ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ! 128 ਸਾਲਾਂ ਬਾਅਦ ਉਲੰਪਿਕ ਵਿਚ ਹੋ ਸਕਦੀ ਹੈ ਕ੍ਰਿਕਟ ਦੀ ਵਾਪਸੀ
Published : Oct 10, 2023, 9:00 am IST
Updated : Oct 10, 2023, 9:00 am IST
SHARE ARTICLE
Cricket set to be included in 2028 Los Angeles Olympics
Cricket set to be included in 2028 Los Angeles Olympics

ਉਲੰਪਿਕ 'ਚ ਸਿਰਫ਼ ਇਕ ਵਾਰ 1900 ਵਿਚ ਖੇਡੀ ਗਈ ਸੀ ਕ੍ਰਿਕਟ



ਨਵੀਂ ਦਿੱਲੀ: ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਸਾਲ 2028 ਵਿਚ ਅਮਰੀਕਾ ਦੇ ਲਾਸ ਏਂਜਲਸ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਕ੍ਰਿਕਟ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਆਈਸੀਸੀ ਨੇ ਇਸ ਬਾਰੇ ਜਾਣਕਾਰੀ ਦਿਤੀ ਹੈ। ਆਈਸੀਸੀ ਦੇ ਬਿਆਨ ਮੁਤਾਬਕ ਲਾਸ ਏਂਜਲਸ 2028 ਉਲੰਪਿਕ ਦੇ ਆਯੋਜਕਾਂ ਨੇ ਕ੍ਰਿਕਟ ਨੂੰ ਖੇਡ ਸ਼੍ਰੇਣੀ ਵਿਚ ਸ਼ਾਮਲ ਕਰਨ ਦੀ ਸ਼ਿਫਾਰਿਸ਼ ਕੀਤੀ ਹੈ।

ਇਹ ਵੀ ਪੜ੍ਹੋ: ਜੰਮੂ ਕਸ਼ਮੀਰ: ਸ਼ੋਪੀਆਂ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀ ਢੇਰ

ਆਈਸੀਸੀ ਦੇ ਚੇਅਰਮੈਨ ਗ੍ਰੇਗ ਬਾਰਕਲੇ ਨੇ ਕਿਹਾ, "ਸਾਨੂੰ ਖੁਸ਼ੀ ਹੈ ਕਿ ਲਾਸ ਏਂਜਲਸ 2028 ਦੇ ਪ੍ਰਬੰਧਕਾਂ ਨੇ ਉਲੰਪਿਕ ਵਿਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਹੈ।" ਆਈਸੀਸੀ ਨੇ ਕਿਹਾ ਹੈ ਕਿ ਉਸ ਨੇ ਦੋ ਸਾਲਾਂ ਤਕ ਐਲਏ-28 ਦੇ ਆਯੋਜਕਾਂ ਨਾਲ ਮਿਲ ਕੇ ਕੰਮ ਕੀਤਾ ਅਤੇ ਹੁਣ ਆਯੋਜਕਾਂ ਨੇ ਉਲੰਪਿਕ ਵਿਚ ਸ਼ਾਮਲ ਕਰਨ ਲਈ ਸੁਝਾਈਆਂ ਗਈਆਂ ਖੇਡਾਂ ਦੀ ਸੂਚੀ ਜਾਰੀ ਕੀਤੀ ਹੈ, ਉਸ ਵਿਚ ਕ੍ਰਿਕਟ ਦਾ ਨਾਂਅ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਇਜ਼ਰਾਈਲ ਨੇ ਇਹ ਜੰਗ ਸ਼ੁਰੂ ਨਹੀਂ ਕੀਤੀ ਪਰ ਇਸ ਨੂੰ ਖਤਮ ਜ਼ਰੂਰ ਕਰੇਗਾ: ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ

ਕ੍ਰਿਕਟ ਤੋਂ ਇਲਾਵਾ ਫਲੈਗ ਫੁਟਬਾਲ, ਬੇਸਬਾਲ ਅਤੇ ਸਾਫਟਬਾਲ ਵੀ ਇਸ ਸੂਚੀ ਵਿਚ ਸ਼ਾਮਲ ਹਨ ਜੋ ਉਲੰਪਿਕ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ। ਹਾਲਾਂਕਿ ਇਸ ਸਿਫਾਰਿਸ਼ 'ਤੇ ਅੰਤਿਮ ਮਨਜ਼ੂਰੀ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਵਲੋਂ ਦਿਤੀ ਜਾਵੇਗੀ। ਜਿਸ ਦਾ ਫੈਸਲਾ ਅਗਲੇ ਹਫ਼ਤੇ ਭਾਰਤ 'ਚ ਚੱਲ ਰਹੇ ਪੁਰਸ਼ ਕ੍ਰਿਕਟ ਵਿਸ਼ਵ ਕੱਪ ਮੈਚ ਦੌਰਾਨ ਲਿਆ ਜਾਵੇਗਾ। ਇਸ ਤੋਂ ਪਹਿਲਾਂ ਉਲੰਪਿਕ 'ਚ ਸਿਰਫ ਇਕ ਵਾਰ 1900 ਵਿਚ ਕ੍ਰਿਕਟ ਖੇਡਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਲੰਪਿਕ 'ਚ ਮੁਕਾਬਲਾ ਟੀ-20 ਫਾਰਮੈਟ 'ਚ ਹੋਵੇਗਾ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement