
ਜਾਣੋ ਇਹਨਾਂ ਦੀ ਕੀ ਹੈ ਖ਼ਾਸੀਅਤ
ਨਵੀਂ ਦਿੱਲੀ: ਜੇ ਘੁੰਮਣ ਦਾ ਵਿਚਾਰ ਕਰ ਰਹੇ ਹੋ ਤਾਂ ਭਾਰਤ ਦੇ ਇਹਨਾਂ ਆਸ਼ਰਮਾਂ ਦੀ ਯਾਤਰਾ ਮਨ ਨੂੰ ਬਹੁਤ ਸ਼ਾਂਤੀ ਦੇਵੇਗੀ। ਭਾਰਤ ਦੇ ਕਈ ਆਸ਼ਰਮ ਹਨ ਜਿੱਥੇ ਸਭ ਤੋਂ ਬਿਹਤਰ ਸਮਾਂ ਬਿਤਾਇਆ ਜਾ ਸਕਦਾ ਹੈ। ਇਹਨਾਂ ਆਸ਼ਰਮਾਂ ਵਿਚ ਹੋਣ ਵਾਲੀਆਂ ਸਿਖਲਾਈਆਂ ਵਿਚ ਵੀ ਹਿੱਸਾ ਲਿਆ ਜਾ ਸਕਦਾ ਹੈ। ਇੱਥੇ ਸ਼ਾਂਤੀ ਦੇ ਨਾਲ ਨਾਲ ਮਸਤੀ ਵੀ ਕੀਤੀ ਜਾ ਸਕਦੀ ਹੈ। ਤਮਿਲਨਾਡੂ ਵਿਚ ਈਸ਼ਾ ਫਾਉਂਡੇਸ਼ਨ ਦੀ ਸਤਿਗੁਰੂ ਜਗੀ ਵਾਸੁਦੇਵ ਨੇ 1992 ਵਿਚ ਸਥਾਪਨਾ ਕੀਤੀ ਸੀ।
Art of Living Ashramਈਸ਼ਾ ਫਾਉਂਡੇਸ਼ਨ ਵਿਚ ਯੋਗ ਅਤੇ ਮੈਡੀਟੇਸ਼ਨ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਲੋਕਾਂ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਨੂੰ ਵਧਾਵਾ ਮਿਲਦਾ ਹੈ। ਇੱਥੇ 3 ਤੋਂ 7 ਦਿਨ ਤਕ ਹੋਣ ਵਾਲੇ ਈਸਾ ਯੋਗ ਨਾਲ ਅੰਦਰੂਨੀ ਖੁਸ਼ੀ ਅਤੇ ਅੰਦਰੂਨੀ ਊਰਜਾ ਦੇ ਵਧਾਉਣ ਦੀ ਤਕਨੀਕ ਦੱਸੀ ਜਾਂਦੀ ਹੈ। ਪੰਚਗਿਰੀ ਦੀਆਂ ਪਹਾੜੀਆਂ ਵਿਚ ਸਥਿਤ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਆਰਟ ਲਿਵਿੰਗ ਆਸ਼ਰਮ ਵਿਚ ਮੈਡੀਟੇਸ਼ਨ ਅਤੇ ਯੋਗ ਦੁਆਰਾ ਤਣਾਅ ਤੋਂ ਛੁਟਕਾਰਾ ਤੋਂ ਲੈ ਕੇ ਸੈਲਫ਼ ਡਿਵੈਲਪਮੈਂਟ ਤਕ ਦੇ ਪ੍ਰੋਗਰਾਮ ਹੁੰਦੇ ਹਨ।
Osho International Meditation Resortਇਸ ਦੇ ਨਾਲ ਹੀ ਇੱਥੇ ਹੋਣ ਵਾਲੇ ਪ੍ਰੋਗਰਾਮ ਵਿਚ ਸ਼ਰੀਰ ਨੂੰ ਸ਼ਾਂਤੀ ਮਿਲਦੀ ਹੈ। 1982 ਵਿਚ ਸਥਾਪਿਤ ਇਸ ਆਸ਼ਰਮ ਵਿਚ ਜੀਵਨ ਨੂੰ ਹੋਰ ਬਿਹਤਰ ਬਣਾਉਣ ਦੇ ਪ੍ਰੋਗਰਾਮ ਕੀਤੇ ਜਾਂਦੇ ਹਨ। ਇੱਥੇ ਹੋਣ ਵਾਲੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ ਲੋਕ ਭਾਰਤ ਹੀ ਨਹੀਂ ਹੋਰ ਦੇਸ਼ਾਂ ਤੋਂ ਵੀ ਆਉਂਦੇ ਹਨ। ਅਧਿਆਤਮਕ ਗੁਰੂ ਓਸ਼ੋ ਦਾ ਜੀਵਨ ਦਾ ਵਿਵਾਦਮਈ ਰਿਹਾ ਹੈ। ਇਸ ਦੇ ਬਾਵਜੂਦ ਵੀ ਉਹਨਾਂ ਨੂੰ ਮੰਨਣ ਵਾਲਿਆਂ ਦੀ ਕਮੀ ਨਹੀਂ ਹੈ।
Aurobindo Ashram ਪੁਣੇ ਵਿਚ ਸਥਿਤ ਓਸ਼ੋ ਦਾ ਆਸ਼ਰਮ ਬਹੁਤ ਸਾਰੀਆਂ ਸੁਵਿਧਾਵਾਂ ਨਾਲ ਲੈਸ ਹੈ ਇਸ ਲਈ ਇਸ ਆਸ਼ਰਮ ਨੂੰ ਰਿਜਾਰਟ ਕਹਿਣਾ ਜ਼ਿਆਦਾ ਬਿਹਤਰ ਹੁੰਦਾ ਹੈ। ਇੱਥੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਹੈ। ਇੱਥੇ ਲੋਕ ਮੈਹਰੂਨ ਰੰਗ ਦੇ ਕਪੜੇ ਪਹਿਨਦੇ ਹਨ। ਪਾਂਡੀਚੇਰੀ ਵਿਚ 1926 ਵਿਚ ਸ਼੍ਰੀ ਅਰਬਿੰਦੋ ਅਤੇ ਮਦਰ ਦੇ ਨਾਮ ਨਾਲ ਜਾਣੀ ਜਾਣ ਵਾਲੀ ਫ੍ਰਾਂਸੀਸੀ ਔਰਤ ਨੇ ਅਰਬਿੰਦੋ ਆਸ਼ਰਮ ਦੀ ਨੀਂਹ ਰੱਖੀ ਸੀ। ਇੱਥੇ ਲੋਕ ਵੱਡੀ ਗਿਣਤੀ ਵਿਚ ਪਹੁੰਚਦੇ ਹਨ।
Ram Krishna Missionਇਸ ਆਸ਼ਰਮ ਵਿਚ 80 ਵਿਭਾਗ ਬਣੇ ਹਨ। ਸਵਾਮੀ ਵਿਵੇਕਾਨੰਦ ਨੇ ਰਾਮਕ੍ਰਿਸ਼ਣ ਮਿਸ਼ਨ ਦੀ ਕੋਲਕਾਤਾ ਦੇ ਨੇੜੇ ਬੇਲੁੜ ਵਿਚ ਸਾਲ 1897 ਵਿਚ ਸਥਾਪਤ ਕੀਤਾ ਗਿਆ ਸੀ। ਇਸ ਮਿਸ਼ਨ ਦੀ ਸਥਾਪਨਾ ਦੇ ਉਦੇਸ਼ ਵੇਦਾਂਤ ਦਰਸ਼ਨ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਰਾਮਕ੍ਰਿਸ਼ਣ ਮਿਸ਼ਨ ਸਵਾਮੀ ਵਿਵੇਕਾਨੰਦ ਦੇ ਗੁਰੂ ਰਾਮਕ੍ਰਿਸ਼ਣ ਪਰਮਹੰਸ ਦੀਆਂ ਸਿੱਖਿਆਵਾਂ ਦੇ ਆਧਾਰ ਤੇ ਕੰਮ ਕਰਦਾ ਹੈ। ਇੱਥੇ ਸਾਰੇ ਧਰਮਾਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ।