ਇੰਦੌਰ ਦੀਆਂ ਗਲੀਆਂ ਵਿਚ ਵਿਰਾਟ ਨੇ ਖੇਡਿਆ ਕ੍ਰਿਕਟ 
Published : Nov 12, 2019, 3:55 pm IST
Updated : Nov 12, 2019, 3:55 pm IST
SHARE ARTICLE
Virat Kohli In Indore
Virat Kohli In Indore

ਕਪਤਾਨ ਵਿਰਾਟ ਕੋਹਲੀ ਮੱਧ ਪ੍ਰਦੇਸ਼ ਦੇ ਇੰਦੌਰ ਦੀ ਇਕ ਰੈਜ਼ੀਡੇਸ਼ੀਅਲ ਕਲੋਨੀ ਵਿਚ ਆਪਣੇ ਫੈਨਸ ਦੇ ਨਾਲ ਕ੍ਰਿਕਟ ਖੇਡਦੇ ਅਤੇ ਮਸਤੀ ਕਰਦੇ ਨਜ਼ਰ ਆਏ।

ਨਾਗਪੁਰ- ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਨੀਂ ਦਿਨੀਂ ਇੰਦੌਰ ਇੰਦੌਰ ਗਏ ਹੋਏ ਹਨ। ਵਿਰਾਟ ਕੋਹਲੀ ਨੇ ਦੱਖਣੀ ਅਫ਼ਰੀਕਾ ਦੇ ਖਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਅਦ ਕ੍ਰਿਕਟ ਤੋਂ ਬ੍ਰੇਕ ਲਈ ਹੈ। ਬੰਗਲਾਦੇਸ਼ ਦੇ ਖਿਲਾਫ਼ ਟੀ20ਸੀਰੀਜ ਵਿਚ ਉਹਨਾਂ ਨੂੰ ਵਰਕਲੋਡ ਮੈਨੇਜਮੈਂਟ ਦੇ ਤਹਿਤ ਆਰਾਮ ਦਿੱਤਾ ਗਿਆ ਹੈ। ਇਸ ਬ੍ਰੇਕ ਦੌਰਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਆਪਣਾ 31ਵਾਂ ਜਨਮਦਿਨ ਮਨਾ ਕੇ ਆਏ ਹਨ। ਵਿਰਾਟ ਕੋਹਲੀ ਸੰਮਵਾਰ ਨੂੰ ਇੰਦੌਰ ਪਹੁੰਚੇ ਸਨ ਅਤੇ ਅਗਲੇ ਦਿਨ ਯਾਨੀ ਮੰਗਲਵਾਰ ਨੂੰ ਬੱਚਿਆਂ ਦੇ ਨਾਲ ਗਲੀ ਵਿਚ ਕ੍ਰਿਕਟ ਖੇ਼ਡੇਦੇ ਹੋਏ ਨਜ਼ਰ ਆਏ।

 

ਕਪਤਾਨ ਵਿਰਾਟ ਕੋਹਲੀ ਮੱਧ ਪ੍ਰਦੇਸ਼ ਦੇ ਇੰਦੌਰ ਦੀ ਇਕ ਰੈਜ਼ੀਡੇਸ਼ੀਅਲ ਕਲੋਨੀ ਵਿਚ ਆਪਣੇ ਫੈਨਸ ਦੇ ਨਾਲ ਕ੍ਰਿਕਟ ਖੇਡਦੇ ਅਤੇ ਮਸਤੀ ਕਰਦੇ ਨਜ਼ਰ ਆਏ। ਭਾਰਤ ਨੂੰ ਬੰਗਲਾਦੇਸ਼ ਦੇ ਖਿਲਾਫ਼ 14 ਨਵੰਬਰ ਤੋਂ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਸੀਰੀਜ ਦਾ ਪਹਿਲਾ ਮੈਚ ਖੇਡਣਾ ਹੈ। ਬੀਚੋਲੀ-ਮਰਦਾਣਾ ਸਥਿਤ ਸ੍ਰੀਜੀਵੇਲੀ ਕਲੋਨੀ ਵਿਚ ਕੋਹਲੀ ਸ਼ੂਟਿੰਗ ਦੇ ਲਈ ਪਹੁੰਚੇ ਸਨ।

View this post on Instagram

Gully Cricket ??

A post shared by Virat Kohli Fan? (@viratkohli.era) on

ਸ਼ੂਟਿੰਗ ਤੋਂ ਬਾਅਦ ਕੋਹਲੀ ਨੇ ਇਥੇ ਬੱਚਿਆਂ ਨਾਲ ਕ੍ਰਿਕਟ ਕੇਡ ਕੇ ਉਹਨਾਂ ਨਾਲ ਸੈਲਫੀਆਂ ਵੀ ਲਈਆਂ। ਕੋਹਲੀ ਨੂੰ ਦੇਖਣ ਲਈ ਕੁਝ ਕ ਮਿੰਟਾਂ ਵਿਚ ਹੀ ਲੋਕਾਂ ਦੀ ਭੀੜ ਲੱਗ ਗਈ। ਟੈਸਟ ਸੀਰੀਜ਼ ਤੋਂ ਪਹਿਲਾਂ ਅੱਜ ਦੀ ਟੀਮ ਪ੍ਰੈਕਟਿਸ ਸੇਸ਼ਨ ਵਿਚ ਵੀ ਹਿੱਸਾ ਲੈ ਰਹੀ ਹੈ। ਸੀਰੀਜ਼ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ। ਭਾਰਤ ਇਸ ਚੈਂਪੀਅਨਸ਼ਿਪ ਦੇ ਤਹਿਤ ਪੰਜ ਮੈਚ ਖੇਡ ਚੁੱਕਾ ਹੈ ਅਤੇ ਸਾਰੇ ਮੈਚ ਜਿੱਤ ਕੇ ਪੁਆਇੰਟ ਟੇਬਲ ਵਿਚ ਟਾਪ 'ਤੇ ਹੈ। 

ਭਾਰਤੀ ਟੈਸਟ ਟੀਮ- ਵਿਰਾਟ ਕੋਹਲੀ, ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ੁਭਮਨ ਗਿੱਲ, ਹਨੁਮਾ ਵਿਹਾਰੀ, ਕੁਲਦੀਪ ਯਾਦਵ, ਉਮੇਸ਼ ਯਦਵ। 
ਬੰਗਲਾਦੇਸ਼ ਟੈਸਟ ਟੀਮ-ਸ਼ਾਦਮਨ ਇਸਲਾਮ, ਇਮਰੂਲ ਕਾਇਮ, ਮੋਮੀਯੂਲ ਹਕ (ਕਪਤਾਨ), ਸੈਫ ਹਸਨ, ਮਹਿਮੂਦੁਲਹਾ, ਮਹਿੰਦੀ ਹਸਨ, ਲਿਟਨ ਦਾਸ, ਮੁਸ਼ਫਿਕੁਰ ਰਹੀਮ, ਮੁਹੰਮਦ ਮਿਥੁਨ, ਤਾਈਜੁਲ ਇਸਲਾਮ, ਨਿਤਮ ਹੁਸੈਨ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement