IPL 2024: ਪੰਤ ਨੂੰ IPL 2024 ਲਈ ਵਿਕਟਕੀਪਰ ਬੱਲੇਬਾਜ਼ ਵਜੋਂ ਫਿੱਟ ਐਲਾਨਿਆ ਗਿਆ
Published : Mar 12, 2024, 5:45 pm IST
Updated : Mar 12, 2024, 5:45 pm IST
SHARE ARTICLE
Rishabh Pant declared fit for IPL 2024
Rishabh Pant declared fit for IPL 2024

ਦਿੱਲੀ ਦੇ ਕਪਤਾਨ ਵਜੋਂ ਹੋਵੇਗੀ ਵਾਪਸੀ

IPL 2024: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਮੰਗਲਵਾਰ ਨੂੰ ਰਿਸ਼ਭ ਪੰਤ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ’ਚ ਵਿਕਟਕੀਪਰ-ਬੱਲੇਬਾਜ਼ ਵਜੋਂ ਖੇਡਣ ਲਈ ਫਿੱਟ ਐਲਾਨ ਦਿਤਾ, ਜਿਸ ਨਾਲ ਟੀ-20 ਵਿਸ਼ਵ ਕੱਪ ਲਈ ਕੌਮੀ ਟੀਮ ’ਚ ਵਾਪਸੀ ਦੀਆਂ ਸੰਭਾਵਨਾਵਾਂ ਵੀ ਵਧ ਗਈਆਂ ਹਨ। ਪੰਤ ਨੂੰ 14 ਮਹੀਨੇ ਪਹਿਲਾਂ ਇਕ ਦਰਦਨਾਕ ਕਾਰ ਹਾਦਸੇ ’ਚ ਗੰਭੀਰ ਸੱਟਾਂ ਲੱਗੀਆਂ ਸਨ।

ਪੰਤ ਆਈ.ਪੀ.ਐਲ. 2024 ’ਚ ਦਿੱਲੀ ਕੈਪੀਟਲਜ਼ ਦੇ ਕਪਤਾਨ ਵਜੋਂ ਵਾਪਸੀ ਕਰਨਗੇ ਅਤੇ ਵਿਆਪਕ ਮੁੜ ਵਸੇਬੇ ਤੋਂ ਬਾਅਦ 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ’ਚ ਦੋਹਰੀ ਜ਼ਿੰਮੇਵਾਰੀ ਨਿਭਾਉਣਗੇ। ਇਸ ਨਾਲ ਲੀਗ ਵਿਚ ਉਸ ਦੀ ਭੂਮਿਕਾ ਬਾਰੇ ਕਿਆਸੇ ਵੀ ਖਤਮ ਹੋ ਗਏ ਹਨ। ਬੀ.ਸੀ.ਸੀ.ਆਈ. ਨੇ ਇਕ ਬਿਆਨ ’ਚ ਕਿਹਾ, ‘‘30 ਦਸੰਬਰ 2022 ਨੂੰ ਉਤਰਾਖੰਡ ਦੇ ਰੁੜਕੀ ਨੇੜੇ ਇਕ ਭਿਆਨਕ ਸੜਕ ਹਾਦਸੇ ’ਚ ਜ਼ਖਮੀ ਹੋਣ ਤੋਂ ਬਾਅਦ ਰਿਸ਼ਭ ਪੰਤ ਨੂੰ ਆਗਾਮੀ ਆਈ.ਪੀ.ਐਲ. 2024 ਲਈ ਵਿਕਟਕੀਪਰ-ਬੱਲੇਬਾਜ਼ ਵਜੋਂ ਫਿੱਟ ਐਲਾਨ ਕੀਤਾ ਗਿਆ ਹੈ।’’

ਟੀ-20 ਵਿਸ਼ਵ ਕੱਪ ਜੂਨ ’ਚ ਵੈਸਟਇੰਡੀਜ਼ ਅਤੇ ਅਮਰੀਕਾ ’ਚ ਹੋਣਾ ਹੈ। ਕੁੱਝ ਹਫਤੇ ਪਹਿਲਾਂ ਪੰਤ ਨੇ ਸਟਾਰ ਸਪੋਰਟਸ ਨੂੰ ਦਸਿਆ ਸੀ ਕਿ ਉਨ੍ਹਾਂ ਨੂੰ ਯਾਦ ਹੈ ਕਿ ਉਨ੍ਹਾਂ ਨੇ ਅਪਣੇ ਡਾਕਟਰ ਨੂੰ ਕਿਹਾ ਸੀ ਕਿ ਉਹ ਠੀਕ ਹੋਣ ਲਈ ਦਿਤੇ ਜਾਣ ਵਾਲੇ ਕਿਸੇ ਵੀ ਸਮੇਂ ’ਚ ਘੱਟੋ-ਘੱਟ 6 ਮਹੀਨੇ ਦੀ ਕਟੌਤੀ ਕਰਨਗੇ। ਪੰਤ ਨੇ ਉਦੋਂ ਕਿਹਾ ਸੀ, ‘‘ਮੈਂ ਡਾਕਟਰ ਨੂੰ ਪੁਛਿਆ ਕਿ ਮੈਨੂੰ ਠੀਕ ਹੋਣ ’ਚ ਕਿੰਨਾ ਸਮਾਂ ਲੱਗੇਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਹਰ ਕੋਈ ਵੱਖ-ਵੱਖ ਗੱਲਾਂ ਕਰ ਰਿਹਾ ਹੈ ਪਰ ਤੁਸੀਂ ਮੈਨੂੰ ਇਸ ਬਾਰੇ ਸੱਭ ਤੋਂ ਸਪੱਸ਼ਟਤਾ ਦਿਉਗੇ। ਉਨ੍ਹਾਂ (ਡਾਕਟਰ) ਨੇ ਕਿਹਾ ਕਿ ਇਸ ਵਿਚ 16-18 ਮਹੀਨੇ ਲੱਗਣਗੇ। ਮੈਂ ਡਾਕਟਰ ਨੂੰ ਕਿਹਾ ਕਿ ਤੁਸੀਂ ਮੈਨੂੰ ਜੋ ਵੀ ਸਮਾਂ ਸੀਮਾ ਦਿਉਗੇ, ਮੈਂ ਉਸ ਤੋਂ ਛੇ ਮਹੀਨੇ ਘੱਟ ਕਰ ਦੇਵਾਂਗਾ।’’

ਉਸ ਨੂੰ ਇਕ ਹਫਤਾ ਪਹਿਲਾਂ ਕੌਮੀ ਕ੍ਰਿਕਟ ਅਕੈਡਮੀ ਨੇ ‘ਖੇਡਣ ’ਤੇ ਵਾਪਸੀ’ ਨਾਲ ਜੁੜੇ ਸਾਰੇ ਫਿਟਨੈੱਸ ਟੈਸਟ ਪਾਸ ਕਰਨ ਤੋਂ ਬਾਅਦ ਫਿੱਟ ਐਲਾਨ ਕੀਤਾ ਗਿਆ। ਪਤਾ ਲੱਗਾ ਹੈ ਕਿ ਉਸ ਨੇ ਐਨ.ਸੀ.ਏ. ਵਲੋਂ ਤਿਆਰ ਕੀਤੀ ਗਈ ਮੈਚ ਵਰਗੀ ਸਥਿਤੀ ’ਚ ਲੰਮੇ ਸਮੇਂ ਤਕ ਬੱਲੇਬਾਜ਼ੀ ਕੀਤੀ ਅਤੇ ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਸ ਨੇ ਲੰਮੇ ਸਮੇਂ ਤਕ ਵਿਕਟਕੀਪਿੰਗ ਵੀ ਕੀਤੀ।

ਅਜਿਹੇ ਕਿਆਸੇ ਲਗਾਏ ਜਾ ਰਹੇ ਸਨ ਕਿ ਉਹ ਆਈ.ਪੀ.ਐਲ. ’ਚ ਸਿਰਫ ‘ਇਮਪੈਕਟ ਪਲੇਅਰ’ ਜਾਂ ਬੱਲੇਬਾਜ਼ ਵਜੋਂ ਖੇਡ ਸਕਦੇ ਹਨ ਪਰ ਪਿਛਲੇ ਛੇ ਸਾਲਾਂ ’ਚ ਭਾਰਤ ਦੇ ਸੱਭ ਤੋਂ ਵੱਡੇ ਮੈਚ ਜੇਤੂਆਂ ’ਚੋਂ ਇਕ ਪੰਤ ਪੂਰੀ ਸਮਰੱਥਾ ਨਾਲ ਵਾਪਸੀ ਕਰਨ ਲਈ ਤਿਆਰ ਹੈ। ਪੰਤ ਦੀ ਵਿਕਟਕੀਪਿੰਗ ਦਾ ਮਤਲਬ ਇਹ ਵੀ ਹੈ ਕਿ ਜੇਕਰ ਉਹ ਆਈ.ਪੀ.ਐਲ. ’ਚ ਕੁੱਝ ਪ੍ਰਭਾਵਸ਼ਾਲੀ ਪਾਰੀ ਖੇਡ ਸਕਦਾ ਹੈ ਤਾਂ ਉਸ ਕੋਲ ਟੀ-20 ਵਿਸ਼ਵ ਕੱਪ ਖੇਡਣ ਦਾ ਚੰਗਾ ਮੌਕਾ ਹੋਵੇਗਾ। ਪੰਤ ਪਿਛਲੇ ਸਾਲ ਆਈ.ਪੀ.ਐਲ. ਦੀ ਨਿਲਾਮੀ ਦੌਰਾਨ ਕੈਪੀਟਲਜ਼ ਦੇ ਅਧਿਕਾਰੀਆਂ ਨਾਲ ਮੌਜੂਦ ਸੀ ਅਤੇ ਹਾਦਸੇ ਤੋਂ ਬਾਅਦ ਐਨ.ਸੀ.ਏ. ’ਚ ਅਪਣੀ ਫਿੱਟਨੈੱਸ ’ਤੇ ਕੰਮ ਕਰ ਰਿਹਾ ਹੈ। ਇਸ ਹਾਦਸੇ ’ਚ ਪੰਤ ਦੇ ਸੱਜੇ ਗੋਡੇ ’ਤੇ ਗੰਭੀਰ ਸੱਟ ਲੱਗੀ ਸੀ, ਜਿਸ ਕਾਰਨ ਉਸ ਨੂੰ ਗੁੱਟ ਅਤੇ ਗੋਡੇ ’ਚ ਫਰੈਕਚਰ ਤੋਂ ਇਲਾਵਾ ਲਿਗਾਮੈਂਟ ਸਰਜਰੀ ਕਰਵਾਉਣੀ ਪਈ ਸੀ।

(For more Punjabi news apart from Rishabh Pant declared fit for IPL 2024, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement