
ਆਮਿਰ ਖਾਨ ਤੋਂ ਇਲਾਵਾ ਬਾਲੀਵੁੱਡ ਦੇ ਦਿੱਗਜ਼ ਰਿਸ਼ੀ ਕਪੂਰ ਨੇ ਵੀ ਮੈਚ ਨੂੰ ਲੈ ਕੇ ਆਪਣਾ ਰਿਐਕਸ਼ਨ ਦਿੱਤਾ
ਨਵੀਂ ਦਿੱਲੀ- ਭਾਰਤ ਬਨਾਮ ਨਿਊਜ਼ੀਲੈਂਡ ਕ੍ਰਿਕਟ ਮੈਚ ਵਿਚ ਨਿਊਜ਼ੀਲੈਡ ਨੇ 239 ਦੌੜਾਂ ਬਣਾਉਂਦੇ ਹੋਏ ਆਪਣੀ ਜਿੱਤ ਦਰਜ ਕੀਤੀ ਅਤੇ ਭਾਰਤੀ ਟੀਮ 49.3 ਓਵਰਾਂ ਤੇ 221 ਦੌੜਾਂ ਬਣਾ ਕੇ ਆਲਆਊਟ ਹੋ ਗਈ। ਹਾਲਾਂਕਿ ਸੈਮੀਫਾਈਨਲ ਵਿਚ ਭਾਰਤੀ ਦਰਸ਼ਕਾਂ ਵਿਚ ਥੋੜੀ ਉਦਾਸੀ ਜ਼ਰੂਰ ਹੈ ਪਰ ਸਭ ਨੇ ਭਾਰਤੀ ਟੀਮ ਦੀ ਖੂਬ ਤਾਰੀਫ਼ ਕੀਤੀ। ਭਾਰਤ ਅਤੇ ਨਿਊਂਜੀਲੈਡ ਦੇ ਮੈਚ ਨੂੰ ਲੈ ਕੇ ਬਾਲੀਵੁੱਡ ਰਿਐਕਸ਼ਨ ਵੀ ਆਉਣੇ ਸ਼ੁਰੂ ਹੋ ਗਏ।
.@imVkohli @BCCI #TeamIndia pic.twitter.com/a9mCqYKSGo
— Aamir Khan (@aamir_khan) July 10, 2019
ਬਾਲੀਵੁੱਡ ਦੇ ਆਮਿਰ ਖ਼ਾਨ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਮੈਚ ਤੇ ਆਪਣੀ ਪ੍ਰਤੀਕਿਰਿਆ ਜਾਹਰ ਕੀਤੀ। ਇਸ ਦੇ ਨਾਲ ਹੀ ਆਮਿਰ ਖ਼ਾਨ ਨੇ ਟਵੀਟ ਵੀ ਕੀਤਾ ਉਹਨਾਂ ਨੇ ਟਵੀਟ ਵਿਚ ਭਾਰਤੀ ਟੀਮ ਦੀ ਜਿੱਤ ਦੀ ਗੱਲ ਕਰਦੇ ਹੋਏ ਉਹਨਾਂ ਦੀ ਖੂਬ ਤਾਰੀਫ ਕੀਤੀ। ਐਕਟਰ ਆਮਿਰ ਖ਼ਾਨ ਨੇ ਕਿਹਾ ਕਿ ਕਠਿਨ ਸਮਾਂ ਵਿਰਾਟ ਬਸ ਅੱਜ ਸਾਡਾ ਦਿਨ ਨਹੀਂ ਸੀ, ਮੇਰੇ ਲਈ ਭਾਰਤ ਵਰਲਡ ਕੱਪ ਉਦੋਂ ਹੀ ਜਿੱਤ ਚੁੱਕਾ ਸੀ ਜਦੋਂ ਅਸੀਂ ਸੇਮਿਸ ਦੀ ਨੰਬਰ 1 ਟੀਮ ਦੇ ਰੂਪ ਵਿਚ ਬਣ ਕੇ ਉਭਰੇ ਸੀ।
Well played New Zealand, well played India! Underdogs did it.
— Rishi Kapoor (@chintskap) July 10, 2019
ਤੁਸੀਂ ਸਾਰਿਆ ਨੇ ਬਹੁਤ ਵਧੀਆ ਮੈਚ ਖੇਡਿਆ ਕਾਸ਼! ਕਿ ਬਾਰਿਸ਼ ਨਾ ਹੁੰਦੀ ਤਾਂ ਅੱਜ ਨਤੀਜਾ ਕੁੱਝ ਹੋਰ ਹੁੰਦਾ, ਸਾਨੂੰ ਸਾਡੀ ਟੀਮ ਤੇਂ ਮਾਣ ਹੈ'। ਆਮਿਰ ਖ਼ਾਨ ਨੇ ਆਪਣੇ ਟਵੀਟ ਦੇ ਜਰੀਏ ਭਾਰਤੀ ਟੀਮ ਦੀ ਤਾਰੀਫ ਕਰਦੇ ਹੋਏ ਉਹਨਾੰ ਦਾ ਹੌਸਲਾ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ। ਆਮਿਰ ਖਾਨ ਤੋਂ ਇਲਾਵਾ ਬਾਲੀਵੁੱਡ ਦੇ ਦਿੱਗਜ਼ ਰਿਸ਼ੀ ਕਪੂਰ ਨੇ ਵੀ ਮੈਚ ਨੂੰ ਲੈ ਕੇ ਆਪਣਾ ਰਿਐਕਸ਼ਨ ਦਿੱਤਾ। ਉਹਨਾਂ ਨੇ ਟਵੀਟ ਕਰ ਕੇ ਕਿਹਾ ਕਿ ਦੋਨੋਂ ਟੀਮਾਂ ਹੀ ਬਹੁਤ ਵਧੀਆ ਖੇਡੀਆਂ।