇਸ ਦੌਰਾਨ ਕਈ ਲੋਕਾਂ ਦੀ ਰੋਜ਼ੀ ਰੋਟੀ ਵੀ ਖਤਰੇ ਵਿਚ ਹੈ। ਇਸ ਦੇ ਚਲਦਿਆਂ ਦੇਸ਼ ਦੀਆਂ ਮਸ਼ਹੂਰ ਹਸਤੀਆਂ ਗਰੀਬਾਂ ਦੀ ਮਦਦ ਲਈ ਵਧ-ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ।