
Paris Olympics 2024: ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪੱਤਰ ਲਿਖ ਕੇ ਜ਼ਿੰਮੇਵਾਰੀ ਤੋਂ ਪਿੱਛੇ ਹੱਟੀ,IOA ਨੇ 21 ਮਾਰਚ ਨੂੰ ਕੀਤਾ ਸੀ ਨਿਯੁਕਤ
Paris Olympics 2024: ਨਵੀਂ ਦਿੱਲੀ, ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮਸੀ ਮੈਰੀਕਾਮ ਨੇ ਸ਼ੁੱਕਰਵਾਰ ਨੂੰ ਪੈਰਿਸ ਓਲੰਪਿਕ ਲਈ ਭਾਰਤ ਦੀ ਮੁਹਿੰਮ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਕੋਲ ਹੁਣ ਕੋਈ ਵਿਕਲਪ ਨਹੀਂ ਹੈ।
ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਪੀਟੀ ਊਸ਼ਾ ਨੇ ਕਿਹਾ ਕਿ ਮੈਰੀਕਾਮ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਇਸ ਜ਼ਿੰਮੇਵਾਰੀ ਤੋਂ ਹਟਣ ਲਈ ਕਿਹਾ ਹੈ। ਮੈਰੀਕਾਮ ਨੇ ਊਸ਼ਾ ਨੂੰ ਲਿਖੇ ਪੱਤਰ ’ਚ ਕਿਹਾ, ’’ਕਿਸੇ ਵੀ ਰੂਪ ’ਚ ਦੇਸ਼ ਦੀ ਸੇਵਾ ਕਰਨਾ ਮਾਣ ਵਾਲੀ ਗੱਲ ਹੈ ਅਤੇ ਮੈਂ ਇਸ ਲਈ ਮਾਨਸਿਕ ਤੌਰ ’ਤੇ ਤਿਆਰ ਸੀ। ਪਰ ਮੈਨੂੰ ਅਫਸੋਸ ਹੈ ਕਿ ਮੈਂ ਇਹ ਜ਼ਿੰਮੇਵਾਰੀ ਨਹੀਂ ਸੰਭਾਲ ਸਕਾਂਗਾ। ਮੈਂ ਨਿੱਜੀ ਕਾਰਨਾਂ ਕਰਕੇ ਪਿੱਛੇ ਹਟ ਰਹੀ ਹਾਂ। ਉਸ ਨੇ ਕਿਹਾ, ’’ਮੈਂ ਇਸ ਤਰ੍ਹਾਂ ਪਿੱਛੇ ਹਟਣ ਲਈ ਸ਼ਰਮਿੰਦਾ ਹਾਂ ਕਿਉਂਕਿ ਮੈਂ ਅਜਿਹਾ ਨਹੀਂ ਕਰਦੀ ਪਰ ਮੇਰੇ ਕੋਲ ਕੋਈ ਵਿਕਲਪ ਨਹੀਂ ਹੈ। ਮੈਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਡੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਮੌਜੂਦ ਰਹਾਂਗੀ।’’
ਇਹ ਵੀ ਪੜੋ:Ludhiana Fire News : ਲੁਧਿਆਣਾ ਦੀ ਧਾਗਾ ਫੈਕਟਰੀ ’ਚ ਲੱਗੀ ਭਿਆਨਕ ਅੱਗ, ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ
IOA ਨੇ 21 ਮਾਰਚ ਨੂੰ ਉਸਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਲੰਡਨ ਓਲੰਪਿਕ 2012 ਦੀ ਕਾਂਸੀ ਤਮਗਾ ਜੇਤੂ ਮੈਰੀਕਾਮ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਵਾਲੀਆਂ ਓਲੰਪਿਕ ਖੇਡਾਂ ’ਚ ਭਾਰਤੀ ਦਲ ਦੀ ਮੁਹਿੰਮ ਦੀ ਆਗੂ ਹੋਵੇਗੀ। ਊਸ਼ਾ ਨੇ ਇਕ ਬਿਆਨ ’ਚ ਕਿਹਾ, ’’ਸਾਨੂੰ ਦੁੱਖ ਹੈ ਕਿ ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਅਤੇ ਆਈਓਏ ਐਥਲੀਟ ਕਮਿਸ਼ਨ ਦੀ ਮੁਖੀ ਮੈਰੀਕਾਮ ਨੇ ਨਿੱਜੀ ਕਾਰਨਾਂ ਕਰਕੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸੀਂ ਉਨ੍ਹਾਂ ਦੇ ਫੈਸਲੇ ਅਤੇ ਨਿੱਜਤਾ ਦਾ ਸਨਮਾਨ ਕਰਦੇ ਹਾਂ। ਉਸ ਦੇ ਬਦਲ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।’’ ਉਸ ਨੇ ਕਿਹਾ, ’’ਮੈਂ ਉਸ ਦੀ ਬੇਨਤੀ ਨੂੰ ਸਮਝਦੀ ਹਾਂ ਅਤੇ ਉਸ ਦੇ ਫੈਸਲੇ ਦਾ ਸਨਮਾਨ ਕਰਦੀ ਹਾਂ।’’ ਮੈਂ ਉਸਨੂੰ ਕਿਹਾ ਹੈ ਕਿ ਆਈਓਏ ਅਤੇ ਮੇਰਾ ਸਮਰਥਨ ਹਮੇਸ਼ਾ ਉਨ੍ਹਾਂ ਦੇ ਨਾਲ ਹੈ। ਮੈਂ ਸਾਰਿਆਂ ਨੂੰ ਆਪਣੀ ਨਿੱਜਤਾ ਦਾ ਸਤਿਕਾਰ ਕਰਨ ਦੀ ਬੇਨਤੀ ਕਰਦੀ ਹਾਂ।
(For more news apart from Boxer Mary Kom resigned from post chief before Paris Olympics News in Punjabi, stay tuned to Rozana Spokesman)