ਚੰਡੀਗੜ੍ਹ ਨੇ ਰਾਸ਼ਟਰੀ ਅੰਡਰ-19 ਕ੍ਰਿਕਟ ਚੈਂਪੀਅਨਸ਼ਿਪ ਜਿੱਤੀ
Published : Dec 10, 2025, 6:29 pm IST
Updated : Dec 10, 2025, 6:29 pm IST
SHARE ARTICLE
ਜੁਝਾਰ ਅਤੇ ਕਰਤੱਵਿਆ ਦੇ ਸ਼ਾਨਦਾਰ ਪ੍ਰਦਰਸ਼ਨ ਬਦੌਲਤ ਪੰਜਾਬ ਦੀ ਟੀਮ ਨੂੰ ਫ਼ਾਈਨਲ ਮੈਚ ਵਿਚ ਹਰਾਇਆ
ਜੁਝਾਰ ਅਤੇ ਕਰਤੱਵਿਆ ਦੇ ਸ਼ਾਨਦਾਰ ਪ੍ਰਦਰਸ਼ਨ ਬਦੌਲਤ ਪੰਜਾਬ ਦੀ ਟੀਮ ਨੂੰ ਫ਼ਾਈਨਲ ਮੈਚ ਵਿਚ ਹਰਾਇਆ

ਜੁਝਾਰ ਅਤੇ ਕਰਤੱਵਿਆ ਦੇ ਸ਼ਾਨਦਾਰ ਪ੍ਰਦਰਸ਼ਨ ਬਦੌਲਤ ਪੰਜਾਬ ਦੀ ਟੀਮ ਨੂੰ ਫ਼ਾਈਨਲ ਮੈਚ ਵਿਚ ਹਰਾਇਆ

ਚੰਡੀਗੜ੍ਹ : ਜੁਝਾਰ ਅਤੇ ਕਰਤਵਿਆ ਦੇ ਰੋਮਾਂਚਕ ਪ੍ਰਦਰਸ਼ਨ ਬਦੌਲਤ ਚੰਡੀਗੜ੍ਹ ਨੇ 69ਵੀਂ ਸਕੂਲ ਨੈਸ਼ਨਲ ਗੇਮਸ ਅੰਡਰ-19 ਲੜਕਿਆਂ ਦੇ ਫਾਈਨਲ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਚੰਡੀਗੜ੍ਹ ਨੇ ਪ੍ਰਭਾਵਸ਼ਾਲੀ ਕੁਲ  164 ਦੌੜਾਂ ਬਣਾਈਆਂ, ਜਿਸ ਵਿਚ ਰੁਦਰ ਪ੍ਰਤਾਪ ਨੇ ਸਿਰਫ 18 ਗੇਂਦਾਂ ਵਿਚ 39 ਦੌੜਾਂ ਬਣਾਈਆਂ, ਤਨੁਜ ਨੇ 44 ਗੇਂਦਾਂ ਉਤੇ  ਸ਼ਾਨਦਾਰ 79 ਦੌੜਾਂ ਬਣਾਈਆਂ, ਅਤੇ ਜੁਝਾਰ ਨੇ 10 ਗੇਂਦਾਂ ਉਤੇ ਸ਼ਾਨਦਾਰ 24 ਦੌੜਾਂ ਦਾ ਯੋਗਦਾਨ ਪਾਇਆ। 

ਪੰਜਾਬ ਨੇ 15 ਓਵਰਾਂ ਵਿਚ ਸਕੋਰ ਦੀ ਬਰਾਬਰੀ ਕਰ ਲਈ, ਜਿਸ ਨਾਲ ਮੁਕਾਬਲਾ ਤਣਾਅਪੂਰਨ ਸੁਪਰ ਓਵਰ ਵਿਚ ਬਦਲ ਗਿਆ। ਚੰਡੀਗੜ੍ਹ ਦੇ ਗੇਂਦਬਾਜ਼ਾਂ ਨੇ ਚੁਨੌਤੀ  ਦਾ ਸਾਹਮਣਾ ਕੀਤਾ, ਲਕਸ਼ੈ, ਅਭਿਮਨਿਊ ਅਤੇ ਮੁਕੁਲ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ  ਕਰਤਵਿਆ ਨੇ ਇਕ  ਹੋਰ ਵਿਕਟ ਡੇਗੀ ਅਤੇ ਇਕ  ਮਹੱਤਵਪੂਰਨ ਪੜਾਅ ਉਤੇ  ਅਨੁਸ਼ਾਸਨ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ। 

ਪੰਜਾਬ ਨੇ ਸੁਪਰ ਓਵਰ ਵਿਚ 11 ਦੌੜਾਂ ਦਾ ਟੀਚਾ ਮਿੱਥਿਆ ਸੀ, ਪਰ ਚੰਡੀਗੜ੍ਹ ਦੀ ਨੌਜੁਆਨ ਬ੍ਰਿਗੇਡ ਨੇ ਕਮਾਲ ਦਾ ਸੰਤੁਲਨ ਵਿਖਾਇਆ। ਆਖਰੀ ਗੇਂਦ ਉਤੇ  ਪੰਜ ਦੌੜਾਂ ਦੀ ਲੋੜ ਸੀ। ਜੁਝਾਰ ਆਤਮਵਿਸ਼ਵਾਸ ਅਤੇ ਤਾਕਤ ਨਾਲ ਅੱਗੇ ਵਧਿਆ ਅਤੇ ਜਿੱਤ ਨੂੰ ਯਕੀਨੀ ਬਣਾਉਣ ਲਈ ਇਕ ਲੰਮਾ ਛੱਕਾ ਲਗਾਇਆ। ਦਬਾਅ ਵਿਚ ਉਨ੍ਹਾਂ ਦੀ ਸ਼ਾਂਤੀ ਅਤੇ ਕਰਤਵਿਆ ਦੀ ਸਥਿਰ ਅਗਵਾਈ ਨੇ ਇਸ ਟੀਮ ਦੇ ਚਰਿੱਤਰ ਨੂੰ ਪਰਿਭਾਸ਼ਿਤ ਕੀਤਾ। 

ਇਹ ਮੁੰਡੇ ਸਾਡਾ ਭਵਿੱਖ ਹਨ ਅਤੇ ਉਨ੍ਹਾਂ ਦਾ ਧੀਰਜ, ਅਨੁਸ਼ਾਸਨ ਅਤੇ ਖੇਡ ਪ੍ਰਤੀ ਜਨੂੰਨ ਚੰਡੀਗੜ੍ਹ ਦੇ ਖੇਡ ਸਭਿਆਚਾਰ  ਦੀ ਵਧਦੀ ਤਾਕਤ ਨੂੰ ਦਰਸਾਉਂਦਾ ਹੈ। ਕੌਮੀ  ਪੱਧਰ ਉਤੇ  ਉਨ੍ਹਾਂ ਦਾ ਪ੍ਰਦਰਸ਼ਨ ਨਾ ਸਿਰਫ ਰੌਸ਼ਨ ਭਵਿੱਖ ਵਾਅਦੇ ਨੂੰ ਦਰਸਾਉਂਦਾ ਹੈ, ਬਲਕਿ ਅੱਗੇ ਦੀਆਂ ਹੋਰ ਵੀ ਵੱਡੀਆਂ ਪ੍ਰਾਪਤੀਆਂ ਲਈ ਇਕ  ਮਜ਼ਬੂਤ ਨੀਂਹ ਦਰਸਾਉਂਦਾ ਹੈ। 

Tags: chandigarh

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement