
ਰੂਸ ਵਿਚ 14 ਜੂਨ ਤੋਂ 21ਵਾਂ ਫੀਫਾ ਫੁਟਬਾਲ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿਚ 32 ਟੀਮਾਂ ਦੇ 736 ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ਦੇ ਪ੍ਰਦਰਸ਼ਨ .....
ਰੂਸ ਵਿਚ 14 ਜੂਨ ਤੋਂ 21ਵਾਂ ਫੀਫਾ ਫੁਟਬਾਲ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿਚ 32 ਟੀਮਾਂ ਦੇ 736 ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ। ਫੁਟਬਾਲ ਦੇ ਮੈਚ ਦਾ ਸਭ ਤੋਂ ਰੋਮਾਂਚਕ ਪਲ ਪਹਿਲਾਂ ਗੋਲ ਹੁੰਦਾ ਹੈ। ਹਾਲਾਂਕਿ ਰੂਸ ਜਾਣ ਵਾਲੇ ਫੁਟਬਾਲਰਜ਼ ਵਿਚੋਂ 53 ਮਤਲਬ 7.2 ਫੀਸਦੀ ਹੀ ਅਜਿਹੇ ਹਨ ,ਜੋ ਇਸ ਤੋਂ ਪਹਿਲਾਂ ਹੋਏ ਵਿਸ਼ਵ ਕੱਪ ਵਿਚ ਗੋਲ ਕਰ ਸਕੇ ਹਨ। ਇਹਨਾਂ ਵਿਚ ਜਰਮਨੀ ਦੇ ਥਾਮਸ ਮੁਲਰ ਸਭ ਤੋਂ ਅੱਗੇ ਹਨ। ਉਨ੍ਹਾਂ ਨੇ 13 ਮੈਚ ਵਿਚ 10 ਗੋਲ ਕੀਤੇ ਹਨ। ਹਾਲਾਂਕਿ ,ਉਨ੍ਹਾਂ ਦੇ ਹੀ ਦੇਸ਼ ਦੇ ਮਿਰੋਸਲਾਵ ਕਲੋਸ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ ਪਰ ਉਹ ਸੰਨਿਆਸ ਲੈ ਚੁੱਕੇ ਹਨ।
Cristiano Ronaldo ਵਿਸ਼ਵ ਕੱਪ ਤੋਂ ਪਹਿਲਾਂ ਜਾਰੀ ਰੇਟਿੰਗ ਵਿਚ ਲਿਉਨੇਲ ਮੇਸੀ ਅਤੇ ਕਰਿਸਟਿਆਨੋ ਰੋਨਾਲਡੋ ਸਿਖਰ ਉਤੇ ਹਨ ਪਰ ਹੁਣ ਤੱਕ ਮੇਸੀ ਨੇ 5 ਅਤੇ ਰੋਨਾਲਡੋ ਨੇ 3 ਗੋਲ ਹੀ ਕੀਤੇ ਹਨ। ਰੂਸ ਗਏ ਫੁਟਬਾਲਰਜ਼ ਵਿਚ ਗੋਲ ਕਰਨ ਦੇ ਮਾਮਲੇ ਵਿਚ ਮੁਲਰ ਨੂੰ ਪਹਿਲੇ ਅਤੇ ਮੇਸੀ 5ਵੇਂ ਸਥਾਨ ਉਤੇ ਹਨ। ਮੁਲਰ ਨੇ 13 ਵਿਸ਼ਵ ਕੱਪ ਮੈਚ ਵਿਚ 10 ਗੋਲ ਕੀਤੇ ਹਨ। ਉਨ੍ਹਾਂ ਦਾ ਗੋਲ ਕਰਨ ਦਾ ਔਸਤ ਪ੍ਰਤੀ ਮੈਚ 0.77 ਹੈ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ਆਸਟ੍ਰੇਲੀਆ ਦੇ ਟਿਮ ਕਾਹਿਲ ਹਨ। ਕਾਹਿਲ ਨੇ 0.62 ਦੀ ਔਸਤ ਨਾਲ 8 ਮੈਚ ਵਿਚ 5 ਗੋਲ ਕੀਤੇ ਹਨ। ਇਸ ਲਿਸਟ ਵਿਚ ਅਰਜਨਟੀਨਾ ਦੇ ਦੋ ਖਿਡਾਰੀ ਮੇਸੀ ਅਤੇ ਗੋਂਜਾਲੋ ਹਿਗੁਏਨ ਹਨ|
lionel messiਗੋਲ ਔਸਤ ਦੇ ਮਾਮਲੇ ਵਿਚ ਨੇਮਾਰ ਜੂਨੀਅਰ ਸਭ ਤੋਂ ਅੱਗੇ ਹਨ। ਨੇਮਾਰ ਨੇ ਵਿਸ਼ਵ ਕੱਪ ਵਿਚ 5 ਮੈਚ ਵਿਚ 0.80 ਦੀ ਔਸਤ ਨਾਲ 4 ਗੋਲ ਕੀਤੇ ਹਨ। ਗੋਲ ਔਸਤ ਦੇ ਵਿਚ ਮੇਸੀ - ਰੋਨਾਲਡੋ ਸਿਰਫ ਇਕ ਵਰਲਡ ਕੱਪ ਖੇਡਣ ਵਾਲੇ ਨੇਮਾਰ ਤੋਂ ਵੀ ਪਿੱਛੇ ਹਨ। ਲਿਉਨਲ ਮੇਸੀ ਅਤੇ ਕਰਿਸਟਿਆਨੋ ਰੋਨਾਲਡੋ ਨੇ ਹੁਣ ਤੱਕ 3-3 ਵਿਸ਼ਵ ਕੱਪ ਖੇਡੇ ਹਨ ਪਰ ਦੋਵੇਂ ਕੁਝ ਖਾਸ ਨਹੀਂ ਕਰ ਪਾਏ ਹਨ। ਮੇਸੀ ਦਾ ਇਹ ਚੌਥਾ ਵਿਸ਼ਵ ਕੱਪ ਹੋਵੇਗਾ। ਉਨ੍ਹਾਂ ਨੇ 2006 , 2010 ਅਤੇ 2014 ਦੇ ਵਿਸ਼ਵ ਕੱਪ ਵਿਚ ਭਾਗ ਲਿਆ। 15 ਮੁਕਾਬਲਿਆਂ ਵਿਚ ਉਹ ਸਿਰਫ ਪੰਜ ਗੋਲ ਕਰ ਸਕੇ ਹਨ। ਹਾਲਾਂਕਿ, ਉਨ੍ਹਾਂ ਨੂੰ ਕੋਈ ਪੀਲਾ ਅਤੇ ਲਾਲ ਕਾਰਡ ਨਹੀਂ ਦਿਖਾਇਆ ਗਿਆ।
thomas muller2006, 2010 ਅਤੇ 2014 ਵਿਚ ਵਿਸ਼ਵ ਕੱਪ ਖੇਡਣ ਵਾਲੇ ਰੋਨਾਲਡੋ ਦਾ ਰਿਕਾਰਡ ਮੇਸੀ ਤੋਂ ਵੀ ਖ਼ਰਾਬ ਰਿਹਾ ਹੈ। ਉਨ੍ਹਾਂ ਨੇ 13 ਮੈਚ ਵਿਚ ਕੇਵਲ 3 ਗੋਲ ਕੀਤੇ ਹਨ। 2014 ਵਿਚ ਤਾਂ ਉਨ੍ਹਾਂ ਦੀ ਟੀਮ ਦੂਜੇ ਦੌਰ ਵਿਚ ਵੀ ਨਹੀਂ ਪਹੁੰਚ ਪਾਈ ਸੀ। ਰੋਨਾਲਡੋ ਨੂੰ ਦੋ ਪੀਲੇ ਕਾਰਡ ਮਿਲੇ ਹਨ ਪਰ ਉਨ੍ਹਾਂ ਨੂੰ ਇਕ ਵੀ ਲਾਲ ਕਾਰਡ ਨਹੀਂ ਦਿਤਾ ਗਿਆ। ਜੇਕਰ ਟੀਮਾਂ ਦੀ ਗੱਲ ਕੀਤੀ ਜਾਵੇ ਤਾਂ ਜਰਮਨੀ ਨੇ 18 ਵਾਰ ਟੂਰਨਾਮੈਂਟ ਵਿਚ ਹਿਸਾ ਲਿਆ ਅਤੇ 224 ਗੋਲ ਕੀਤੇ। ਸਭ ਤੋਂ ਜ਼ਿਆਦਾ 20 ਵਾਰ ਵਿਸ਼ਵ ਕੱਪ ਖੇਡ ਚੁੱਕੀ ਬ੍ਰਾਜ਼ੀਲ ਦੀ ਟੀਮ ਇਸ ਮਾਮਲੇ ਵਿਚ ਦੂਜੇ ਨੰਬਰ ਉਤੇ ਹੈ। ਉਸ ਦੇ ਗੋਲ਼ਿਆ ਦੀ ਗਿਣਤੀ 221 ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਵੀ ਟੀਮ 200 ਗੋਲ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ।