ਫਾਈਨਲ ਮੁਕਾਬਲੇ 'ਚ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ
ਹਾਂਗਜ਼ੂ: ਤੇਜ਼ ਗੇਂਦਬਾਜ਼ ਤੀਤਾਸ ਸਾਧੂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਸੋਮਵਾਰ ਨੂੰ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਮਹਿਲਾ ਕ੍ਰਿਕਟ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤਿਆ ਹੈ। ਬੱਲੇਬਾਜ਼ੀ ਲਈ ਮੁਸ਼ਕਲ ਪਿੱਚ 'ਤੇ ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੱਤ ਵਿਕਟਾਂ 'ਤੇ 116 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਤਸਵੀਰਾਂ; ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ
ਜਵਾਬ 'ਚ ਸ਼੍ਰੀਲੰਕਾ ਦੀ ਟੀਮ 20 ਓਵਰਾਂ 'ਚ ਅੱਠ ਵਿਕਟਾਂ 'ਤੇ 97 ਦੌੜਾਂ ਹੀ ਬਣਾ ਸਕੀ। ਚਾਰ ਦਿਨਾਂ ਬਾਅਦ ਅਪਣਾ 19ਵਾਂ ਜਨਮ ਦਿਨ ਮਨਾਉਣ ਜਾ ਰਹੀ ਸਾਧੂ ਨੇ ਚਾਰ ਓਵਰਾਂ ਵਿਚ ਛੇ ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਲੈੱਗ ਸਪਿਨਰ ਦੇਵਿਕਾ ਵੈਦਿਆ ਨੇ ਚਾਰ ਓਵਰਾਂ ਵਿਚ 15 ਦੌੜਾਂ ਦੇ ਕੇ ਇਕ ਵਿਕਟ ਲਈ।ਖੱਬੇ ਹੱਥ ਦੀ ਸਪਿਨਰ ਰਾਜੇਸ਼ਵਰੀ ਗਾਇਕਵਾੜ ਅਤੇ ਆਫ ਸਪਿਨਰ ਦੀਪਤੀ ਸ਼ਰਮਾ ਨੇ ਖ਼ਰਾਬ ਸ਼ੁਰੂਆਤ ਕੀਤੀ ਪਰ ਬਾਅਦ ਵਿਚ ਉਨ੍ਹਾਂ ਨੇ ਰਫ਼ਤਾਰ ਫੜ ਲਈ।
ਇਹ ਵੀ ਪੜ੍ਹੋ: ਮੋਦੀ ਸਰਕਾਰ ਦਾ ਇਰਾਦਾ ਮਹਿਲਾ ਰਾਖਵਾਂਕਰਨ ਲਾਗੂ ਕਰਨ ਦਾ ਨਹੀਂ ਸਗੋਂ ਇਸ ਨੂੰ ਅਣਮਿੱਥੇ ਸਮੇਂ ਲਈ ਲਟਕਾਉਣ ਦਾ ਹੈ - ਕਾਂਗਰਸ
ਭਾਰਤ ਨੂੰ ਸ਼ੁਰੂ ਤੋਂ ਹੀ ਸੋਨ ਤਮਗ਼ੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਕ੍ਰਿਕਟ ਦਾ ਮਿਆਰ ਅਤੇ ਪਿੱਚ ਦੋਵੇਂ ਹੀ ਖ਼ਰਾਬ ਰਹੇ। ਸਾਧੂ ਨੇ ਪਹਿਲੇ ਦੋ ਓਵਰਾਂ ਵਿਚ ਤਿੰਨ ਵਿਕਟਾਂ ਲਈਆਂ, ਜਿਸ ਵਿਚ ਸ਼੍ਰੀਲੰਕਾ ਦੇ ਕਪਤਾਨ ਚਮਾਰੀ ਅਟਾਪੱਟੂ ਦੀ ਵਿਕਟ ਵੀ ਸ਼ਾਮਲ ਸੀ। ਝੂਲਨ ਗੋਸਵਾਮੀ ਦੇ ਸੰਨਿਆਸ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੂੰ ਤੇਜ਼ ਗੇਂਦਬਾਜ਼ ਦੀ ਕਮੀ ਮਹਿਸੂਸ ਹੋ ਰਹੀ ਹੈ। ਸਾਧੂ ਨੇ ਪ੍ਰਤਿਭਾ ਦੇ ਨਿਸ਼ਾਨ ਦਿਖਾਏ ਪਰ ਉਨ੍ਹਾਂ ਦੀ ਅਸਲ ਪ੍ਰੀਖਿਆ ਸਖ਼ਤ ਵਿਰੋਧੀਆਂ ਨਾਲ ਹੋਵੇਗੀ।
ਇਹ ਵੀ ਪੜ੍ਹੋ: ਜੇ ਮੌਕਾ ਮਿਲਿਆ ਤਾਂ ਕਾਂਗਰਸ ਔਰਤਾਂ ਲਈ ਰਾਖਵੇਂਕਰਨ ਤੋਂ ਪਿੱਛੇ ਹਟ ਜਾਵੇਗੀ : ਪ੍ਰਧਾਨ ਮੰਤਰੀ
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਦੀਪਤੀ ਨਾਲ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਪਰ ਅਟਾਪੱਟੂ ਨੇ ਆਉਂਦੇ ਹੀ ਇਕ ਛੱਕਾ ਅਤੇ ਇਕ ਚੌਕਾ ਜੜ ਦਿਤਾ। ਦੂਜੇ ਓਵਰ 'ਚ ਸਾਧੂ ਨੇ ਅਨੁਸ਼ਕਾ ਸੰਜੀਵਨੀ (1) ਨੂੰ ਮਿਡ ਆਫ 'ਤੇ ਹਰਮਨਪ੍ਰੀਤ ਹੱਥੋਂ ਕੈਚ ਕਰਵਾ ਦਿਤਾ। ਉਸ ਨੇ ਫਿਰ ਵਿਸ਼ਮੀ ਗੁਣਾਰਤਨ (0) ਨੂੰ ਆਊਟ ਕੀਤਾ ਅਤੇ ਅਗਲੇ ਓਵਰ ਵਿਚ ਅਟਾਪੱਟੂ ਨੂੰ ਆਊਟ ਕੀਤਾ। 14 ਦੌੜਾਂ 'ਤੇ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ ਹਸੀਨੀ ਪਰੇਰਾ (25 ਦੌੜਾਂ) ਨੇ ਸ਼੍ਰੀਲੰਕਾ ਨੂੰ 50 ਦੌੜਾਂ ਤੋਂ ਪਾਰ ਪਹੁੰਚਾਇਆ। ਰਾਜੇਸ਼ਵਰੀ ਨੇ ਉਸ ਦਾ ਵਿਕਟ ਲਿਆ।
ਇਹ ਵੀ ਪੜ੍ਹੋ: ਭਾਜਪਾ ਆਗੂ ਮਨਪ੍ਰੀਤ ਬਾਦਲ ਦੇ ਘਰ ਵਿਜੀਲੈਂਸ ਦੀ ਰੇਡ, ਭ੍ਰਿਸ਼ਟਾਚਾਰ ਦਾ ਕੇਸ ਦਰਜ
ਨੀਲਾਕਸ਼ੀ ਡੀ ਸਿਲਵਾ (23 ਦੌੜਾਂ) ਅਤੇ ਓਸ਼ਾਦੀ ਰਣਸਿੰਘੇ (19) ਨੇ ਪੰਜਵੇਂ ਵਿਕਟ ਲਈ 38 ਦੌੜਾਂ ਜੋੜੀਆਂ। ਪੂਜਾ ਵਸਤਰਕਰ ਨੇ ਡੀ ਸਿਲਵਾ ਨੂੰ ਆਊਟ ਕਰਕੇ ਸਾਂਝੇਦਾਰੀ ਤੋੜੀ ਜਦਕਿ ਦੀਪਤੀ ਨੇ ਰਣਸਿੰਘੇ ਦਾ ਵਿਕਟ ਲਿਆ। ਇਸ ਤੋਂ ਪਹਿਲਾਂ ਭਾਰਤ ਲਈ ਸਮ੍ਰਿਤੀ ਮੰਧਾਨਾ (45 ਗੇਂਦਾਂ ਵਿਚ 46 ਦੌੜਾਂ) ਅਤੇ ਜੇਮਿਮਾਹ ਰੌਡਰਿਗਜ਼ (40 ਗੇਂਦਾਂ ਵਿਚ 42 ਦੌੜਾਂ) ਨੇ ਦੂਜੇ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕੀਤੀ।