
ਪ੍ਰੋ ਕਬੱਡੀ ਲੀਗ ਸੀਜ਼ਨ-7 ਵਿਚ 9 ਸਤੰਬਰ ਨੂੰ ਪਹਿਲਾ ਮੁਕਾਬਲਾ ਯੂਪੀ ਯੋਧਾ ਬਨਾਮ ਗੁਜਰਾਤ ਫਾਰਚੂਨ ਜੁਆਇੰਟਸ ਵਿਚਕਾਰ ਖੇਡਿਆ ਗਿਆ।
ਨਵੀਂ ਦਿੱਲੀ: ਪ੍ਰੋ ਕਬੱਡੀ ਲੀਗ ਸੀਜ਼ਨ-7 ਵਿਚ 9 ਸਤੰਬਰ ਨੂੰ ਪਹਿਲਾ ਮੁਕਾਬਲਾ ਯੂਪੀ ਯੋਧਾ ਬਨਾਮ ਗੁਜਰਾਤ ਫਾਰਚੂਨ ਜੁਆਇੰਟਸ ਵਿਚਕਾਰ ਖੇਡਿਆ ਗਿਆ। ਇਸ ਵਿਚ ਯੂਪੀ ਯੋਧਾ ਦੀ ਟੀਮ ਨੇ 33-26 ਦੇ ਅੰਤਰ ਨਾਲ ਇਸ ਮੈਚ ਨੂੰ ਜਿੱਤ ਲਿਆ। ਪਹਿਲੀ ਪਾਰੀ ਦੇ ਖੇਡ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ ਨੇ ਵਧੀਆ ਸ਼ੁਰੂਆਤ ਕੀਤੀ ਪਰ ਆਖਰੀ ਤਿੰਨ ਮਿੰਟਾਂ ਵਿਚ ਯੂਪੀ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਗੁਜਰਾਤ ਨੂੰ 16-9 ਨਾਲ ਪਿੱਛੇ ਕਰ ਦਿੱਤਾ। ਗੁਜਰਾਤ ਦੀ ਟੀਮ ਆਲ ਆਊਟ ਵੀ ਹੋ ਗਈ।
U.P. Yoddha vs Gujarat Fortunegiants
ਦੂਜੀ ਪਾਰੀ ਦਾ ਮੈਚ ਸ਼ੁਰੂ ਹੋਇਆ ਤਾਂ ਦੋਵੇਂ ਟੀਮਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਗੁਜਰਾਤ ਦੀ ਟੀਮ ਪਹਿਲਾ ਆਊਟ ਹੋਈ। ਉਸ ਤੋਂ ਬਾਅਦ ਯੂਪੀ ਨੂੰ ਗੁਜਰਾਤ ਨੇ ਆਲ ਆਊਟ ਕਰ ਦਿੱਤਾ ਪਰ ਯੂਪੀ ਨੇ ਫਿਰ ਵੀ ਅਪਣਾ ਪ੍ਰਦਰਸ਼ਨ ਨਹੀਂ ਛੱਡਿਆ, ਜਿਸ ਦੇ ਚਲਦੇ ਉਸ ਨੂੰ ਇਹ ਜਿੱਤ ਮਿਲੀ। ਅੰਕ ਸੂਚੀ ਵਿਚ ਇਸ ਜਿੱਤ ਦੇ ਨਾਲ ਯੂਪੀ ਦੀ ਟੀਮ ਪੰਜਵੇਂ ਸਥਾਨ ‘ਤੇ ਆ ਗਈ ਹੈ।
Tamil Thalaivas vs Patna Pirates
ਤਮਿਲ ਥਲਾਈਵਾਜ਼ ਬਨਾਮ ਪਟਨਾ ਪਾਇਰੇਟਸ
ਇਸ ਦੇ ਨਾਲ ਹੀ ਸੀਜ਼ਨ ਦੇ 83ਵੇਂ ਮੈਚ ਵਿਚ ਪਟਨਾ ਦੀ ਟੀਮ ਨੇ ਇਕਤਰਫ਼ਾ ਮੁਕਾਬਲੇ ਵਿਚ ਤਮਿਲ ਥਲਾਈਵਾਜ਼ ਨੂੰ 51-25 ਦੇ ਅੰਤਰ ਨਾਲ ਹਰਾ ਦਿੱਤਾ। ਇਸ ਮੈਚ ਵਿਚ ਪ੍ਰਦੀਪ ਨਰਵਾਲ ਨੇ 1000 ਰੇਡ ਪੁਆਇੰਟ ਬਣਾਉਣ ਦਾ ਰਿਕਾਰਡ ਦਰਜ ਕੀਤਾ ਹੈ। ਇਸ ਮੁਕਾਬਲੇ ਵਿਚ ਜਿੱਤ ਤੋਂ ਬਾਅਦ ਵੀ ਪਟਨਾ ਦੀ ਟੀਮ 12ਵੇਂ ਸਥਾਨ ‘ਤੇ ਹੈ। ਉੱਥੇ ਹੀ ਤਮਿਲ ਦੀ ਟੀਮ 11ਵੇਂ ਨੰਬਰ ‘ਤੇ ਹੈ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ