ਭਾਜਪਾ 'ਚੋਂ ਬਰਖ਼ਾਸਤਗੀ ਤੋਂ ਬਾਅਦ ਬੋਲੇ ਅਨਿਲ ਜੋਸ਼ੀ
Published : Jul 12, 2021, 6:34 am IST
Updated : Jul 12, 2021, 6:34 am IST
SHARE ARTICLE
image
image

ਭਾਜਪਾ 'ਚੋਂ ਬਰਖ਼ਾਸਤਗੀ ਤੋਂ ਬਾਅਦ ਬੋਲੇ ਅਨਿਲ ਜੋਸ਼ੀ

ਕਿਸਾਨ ਅੰਦੋਲਨ ਲਈ ਮੇਰੀ ਛੋਟੀ ਜਿਹੀ ਆਹੂਤੀ ਹੈ

ਚੰਡੀਗੜ੍ਹ, 11 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ  ਬੀਤੇ ਦਿਨ ਭਾਜਪਾ ਹਾਈਕਮਾਂਡ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਾ ਕੇ 6 ਸਾਲ ਲਈ ਪਾਰਟੀ 'ਚੋਂ ਬਰਖ਼ਾਸਤ ਕਰ ਦਿਤਾ ਸੀ | ਪਾਰਟੀ 'ਚੋਂ ਬਰਖ਼ਾਸਤਗੀ ਤੋਂ ਬਾਅਦ ਜੋਸ਼ੀ ਨੇ ਇਕ ਨਿੱਜੀ ਚੈਨਲ ਨੂੰ  ਦਿਤੀ ਇੰਟਰਵਿਊ ਵਿਚ ਕਿਹਾ ਕਿ ਇਹ ਉਨ੍ਹਾਂ ਦੀ ਕਿਸਾਨ ਅੰਦੋਲਨ ਲਈ ਇਕ ਛੋਟੀ ਜਿਹੀ ਆਹੂਤੀ ਹੈ | ਦਰਅਸਲ ਜੋਸ਼ੀ ਨੇ ਪਾਰਟੀ ਹਾਈਕਮਾਂਡ ਨੂੰ  ਕਿਸਾਨੀ ਅੰਦੋਲਨ ਬਾਰੇ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਕਿਹਾ ਸੀ ਕਿ ਪੰਜਾਬ ਦੀ ਭਾਜਪਾ ਲੀਡਰਸ਼ਿਪ ਕੇਂਦਰੀ ਆਗੂਆਂ ਕੋਲ ਗ਼ਲਤ ਜਾਣਕਾਰੀ ਪਹੁੰਚਾ ਰਹੀ ਹੈ ਤਾਂ ਉਨ੍ਹਾਂ ਨੂੰ  ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਾ ਕੇ ਪਾਰਟੀ 'ਚੋਂ ਬਾਹਰ ਕਰ ਦਿਤਾ ਗਿਆ | ਉਨ੍ਹਾਂ ਕਿਹਾ ਕਿ ਉਹ ਪੰਜਾਬੀ ਹਨ ਤੇ ਕਿਸਾਨ ਹਨ ਇਸ ਲਈ ਪਹਿਲਾਂ ਪੰਜਾਬ ਦੇ ਨਮਕ ਦਾ ਹੱਕ ਅਦਾ ਕਰਨਗੇ ਤੇ ਪਾਰਟੀਆਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਦੀ ਇਹ ਬਰਖ਼ਾਸਤਗੀ ਕਿਸਾਨ ਅੰਦੋਲਨ ਲਈ ਇਕ ਛੋਟੀ ਜਿਹੀ ਅਹੂਤੀ ਹੈ |
ਕਿਸਾਨ ਅੰਦੋਲਨ 'ਚ ਜਾਣ ਬਾਰੇ ਪੁਛੇ ਜਾਣ 'ਤੇ ਜੋਸ਼ੀ ਨੇ ਕਿਹਾ ਕਿ ਜੇਕਰ ਕਿਸਾਨ ਇਜਾਜ਼ਤ ਦੇਣਗੇ ਤਾਂ ਉਹ ਇਕ ਵਾਰ ਦਿੱਲੀ ਧਰਨੇ ਵਿਚ ਜਾ ਕੇ ਉਸ ਜਗ੍ਹਾ ਨੂੰ  ਇਕ ਵਾਰ ਸਿਜਦਾ ਜ਼ਰੂਰ ਕਰਨਗੇ ਜਿਥੇ ਕਿਸਾਨ ਪਿਛਲੇ 7 ਮਹੀਨਿਆਂ ਤੋਂ ਤਪੱਸਿਆ ਕਰ ਰਹੇ ਹਨ | ਜੋਸ਼ੀ ਨੇ ਕਿਹਾ ਕਿ ਉਹ ਘੱਟੋ-ਘੱਟ ਇਕ ਮਹੀਨਾ ਰਾਜਨੀਤੀ ਦੇ ਅਗਲੇ ਪੜਾਅ ਬਾਰੇ ਕੁੱਝ ਵੀ ਨਹੀਂ ਸੋਚਣਗੇ ਬਲਕਿ ਗ਼ੈਰ ਰਾਜਨੀਤਕ ਬੰਦਾ ਬਣ ਕੇ ਕਿਸਾਨ ਅੰਦੋਲਨ ਦਾ ਸਮਰਥਨ ਕਰਨਗੇ |

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement