
ਕੈਪਟਾਊਨ 'ਚ ਗੇਂਦ ਨਾਲ ਛੇੜਛਾੜ 'ਚ ਫਸਣ ਕਾਰਨ ਸਮਿਥ ਅਤੇ ਵਾਰਨਰ ਤੇ ਕ੍ਰਿਕਟ ਆਸਟਰੇਲੀਆ.....
ਸਿਡਨੀ (ਪੀ.ਟੀ.ਆਈ): ਕੈਪਟਾਊਨ 'ਚ ਗੇਂਦ ਨਾਲ ਛੇੜਛਾੜ 'ਚ ਫਸਣ ਕਾਰਨ ਸਮਿਥ ਅਤੇ ਵਾਰਨਰ ਤੇ ਕ੍ਰਿਕਟ ਆਸਟਰੇਲੀਆ ਨੇ 12 ਮਹੀਨੇ ਲਈ ਪਬੰਧੀ ਲਗਾ ਦਿਤੀ ਸੀ। ਇਸ ਦੇ ਕਾਰਨ ਦੋਵੇਂ ਖਿਡਾਰੀ ਆਈ.ਪੀ.ਐਲ ਵੀ ਨਹੀਂ ਖੇਡ ਸਕੇ ਸਨ। ਪਬੰਧੀ ਲੱਗਣ ਤੋਂ ਬਾਅਦ ਵਾਰਨਰ ਕਨੇਡਾ ਲੀਗ 'ਚ ਵਿਨਿਪੇਗ ਹਾਕਸ ਲਈ ਖੇਡੇ, ਜਦ ਕਿ ਸਮਿਥ ਨੂੰ ਕਨੇਡਾ ਟੀ-20 ਟੂਰਨਾਮੈਂਟ 'ਚ ਮਾਰਕੀ ਖਿਡਾਰੀ ਦੇ ਤੌਰ 'ਤੇ ਖੇਡਣ ਦੀ ਇਜਾਜ਼ਤ ਦਿਤੀ ਗਈ ਸੀ। ਮਾਰਚ ਵਿਚ ਗੇਂਦ ਨਾਲ ਛੇੜਛਾੜ ਕੇਸ ਤੋਂ ਬਾਅਦ ਰੋਕ ਲੱਗੀ ਹੋਈ ਝੱਲ ਰਹੇ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਪਹਿਲੀ ਵਾਰ ਆਸਟਰੇਲਿਆ ਵਿਚ ਇਕੱਠੇ ਖੇਡੇ।
Warner And Smith
ਕੂਗੀ ਓਵਲ 'ਚ ਹੋਏ ਮੈਚ 'ਚ ਇਹ ਦੋਵੇਂ ਸਿਡਨੀ ਦੀਆਂ ਅਪਣੀ-ਅਪਣੀ ਕਲੱਬ ਟੀਮਾਂ ਵਲੋਂ ਉਤਰੇ। ਸ਼ੇਨ ਵਾਟਸਨ ਵੀ ਇਸ ਮੈਚ ਦਾ ਹਿੱਸਾ ਸਨ। ਜਦੋਂ ਕਿ ਦਰਸ਼ਕਾਂ ਦੇ ਵਿਚ ਮਹਾਨ ਬੱਲੇਬਾਜ਼ ਸਟੀਵ ਸਮਿਥ ਅਤੇ ਦਿੱਗਜ ਗੇਂਦਬਾਜ ਮਿਸ਼ੇਲ ਜਾਨਸਨ ਮੌਜੂਦ ਸਨ। ਵੱਡੀ ਗਿਣਤੀ ਵਿਚ ਪੁੱਜੇ ਦਰਸ਼ਕਾਂ ਨੇ ਇਨ੍ਹਾਂ ਦੋਨਾਂ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਨ੍ਹਾਂ ਦੋਨਾਂ ਨੇ ਪ੍ਰਸ਼ੰਸਕਾਂ ਨੂੰ ਆਟੋਗਰਾਫ ਦਿਤੇ ਅਤੇ ਉਨ੍ਹਾਂ ਦੇ ਨਾਲ ਤਸਵੀਰਾਂ ਖਿਚਾਈਂਆਂ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਦੌਰਾਨ ਦਰਸ਼ਕਾਂ ਵਿਚ ਇਨ੍ਹਾਂ ਦੋਨਾਂ ਖਿਡਾਰੀਆਂ ਦੇ ਪ੍ਰਤੀ ਕੋਈ ਨਰਾਜ਼ਗੀ ਨਹੀਂ ਦਿਖੀ।
Smith And Warner
ਵਾਰਨਰ ਦੀ ਰੇਂਕਵਿਕ ਪੀਟਰਸ਼ੈਮ ਟੀਮ ਨੂੰ ਸਮਿਥ ਦੀ ਸਦਰਲੈਂਡ ਟੀਮ ਨੇ ਪਹਿਲਾਂ ਬੱਲੇਬਾਜੀ ਦਾ ਨਿਓਤਾ ਦਿਤਾ। ਵਾਰਨਰ ਨੇ ਦੋ ਚੌਕੇ ਲਗਾਏ ਪਰ 13 ਦੌੜਾਂ ਬਣਾਉਣ ਤੋਂ ਬਾਅਦ ਉਹ ਸਟੀਵ ਦੇ ਪੁੱਤਰ ਆਸਟਿਨ ਦੀ ਗੇਂਦ ਨੂੰ ਪੁਆਇੰਟ ਉਤੇ ਖੜੇ ਫਿਲਡਰਾਂ ਦੇ ਹੱਥਾਂ ਵਿਚ ਖੇਡ ਗਏ। ਸਮਿਥ ਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਸਟੰਪ ਹੋਣ ਤੋਂ ਪਹਿਲਾਂ 48 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਨਾਂ ਉਤੇ ਹਾਲਾਂਕਿ ਸਾਬਕਾ ਟੇਸਟ ਆਲਰਾਉਂਡਰ ਵਾਟਸਨ ਦਾ ਪ੍ਰਦਰਸ਼ਨ ਭਾਰੀ ਰਿਹਾ। ਜਿਨ੍ਹਾਂ ਨੇ 41 ਗੇਂਦਾਂ ਵਿਚ 63 ਦੌੜਾਂ ਬਣਾਉਣ ਤੋਂ ਇਲਾਵਾ ਤਿੰਨ ਵਿਕੇਟ ਲੈ ਕੇ ਸਦਰਲੈਂਡ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ।
Smith
ਸਮਿਥ ਅਤੇ ਵਾਰਨਰ ਨੇ ਜਦੋਂ ਗੇਂਦ ਨਾਲ ਛੇੜਛਾੜ ਕੀਤੀ ਸੀ ਤਾਂ ਉਹਨਾਂ ਨੂੰ ਆਸਟਰੇਲੀਆ ਟੀਮ ਤੋਂ ਬਾਹਰ ਕਰ ਦਿਤਾ ਗਿਆ ਸੀ। ਜਿਸ ਕਾਰਨ ਸਿਰਫ ਇਹਨਾਂ ਦੋਨਾਂ ਨੂੰ ਨਹੀਂ ਬਲਕਿ ਸਾਰੀ ਖੇਡ ਜਗਤ ਨੂੰ ਝਟਕਾ ਲੱਗਿਆ ਸੀ।