
ਕਿਹਾ - ਹਰ ਵਾਰ ਧੋਨੀ ਤੋਂ ਮੈਚ ਜਿਤਾਉਣ ਦੀ ਉਮੀਦ ਕਰਨਾ ਗਲਤ ਹੈ
ਮੈਨਚੈਸਟਰ : ਸਚਿਨ ਤੇਂਦੁਲਕਰ ਸਹਿਤ ਸਮੁੱਚੇ ਕ੍ਰਿਕਟ ਜਗਤ ਨੇ ਵਿਸ਼ਵ ਕੱਪ ਸੈਮੀਫ਼ਾਈਨਲ ਵਿਚ ਮਹਿੰਦਰ ਸਿੰਘ ਧੋਨੀ ਅਤੇ ਰਵਿੰਦਰ ਜਡੇਜਾ ਦੀ ਸਮਝਦਾਰੀ ਨਾਲ ਕੀਤੀ ਬੱਲੇਬਾਜ਼ੀ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਕਿਹਾ ਕਿ ਭਾਰਤੀ ਬੱਲੇਬਾਜ਼ੀ ਨਤੀਜੇ ਲਈ ਹਮੇਸ਼ਾ ਅਪਣੇ ਚੋਟੀ ਕ੍ਰਮ 'ਤੇ ਨਿਰਭਰ ਨਹੀਂ ਰਹਿ ਸਕਦੀ। ਨਿਰਾਸ਼ ਦਿਸ ਰਹੇ ਤੇਂਦੁਲਕਰ ਨੇ ਕਿਹਾ ਕਿ ਭਾਰਤੀ ਬੱਲੇਬਾਜ਼ਾਂ ਨੇ 240 ਦੇ ਟੀਚੇ ਨੂੰ ਕਾਫੀ ਵੱਡਾ ਬਣਾ ਦਿਤਾ ਅਤੇ ਨਿਊਜ਼ੀਲੈਂਡ ਵਿਰੁਧ 18 ਦੌੜਾਂ ਨਾਲ ਹਾਰ ਤੋਂ ਬਾਅਦ ਭਾਰਤ ਵਿਸ਼ਵ ਕੱਪ 'ਚੋਂ ਬਾਹਰ ਹੋ ਗਿਆ।
Rohit and Virat
ਤੇਂਦੁਲਕਰ ਨੇ ਕਿਹਾ, ''ਮੈਂ ਨਿਰਾਸ਼ ਹਾਂ ਕਿਉਂਕਿ ਸਾਨੂੰ ਬਿਨਾਂ ਕਿਸੇ ਸ਼ੱਕ ਤੋਂ 240 ਦੌੜਾਂ ਦਾ ਟੀਚਾ ਹਾਸਲ ਕਰਨਾ ਸੀ। ਇਹ ਵੱਡਾ ਸਕੋਰ ਨਹੀਂ ਸੀ। ਹਾਂ ਨਿਊਜ਼ੀਲੈਂਡ ਨੇ ਸ਼ੁਰੂਆਤ ਵਿਚ 3 ਵਿਕਟਾਂ ਹਾਸਲ ਕਰ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਮੈਨੂੰ ਲਗਦਾ ਹੈ ਕਿ ਸਾਨੂੰ ਚੰਗੀ ਸ਼ੁਰੂਆਤ ਲਈ ਹਮੇਸ਼ਾ ਰੋਹਿਤ ਸ਼ਰਮਾਂ ਜਾਂ ਵਿਰਾਟ ਕੋਹਲੀ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨਾਲ ਖੇਡ ਰਹੇ ਖਿਡਾਰੀਆਂ ਨੂੰ ਵੀ ਜ਼ਿਆਦਾ ਜ਼ਿੰਮੇਵਾਰੀ ਲੈਣੀ ਹੋਵੇਗੀ।''
MS Dhoni
ਤੇਂਦਲੁਕਰ ਨੇ ਕਿਹਾ, ''ਹਰ ਵਾਰ ਧੋਨੀ ਤੋਂ ਮੈਚ ਜਿਤਾਉਣ ਦੀ ਉਮੀਦ ਕਰਨਾ ਗਲਤ ਹੈ। ਉਨ੍ਹਾਂ ਨੇ ਕਈ ਵਾਰ ਮੈਚ ਫ਼ੀਨੀਸ਼ਰ ਦੀ ਭੂਮੀਕਾ ਨਿਭਾਈ ਹੈ।'' ਤੇਂਦੁਲਕਰ ਨੇ ਨਿਊਜ਼ੀਲੈਂਡ ਦੀ ਵੱਧੀਆ ਗੇਂਦਬਾਜ਼ੀ ਤੇ ਕੇਨ ਵਿਲਿਆਮਸਨ ਦੀ ਕਪਤਾਨੀ ਦੀ ਵੀ ਸ਼ਲਾਘਾ ਕੀਤੀ।