
ਟੀਮ ਇੰਡੀਆ ਦੇ ਓਪਨਰ ਨੂੰ ਪਲੇਟਲੈਟਸ ਘਟਣ ਕਾਰਨ ਲਿਜਾਇਆ ਗਿਆ ਸੀ ਹਸਪਤਾਲ
ਚੇਨਈ: ਵਿਸ਼ਵ ਕੱਪ 2023 'ਚ ਟੀਮ ਇੰਡੀਆ ਨੇ ਅਪਣਾ ਪਹਿਲਾ ਮੈਚ ਬੇਸ਼ੱਕ ਜਿੱਤ ਲਿਆ ਹੋਵੇ ਪਰ ਭਾਰਤੀ ਟੀਮ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਹੀ ਨਹੀਂ ਲੈ ਰਹੀਆਂ। ਟੀਮ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਅਜੇ ਮੈਚ ਖੇਡਣ ਲਈ ਫਿੱਟ ਨਹੀਂ ਹਨ। ਗਿੱਲ ਡੇਂਗੂ ਤੋਂ ਪੀੜਤ ਹਨ ਅਤੇ ਉਨ੍ਹਾਂ ਦੇ ਖੂਨ ਵਿਚ ਪਲੇਟਲੈਟਸ ਦੀ ਗਿਣਤੀ ਘੱਟ ਗਈ ਸੀ।
ਇਹ ਵੀ ਪੜ੍ਹੋ: ਕਾਂਗਰਸ ਨੇ ਸਮਿਤ ਸਿੰਘ ਨੂੰ ਨਿਯੁਕਤ ਕੀਤਾ ਆਲ ਇੰਡੀਆ ਪ੍ਰੋਫ਼ੈਸ਼ਨਲਜ਼ ਕਾਂਗਰਸ ਦੀ ਪੰਜਾਬ ਇਕਾਈ ਦਾ ਪ੍ਰਧਾਨ
ਇਸ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਕਾਵੇਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹੁਣ ਉਹ ਹਸਪਤਾਲ ਤੋਂ ਹੋਟਲ ਵਾਪਸ ਆ ਗਏ ਹਨ ਅਤੇ ਠੀਕ ਹੋ ਰਹੇ ਹਨ। ਇਸ ਦੌਰਾਨ ਪਾਕਿਸਤਾਨ ਵਿਰੁਧ ਮੈਚ 'ਚ ਉਨ੍ਹਾਂ ਦੇ ਖੇਡਣ ਦੀ ਸੰਭਾਵਨਾ ਬਹੁਤ ਘੱਟ ਹੈ। ਭਾਰਤੀ ਕ੍ਰਿਕਟ ਟੀਮ ਦੇ ਓਪਨਰ ਬੱਲੇਬਾਜ਼ ਅਫ਼ਗਾਨਿਸਤਾਨ ਵਿਰੁਧ ਬੁਧਵਾਰ ਨੂੰ ਹੋਣ ਵਾਲੇ ਭਾਰਤ ਦੇ ਅਗਲੇ ਵਿਸ਼ਵ ਕੱਪ ਮੁਕਾਬਲੇ ਤੋਂ ਵੀ ਬਾਹਰ ਹੋ ਗਏ ਹਨ। ਉਹ ਚੇਨਈ ’ਚ ਡਾਕਟਰਾਂ ਦੀ ਨਿਗਰਾਨੀ ਹੇਠ ਹਨ।
ਇਹ ਵੀ ਪੜ੍ਹੋ: ਪੰਜਾਬ ਵਿਚ ਹੁਣ ਤਕ ਪਰਾਲੀ ਸਾੜਨ ਦੇ 1027 ਮਾਮਲੇ ਆਏ ਸਾਹਮਣੇ; ਪਲੀਤ ਹੋਣ ਲੱਗੀ ਆਬੋ-ਹਵਾ
ਭਾਰਤੀ ਟੀਮ ਸੋਮਵਾਰ ਨੂੰ ਚੇਨਈ ਤੋਂ ਦਿੱਲੀ ਪਹੁੰਚ ਗਈ ਪਰ ਬਿਮਾਰ ਹੋਣ ਕਾਰਨ ਆਸਟਰੇਲੀਆ ਵਿਰੁਧ ਭਾਰਤ ਦੇ ਪਹਿਲੇ ਮੈਚ ਤੋਂ ਬਾਹਰ ਰਹੇ ਗਿੱਲ ਟੀਮ ਨਾਲ ਨਹੀਂ ਆਏ। ਆਸਟਰੇਲੀਆ ਵਿਰੁਧ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਬੋਰਡ (ਬੀ.ਸੀ.ਸੀ.ਆਈ.) ਨੇ ਕਿਹਾ ਸੀ ਕਿ ਗਿੱਲ ਬਿਮਾਰ ਹਨ ਪਰ ਉਨ੍ਹਾਂ ਦੀ ਬਿਮਾਰੀ ਬਾਰੇ ਨਹੀਂ ਦਸਿਆ ਸੀ।