
ਜਾਣੋ, ਕੀ ਹੈ ਪੂਰਾ ਮਾਮਲਾ
ਇੰਡੀਅਨ ਪ੍ਰੀਮਿਅਰ ਲੀਗ ਦੇ 12ਵੇਂ ਸੀਜਨ ਦੇ 25 ਵੇਂ ਮੁਕਾਬਲੇ ਵਿਚ ਚੇਨੱਈ ਸੁਪਰਕਿੰਗਸ ਨੇ ਰਾਜਸਥਾਨ ਰਾਇਲਸ ਨੂੰ 4 ਵਿਕਟਾਂ ਨਾਲ ਹਰਾਇਆ। ਸਵਾਈ ਮਾਨ ਸਿੰਘ ਸਟੇਡੀਅਮ ਤੇ ਖੇਡੇ ਗਏ ਇਸ ਮੈਚ ਵਿਚ ਚੇਨੱਈ ਨੇ ਟਾਸ ਜਿੱਤਿਆ ਅਤੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਰਾਜਸਥਾਨ ਨੇ ਪਹਿਲੀ ਬੱਲੇਬਾਜ਼ੀ ਕਰਦੇ ਹੋਏ 20 ਓਵਰ 7 ਵਿਕਟਾਂ ਤੇ 151 ਦੋੜਾਂ ਬਣਾਈਆਂ। ਚੇਨੱਈ ਟੀਮ ਇਸ ਸੀਜਨ ਵਿਚ 7 ਵਿਚੋਂ 6 ਮੈਚ ਜਿੱਤ ਕੇ ਅੰਕਾਂ ਵਿਚ ਸਿਖਰ ਤੇ ਹਨ।
IPL 2019
ਰਾਜਸਥਾਨ ਵਿਚ ਸਿਰਫ 2 ਅੰਕ ਹਨ। ਕਪਤਾਨ ਮਹੇਂਦਰ ਸਿੰਘ ਧੋਨੀ ਆਈਪੀਐਲ ਵਿਚ 100 ਮੈਚ ਜਿੱਤਣ ਵਾਲੇ ਪਹਿਲੇ ਕ੍ਰਿਕਟਰ ਬਣੇ। ਉਹਨਾਂ ਨੇ ਆਈਪੀਐਲ ਵਿਚ 166 ਮੈਚ ਵਿਚ ਕਪਤਾਨੀ ਕੀਤੀ ਹੈ। ਉਹਨਾਂ ਨੇ ਕਪਤਾਨੀ ਵਿਚ ਚੇਨੱਈ ਸੁਪਰਕਿੰਗਸ ਨੂੰ 95 ਅਤੇ ਰਾਇਜ਼ਿੰਗ ਪੁਣੇ ਸੁਪਰਕਿੰਗਸ ਨੂੰ 5 ਮੈਚ ਜਿਤਾਏ ਹਨ। ਇਸ ਮੈਚ ਵਿਚ ਰਵਿੰਦਰ ਜਡੇਜਾ ਨੇ ਵੀ ਇੱਕ ਰਿਕਾਰਡ ਬਣਾਇਆ। ਉਹ ਆਈਪੀਐਲ ਵਿਚ 100 ਵਿਕਟਾਂ ਲੈਣ ਵਾਲੇ ਖੱਬੇ ਪੱਖੀ ਦੇ ਪਹਿਲੇ ਸਿਪਨਰ ਬਣੇ ਹਨ।
IPL 2019
ਚੇਨੱਈ ਨੇ ਆਖਰੀ ਓਵਰ ਵਿਚ ਜਿੱਤ ਲਈ 18 ਦੌੜਾਂ ਬਣਾਈਆਂ ਸਨ। ਮਹੇਂਦਰ ਸਿੰਘ ਅਤੇ ਰਵਿੰਦਰ ਜਡੇਜਾ ਕ੍ਰੀਜ ਤੇ ਸਨ। ਅੰਜਿਕਆ ਰਹਾਣੇ ਨੇ 20ਵਾਂ ਓਵਰ ਸਿੱਟਣ ਲਈ ਬੇਨ ਸਕੋਰ ਦੀ ਗੇਂਦ ਸੁੱਟੀ। ਸਟ੍ਰਾਇਕ ਤੇ ਜਡੇਜਾ ਸਨ। ਸੈਂਟਰਨ ਨੇ 2 ਦੌੜਾਂ ਲਈਆਂ। ਇਸ ਗੇਂਦ ਤੇ ਅੰਪਾਇਰ ਨੇ ਪਹਿਲੇ ਨੋਬਾਲ ਦਾ ਹਲਕਾ ਜਿਹਾ ਇਸ਼ਾਰਾ ਕੀਤਾ। ਪਰ ਬਾਅਦ ਵਿਚ ਫੈਸਲਾ ਬਦਲ ਲਿਆ। ਇਸ ਤੇ ਜਡੇਜਾ ਨੇ ਅੰਪਾਇਰ ਨਾਲ ਗੁੱਸਾ ਜ਼ਾਹਰ ਕੀਤਾ। ਹਾਲਾਂਕਿ ਅੰਪਾਇਰ ਨੇ ਫੈਸਲਾ ਨਹੀਂ ਬਦਲਿਆ।
Captain Mahenra Singh Dhoni
ਇਹ ਵੇਖ ਕੇ ਡਗ ਆਉਟ ਵਿਚ ਬੈਠੇ ਧੋਨੀ ਗੁੱਸੇ ਵਿਚ ਮੈਦਾਨ ਵਿਚ ਆ ਗਏ। ਉਹਨਾਂ ਨੇ ਅੰਪਾਇਰ ਨੂੰ ਅਪਣੀ ਦਲੀਲ ਵੀ ਦਿੱਤੀ। ਫੈਸਲਾ ਨਾ ਬਦਲਣ ਤੇ ਕੈਪਟਨ ਪੂਰੇ ਗੁੱਸੇ ਵਿਚ ਹੀ ਵਾਪਸ ਆਏ। ਆਈਪੀਐਲ ਦੇ ਇਤਿਹਾਸ ਵਿਚ ਸ਼ਾਇਦ ਇਹ ਮੌਕਾ ਸੀ ਜਦੋਂ ਕਪਤਾਨ ਇੰਨੇ ਗੁੱਸੇ ਵਿਚ ਮੈਦਾਨ ਤੋਂ ਵਾਪਸ ਚਲੇ ਗਏ। ਚੇਨੱਈ ਤੋਂ ਆਉਟ ਹੋਣ ਵਾਲੇ ਬੱਲੇਬਾਜ਼ ਮਹੇਂਦਰ ਸਿੰਘ ਧੋਨੀ, ਅੰਬਾਤੀ ਰਾਇਡੂ, ਕੇਦਾਰ ਜਾਧਵ, ਫਾਫ ਡੁਪਲੇਸਿਸ, ਸੁਦੇਸ਼ ਰੈਨਾ, ਸ਼ੇਨ ਵਾਟਸਨ ਰਹੇ। ਧੋਨੀ 43 ਗੇਂਦਾਂ ਤੇ 58 ਦੌੜਾਂ ਬਣਾ ਕੇ ਆਉਟ ਹੋਏ।
ਰਾਜਸਥਾਨ ਤੋਂ ਬੇਨ ਸਟੋਕਸ ਹਾਈਏਸਟ ਸਕੋਰ ਰਹੇ। ਸਟੋਕਸ ਨੇ 28 ਦੌੜਾਂ ਬਣਾਈਆਂ। ਚੇਨੱਈ ਤੋਂ ਰਵਿੰਦਰ ਜਡੇਜਾ ਨੇ 20, ਸ਼ਾਰਦੂਲ ਠਾਕੁਰ ਨੇ 44 ਅਤੇ ਦੀਪਕ ਚਾਹਰ ਨੇ 33 ਦੌੜਾਂ ਦੇ ਕੇ 2-2 ਵਿਕਟਾਂ ਲਈਆਂ। ਮਿਸ਼ੇਲ ਸੈਂਟਨਰ ਨੇ 25 ਦੌੜਾਂ ਦੇ ਕੇ ਇਕ ਵਿਕਟ ਲਈ। ਚੇਨੱਈ ਨੇ 2 ਅਤੇ ਰਾਜਸਥਾਨ ਨੇ 3 ਵਾਰ ਬਦਲਾਵ ਕੀਤੇ। ਇਸ ਮੈਚ ਵਿਚ ਚੇਨੱਈ ਨੇ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਉਹਨਾਂ ਨੇ ਹਰਭਜਨ ਸਿੰਘ ਅਤੇ ਸਕਾਟ ਕੁਗੇਲਿਨ ਦੀ ਥਾਂ ਸ਼ਾਰਦੂਲ ਠਾਕੁਰ ਅਤੇ ਮਿਸ਼ੇਲ ਸੈਂਟਨਰ ਨੂੰ ਸ਼ਾਮਲ ਕੀਤਾ।