ਕਿੰਗਜ਼ ਇਲੈਵਨ ਪੰਜਾਬ ਟੀਮ ਦਾ ਬਦਲ ਸਕਦੈ ਨਾਮ ਅਤੇ ਲੋਗੋ, ਇਸ ਦਿਨ ਹੋਵੇਗਾ ਵੱਡਾ ਐਲਾਨ
Published : Feb 10, 2021, 7:11 pm IST
Updated : Feb 10, 2021, 7:11 pm IST
SHARE ARTICLE
Kings 11 Punjab
Kings 11 Punjab

ਆਈਪੀਐਲ 2021 ਤੋਂ ਪਹਿਲਾਂ ਕਿੰਗਸ ਇਲੈਵਨ ਪੰਜਾਬ ਟੀਮ ਦਾ ਨਾਮ ਬਦਲ...

ਨਵੀਂ ਦਿੱਲੀ: ਆਈਪੀਐਲ 2021 ਤੋਂ ਪਹਿਲਾਂ ਕਿੰਗਸ ਇਲੈਵਨ ਪੰਜਾਬ ਟੀਮ ਦਾ ਨਾਮ ਬਦਲ ਸਕਦਾ ਹੈ। ਮੀਡੀਆ ਰਿਪੋਰਟਸ ਮੁਤਾਬਕ ਪ੍ਰੀਤੀ ਜਿੰਟਾ ਦੀ ਟੀਮ ਨਾਮ ਦੇ ਨਾਲ-ਨਾਲ ਲੋਗੋ ਵੀ ਬਦਲੇਗੀ। ਹਾਲਾਂਕਿ ਇਸ ਖਬਰ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਆਈਪੀਐਲ ਆਕਸ਼ਨ ਤੋਂ ਪਹਿਲਾਂ ਹੀ ਇਸਦਾ ਐਲਾਨ ਹੋ ਜਾਵੇਗਾ। ਦੱਸ ਦਈਏ ਆਈਪੀਐਲ ਆਕਸ਼ਨ 18 ਫਰਵਰੀ ਨੂੰ ਚੇਨਈ ਵਿੱਚ ਹੋਵੇਗੀ।

 Kings XI PunjabKings XI Punjab

ਕਿੰਗਸ ਇਲੈਵਨ ਪੰਜਾਬ ਆਪਣੀ ਟੀਮ ਦਾ ਨਾਮ ਅਤੇ ਲੋਗੋ ਕਿਉਂ ਬਦਲੇਗੀ ਇਸਦੇ ਬਾਰੇ ‘ਚ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਦੱਸ ਦਈਏ ਕਿੰਗਜ਼ ਇਲੈਵਨ ਪੰਜਾਬ ਟੀਮ ਕਦੇ ਆਈਪੀਐਲ ਨਹੀਂ ਜਿੱਤੀ ਹੈ। ਇਸ ਟੀਮ ਦੀ ਕਮਾਨ ਕੇਐਲ ਰਾਹੁਲ ਵਰਗੇ ਸਟਾਰ ਖਿਡਾਰੀ ਦੇ ਹੱਥਾਂ ਵਿੱਚ ਹੈ, ਨਾਲ ਹੀ ਹੈਡ ਕੋਚ ਅਨਿਲ ਕੁੰਬਲੇ ਹਨ ਪਰ ਫਿਰ ਵੀ ਆਈਪੀਐਲ 2020 ਵਿੱਚ ਇਹ ਟੀਮ ਲੀਗ ਸਟੇਜ ਤੋਂ ਅੱਗੇ ਨਹੀਂ ਵੱਧ ਸਕੀ।

Kings XI PunjabKings XI Punjab

ਆਈਪੀਐਲ 2021 ਤੋਂ ਪਹਿਲਾਂ ਕਿੰਗਸ ਇਲੈਵਨ ਪੰਜਾਬ ਨੇ ਗਲੇਨ ਮੈਕਸਵੈਲ ਨੂੰ ਰੀਟੇਨ ਨਹੀਂ ਕੀਤਾ। ਪਿਛਲੇ ਸੀਜਨ ਵਿੱਚ ਇਹ ਖਿਡਾਰੀ ਬਿਲਕੁਲ ਫਲਾਪ ਸਾਬਤ ਹੋਇਆ ਸੀ, ਉਨ੍ਹਾਂ ਦੇ ਬੱਲੇ ਤੋਂ ਇੱਕ ਵੀ ਛੱਕਾ ਨਹੀਂ ਨਿਕਲਿਆ ਸੀ। ਮੈਕਸਵੈਲ ਨੂੰ ਪੰਜਾਬ ਨੇ 10.75 ਕਰੋੜ ਦੀ ਵੱਡੀ ਕੀਮਤ ਵਿੱਚ ਖਰੀਦਿਆ ਸੀ।  

IPL 2020 MI vs KxiPIPL 

ਰਿਟੇਨ ਖਿਡਾਰੀ: ਕੇਐਲ ਰਾਹੁਲ,  ਕਰਿਸ ਗੇਲ,  ਮਇੰਕ ਅੱਗਰਵਾਲ, ਨਿਕੋਲ‍ਸ ਪੂਰਨ, ਮਨਦੀਪ ਸਿੰਘ,  ਸਰਫਰਾਜ ਖਾਨ, ਦੀਵਾ ਹੁੱਡਾ, ਪ੍ਰਭਸਿਮਰਨ ਸਿੰਘ, ਮੋਹੰ‍ਨਸ਼ਾ ਸ਼ਮੀ, ਕਰਿਸ ਜਾਰਡਨ, ਦਰਸ਼ਨ ਨਲਕਾਂਦੇ, ਰਵੀ ਬਿਸ਼‍ਨੋਈ,  ਮੁਰੁਗਨ ਅਸ਼ਵਿਨ,  ਅਰਸ਼ਦੀਪ ਸਿੰਘ,  ਹਰਪ੍ਰੀਤ ਬਰਾਰ, ਇਸ਼ਾਨ ਪੋਰੇਲ

IPLIPL

ਰਿਲੀਜ ਖਿਡਾਰੀ: ਗ‍ਲੇਨ ਮੈਕ‍ਸਵੇਲ, ਸ਼ੇਲ‍ਡਨ ਕਾਟਰੇਲ, ਕਰੁਣ ਨਾਇਰ, ਹਾਰਡਸ ਵਿਲਾਇਨ,  ਜਗਦੀਸ਼ ਸੁਚਿਤ, ਮੁਜੀਬ ਉਰ ਰਹਿਮਾਨ, ਜਿਮੀ ਨੀਸ਼ਾਮ, ਕ੍ਰਿਸ਼‍ਣਾ ਗੌਤਮ, ਤਜਿੰਨ‍ਦਰ ਸਿੰਘ ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement