ਵਿਸ਼ਵ ਕੱਪ 2019 : ਭਾਰਤ-ਨਿਊਜ਼ੀਲੈਂਡ ਦੀਆਂ ਟੀਮਾਂ ਮੁਕਾਬਲੇ ਲਈ ਤਿਆਰ
Published : Jun 12, 2019, 7:55 pm IST
Updated : Jun 12, 2019, 7:55 pm IST
SHARE ARTICLE
Indian Vs New Zealand Match
Indian Vs New Zealand Match

ਧਵਨ ਦੀ ਸੱਟ ਅਤੇ ਮੌਸਮ ਭਾਰਤ ਲਈ ਚੁਨੌਤੀ

ਨਾਟਿੰਗਮ : ਸ਼ਿਖਰ ਧਵਨ ਦੀ ਗੈਰਮੌਜੂਦਗੀ ਵਿਚ ਭਾਰਤੀ ਟੀਮ ਦੀ ਬਦਲੀ ਵਿਵਸਥਾ ਦੀ ਅੱਜ ਇਥੇ ਹੋਣ ਵਾਲੇ ਵਿਸ਼ਵ ਕੱਪ 2019 ਮੈਚ ਵਿਚ ਨਿਊਜ਼ੀਲੈਂਡ ਦੇ ਦਮਦਾਰ ਹਮਲੇ ਸਾਹਮਣੇ ਸਖ਼ਤ ਪ੍ਰਿਖਿਆ ਹੋਵੇਗੀ ਪਰ ਇਹ ਲਗਾਤਾਰ ਖ਼ਰਾਬ ਹੋ ਰਹੇ ਮੌਸਮ ਦੇ ਰੁਖ਼ 'ਤੇ ਹੀ ਸੰਭਵ ਹੋ ਸਕੇਗਾ। ਇੰਗਲੈਂਡ ਵਿਚ ਚਲ ਰਹੀ ਬੇਮੌਸਮੀ ਬਰਸਾਤ ਦਾ ਪਰਛਾਵਾਂ ਭਾਰਤੀ ਅਤੇ ਨਿਊਜ਼ੀਲੈਂਡ ਦੇ ਮੈਚ 'ਤੇ ਵੀ ਪੈ ਰਿਹਾ ਹੈ ਅਤੇ ਅਜਿਹੇ ਵਿਚ ਇਸ ਦੇ ਓਵਰਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ।

India vs New Zealand World Cup gameIndia vs New Zealand World Cup game

ਅਜਿਹੀ ਸਥਿਤੀ ਵਿਚ ਮੈਚ ਹੋਣ 'ਤੇ ਕੀਵੀ ਟੀਮ ਦਾ ਤੇਜ਼ ਗੇਂਦਬਾਜ਼ੀ ਹਮਲਾ ਭਾਰਤੀ ਸਲਾਮੀ ਜੋੜੀ ਲਈ ਮੁਸ਼ਕਲ ਪੈਦਾ ਕਰ ਸਕਦਾ ਹੈ। ਧਵਨ ਦੀ ਗੈਰਮੌਜੂਦਗੀ ਵਿਚ ਰੋਹਿਤ ਸ਼ਰਮਾ ਨਾਲ ਕੇ ਐਲ ਰਾਹੁਲ ਪਾਰੀ ਦਾ ਆਗ਼ਾਜ਼ ਕਰਨ ਉਤਰ ਸਕਦੇ ਹਨ। ਧਵਨ ਦੇ ਸੱਜੇ ਹੱਥ ਦੇ ਅੰਗੂਠੇ ਵਿਚ ਫ਼ਰੈਕਚਰ ਕਾਰਨ ਅਗਲੇ ਤਿੰਨ ਮੈਚਾਂ ਵਿਚ ਖੇਡਣਾ ਸ਼ੱਕੀ ਹੈ। ਇਸ ਨਾਲ ਵਿਰਾਟ ਕੋਹਲੀ ਅਤੇ ਰਵੀ ਸ਼ਾਸਤਰੀ ਨੂੰ ਦਖਣੀ ਅਫ਼ਰੀਕਾ ਅਤੇ ਆਸਟਰੇਲੀਆ ਵਿਰੁਧ ਪਹਿਲੇ ਦੋ ਮੈਚਾਂ ਵਿਚ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਅਪਣੀ ਰਣਨੀਤੀ ਵਿਚ ਬਦਲਾਅ ਕਰਨਾ ਪਵੇਗਾ।

Rohit Sharma broken record of AfridiRohit Sharma and Shikhar Dhawan

ਰੋਹਿਤ ਅਤੇ ਧਵਨ ਨੇ ਮਿਲ ਕੇ ਸਲਾਮੀ ਜੋੜੀ ਦੇ ਰੂਪ ਵਿਚ 2681 ਦੌੜਾਂ ਬਣਾਈਆਂ ਹਨ ਅਤੇ ਅਜਿਹੇ ਵਿਚ ਟੀਮ ਦੇ ਸੱਜੇ ਹੱਥ ਦੇ ਬੱਲੇਬਾਜ਼ ਦੀ ਕਮੀ ਮਹਿਸੂਸ ਹੋਵੇਗੀ ਪਰ ਉਸ ਦੇ ਕੁਝ ਸਾਕਾਰਾਤਮਕ ਪਹਿਲੂ ਵੀ ਹਨ। ਇਸ ਤੋਂ ਪਹਿਲਾਂ ਭਾਰਤ ਨੂੰ ਇਹ ਪਤਾ ਕਰਨ ਦਾ ਮੌਕਾ ਮਿਲੇਗਾ ਕਿ ਉਸ ਦਾ 'ਪਲਾਨ ਬੀ' ਕਿਨਾ ਕਾਰਗਰ ਹੈ। ਰਾਹੁਲ ਦੇ ਸਿਖ਼ਰਲੇ ਕ੍ਰਮ ਵਿਚ ਆਉਣ ਦਾ ਮਤਲਬ ਹੈ ਕਿ ਵਿਜੇ ਸ਼ੰਕਰ ਅਤੇ ਦਿਨੇਸ਼ ਕਾਰਤਿਕ ਵਿਚੋਂ ਕਿਸੇ ਨੂੰ ਨੰਬਰ ਚਾਰ 'ਤੇ ਉਤਰਨਾ ਹੋਵੇਗਾ।

India vs New Zealand World Cup gameIndia vs New Zealand World Cup game

ਸ਼ੰਕਰ ਵਿਚ ਹਰਫ਼ਨਮੌਲਾ ਗੁਣ ਹਨ ਅਤੇ ਕਾਰਤਿਕ ਅਨੁਭਵੀ ਹਨ। ਕਾਲੇ ਬੱਦਲਾਂ ਅਤੇ ਨਮੀ ਵਾਲੀ ਪ੍ਰਸਥਿਤੀ ਨੂੰ ਦੇਖਦੇ ਹੋਏ ਮੋਹੰਮਦ ਸ਼ਮੀ ਨੂੰ ਵੀ ਕਿਸੀ ਸਪਿਨਰ ਦੇ ਬਦਲੇ ਆਖ਼ਰੀ ਦਸ ਵਿਚ  ਸ਼ਾਮਲ ਕੀਤਾ ਜਾ ਸਕਦਾ ਹੈ। ਨਿਊਜ਼ੀਲੈਂਡ ਨੇ ਹੁਣ ਤਕ ਅਪਣੇ ਸਾਰੇ ਤਿੰਨ ਮੈਚ ਜਿੱਤੇ ਹਨ ਅਤੇ ਉਸ ਦੀ ਟੀਮ ਹੌਂਸਲੇ ਨਾਲ ਭਰੀ ਹੈ। ਉਹ ਅਪਣਾ ਵਿਜੇ ਅਭਿਆਨ ਜਾਰੀ ਰਖਣ ਲਈ ਵੱਚਨਬੱਧ ਹਨ। ਰੀਕਾਰਡ ਲਈ ਦਸ ਦਈਏ ਕਿ ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਇੰਗਲੈਂਡ ਦੀ ਧਰਤੀ 'ਤੇ ਵਿਸ਼ਵ ਕੱਪ ਵਿਚ ਹੁਣ ਤਕ ਜੋ ਤਿੰਨ ਮੈਚ ਖੇਡੇ ਗਏ ਹਨ ਉਨ੍ਹਾਂ ਸਾਰੇਆਂ ਵਿਚ ਕੀਮੀ ਟੀਮ ਜਿੱਤੀ ਹੈ। ਦੋਹਲੀ ਦੀ ਟੀਮ ਲਈ ਉਸ ਦੇ ਇਸ ਜੇਤੂ ਅਭਿਆਨ ਨੂੰ ਰੋਕਣ ਦੀ ਵੀ ਚੁਨੌਤੀ ਹੋਵੇਗੀ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement