
ਖੇਡ ਦੇ ਸਭ ਤੋਂ ਛੋਟੇ ਫਾਰਮੇਟ ਵਿਚ ਹੁਣ ਤਕ ਅਪਣਾ ਪ੍ਰਭਾਵ ਛੱਡਣ ਵਿਚ ਨਾਕਾਮ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ...
ਪ੍ਰੋਵਿਡੈਂਸ (ਪੀਟੀਆਈ) : ਖੇਡ ਦੇ ਸਭ ਤੋਂ ਛੋਟੇ ਫਾਰਮੇਟ ਵਿਚ ਹੁਣ ਤਕ ਅਪਣਾ ਪ੍ਰਭਾਵ ਛੱਡਣ ਵਿਚ ਨਾਕਾਮ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਨਿਊਜ਼ੀਲੈਂਡ ਦੇ ਵਿਰੁੱਧ ਮਹਿਲਾ ਵਿਸ਼ਵ ਕੱਪ ਟੀ20 ਚੈਂਪੀਅਨਸ਼ਿਪ ਵਿਚ ਅਪਣੇ ਅਭਿਆਨ ਦਾ ਸਕਾਰਾਤਮਕ ਆਗਾਜ਼ ਕਰਨ ਲਈ ਉਤਰੇਗੀ। ਭਾਰਤੀ ਮਹਿਲਾ ਟੀਮ 50 ਓਪਰਾਂ ਦੇ ਮੈਚ ਦੀ ਤੁਲਨਾ ਵਿਚ ਟੀ20 ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਵਨ-ਡੇ ਵਿਸ਼ਵ ਕੱਪ ਵਿਚ ਭਾਰਤੀ ਟੀਮ ਪਿਛਲੇ ਸਾਲ ਫਾਇਨਲ ਵਿਚ ਪਹੁੰਚੀ ਸੀ ਜਿਥੇ ਉਸ ਨੇ ਇੰਗਲੈਂਡ ਤੋਂ ਹਾਰ ਪ੍ਰਾਪਤ ਕੀਤੀ ਸੀ।
Women Cricket
ਕਪਤਾਨ ਹਰਮਨਪ੍ਰੀਤ ਕੌਰ ਅਤੇ ਨਵੇਂ ਕੋਚ ਰਮੇਸ਼ ਪਵਾਰ ਨੇ ਕਿਹਾ ਕਿ ਟੀਮ ਨੇ ਫਾਇਨਲ ਦੀ ਉਸ ਹਾਰ ਤੋਂ ਸਬਕ ਲਿਆ ਹੈ। ਅਤੇ ਨੌਜਵਾਨ ਖਿਡਾਰੀਆਂ ਦੀ ਮੌਜੂਦਗੀ ਵਿਚ ਟੀਮ ਦਲੇਰ ਬਣ ਗਈ ਹੈ। ਭਾਰਤੀ ਦੀਆਂ ਛੇ ਖਿਡਾਰਨਾਂ ਪਹਿਲੀ ਵਾਰ ਵਿਸ਼ਵ ਕੱਪ ਵਿਚ ਭਾਗ ਲੈ ਰਹੀਆਂ ਹਨ। ਪਿਛਲੇ ਪੰਜ ਵਿਸ਼ਵ ਟੀ20 ਵਿਚ ਭਾਰਤ ਕਦੇ ਫਾਇਨਲ ਵਿਚ ਨਹੀਂ ਪਹੁੰਚ ਸਕਿਆ। ਉਹ 2009 ਅਤੇ 2010 ਵਿਚ ਸੈਮੀਫਾਇਨਲ ਵਿਚ ਪਹੁੰਚਿਆ ਸੀ। ਇਹ ਪਹਿਲਾ ਮੌਕਾ ਹੈ ਜਦੋਂ ਕਿ ਮਹਿਲਾ ਵਿਸ਼ਵ ਕੱਪ ਟੀ20 ਮਰਦਾਂ ਤੋਂ ਵੱਖ ਆਰੰਭ ਕੀਤਾ ਜਾ ਰਿਹਾ ਹੈ।
Harmanpreet Kaur
ਇਸ ਤੋਂ ਪਹਿਲਾਂ ਮਹਿਲਾ ਅਤੇ ਮਰਦ ਦੋਨਾਂ ਦੇ ਟੂਰਨਾਮੈਂਟ ਨਾਲ ਹੀ ਹੁੰਦੇ ਸੀ। ਟੀਮ ਦੀ ਉਪ ਕਪਤਾਨ ਨੇ ਕਿਹਾ, ਏਸ਼ੀਆ ਕੱਪ ਵਿਚ ਮਿਲੀ ਹਾਰ ਤੋਂ ਬਾਅਦ ਹਰ ਕਿਸੇ ਨੇ ਵਾਪਸ ਮੁੜਨ ਉਤੇ ਸਖ਼ਤ ਮਿਹਨਤ ਕੀਤੀ। ਤੁਸੀਂ ਦੇਖ ਸਕਦੇ ਹੋ ਕਿ ਹਰ ਕੋਈ ਉਸ ਸਥਿਤੀ ਵਿਚ ਹੈ ਜਿਥੇ ਉਸ ਅੰਤਰਰਾਸ਼ਟਰੀ ਨਿਯਮ ਦੇ ਲਿਹਾਜ ਨਾਲ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸ਼੍ਰੀਲੰਕਾ ਦੇ ਵਿਰੁਧ ਸੀਰੀਜ਼ ਅਸਲੀਅਤ ਵਿਚ ਚੰਗੀ ਰਹੀ ਹੈ। ਮੈਂ ਨਿਜੀ ਤੌਰ ਉਤੇ ਚੰਗਾ ਸਕੋਰ ਨਹੀਂ ਬਣਾ ਸਕੀ ਪਰ ਇਕ ਮੈਚ ਵਿਚ ਮੈਂ ਅਤੇ ਹਰਮਨਪ੍ਰੀਤ ਨੇ ਇਕ ਵੀ ਰਨ ਨਹੀਂ ਬਣਾਇਆ ਅਤੇ ਉਦੋਂ ਵੀ ਟੀਮ 170 ਰਨ ਬਣਾਉਣ ਵਿਚ ਸਫ਼ਲ ਰਹੀ ਸੀ।
Harmanpreet and Smriti
ਇਹ ਬੇਹਤਰੀਨ ਪ੍ਰਦਰਸ਼ਨ ਸੀ। ਮਿਤਾਲੀ ਰਾਜ ਦੇ ਨਾਲ ਪਾਰੀ ਦਾ ਆਗਾਜ਼ ਕਰਨ ਵਾਲੀ ਮੰਧਾਨਾ ਨੇ ਕਿਹਾ, ਗੇਂਦਬਾਜਾਂ ਨੇ ਪਿਛਲੇ ਤਿੰਨ ਮਹੀਨੇ ਤੋਂ ਕਾਫ਼ੀ ਸੁਧਾਰ ਕੀਤਾ ਹੈ। ਅਪਣੀ ਰਣਨੀਤੀ ਨੂੰ ਲੈ ਕੇ ਉਨ੍ਹਾਂ ਦੀ ਰਾਏ ਹੁਣ ਸਪੱਸ਼ਟ ਹੈ, ਜਿਥੇ ਤਕ ਫਿਲਡਿੰਗ ਦਾ ਸਵਾਲ ਹੈ ਤਾਂ ਪਿਛਲੇ ਵਿਸ਼ਵ ਕੱਪ ਦੀ ਤੁਲਨਾ ਵਿਚ ਅਸੀਂ ਦਸ ਪ੍ਰਤੀਸ਼ਤ ਉਸ ਨਾਲੋਂ ਚੰਗੇ ਹਾਂ। ਭਾਰਤ ਪਿਛਲੇ ਤਿੰਨ ਮੌਕਿਆਂ ਉਤੇ ਗਰੁੱਪ ਪੜਾਅ ਨਾਲ ਅੱਗੇ ਨਹੀਂ ਵਧ ਪਾਇਆ ਸੀ ਅਤੇ ਉਸ ਨੂੰ ਇਹ ਪੋੜੀ ਪਾਰ ਕਰਨ ਲਈ ਨਿਰੰਤਰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
Harmanpreet Kaur
ਨਿਊਜ਼ੀਲੈਂਡ ਦੇ ਖ਼ਿਲਾਫ਼ ਸ਼ੁਰੂਆਤੀ ਮੁਕਬਾਲੇ ਤੋਂ ਬਾਅਦ ਭਾਰਤੀ ਟੀਮ 11 ਨਵੰਬਰ ਨੂੰ ਪਾਕਿਸਤਾਨ ਨਾਲ, 15 ਨਵੰਬਰ ਨੂੰ ਆਇਰਲੈਂਡ ਨਾਲ ਅਤੇ 17 ਨਵੰਬਰ ਨੂੰ ਤਿੰਨ ਵਾਰ ਚੈਂਪੀਅਨ ਰਹੀ ਟੀਮ ਆਸਟ੍ਰੇਲੀਆ ਨਾਲ ਭਿੜੇਗੀ।