
ਟੀ-20 ਕਪਤਾਨ ਹਰਮਨਪ੍ਰੀਤ ਕੌਰ ਅਤੇ ਉਪਕਪਤਾਨ ਸਿਮਰਤੀ ਮੰਧਾਨਾ.....
ਨਵੀਂ ਦਿੱਲੀ (ਭਾਸ਼ਾ): ਟੀ-20 ਕਪਤਾਨ ਹਰਮਨਪ੍ਰੀਤ ਕੌਰ ਅਤੇ ਉਪਕਪਤਾਨ ਸਿਮਰਤੀ ਮੰਧਾਨਾ ਦੇ ਸਮਰਥਨ ਤੋਂ ਬਾਅਦ ਰਮੇਸ਼ ਪੋਵਾਰ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਮਹਿਲਾ ਕ੍ਰਿਕੇਟ ਟੀਮ ਦੇ ਕੋਚ ਅਹੁਦੇ ਲਈ ਐਪਲੀਕੇਸ਼ਨ ਦਿਤੀ। ਮਹਿਲਾ ਕੋਚ ਦੇ ਰੂਪ ਵਿਚ ਪੋਵਾਰ ਦੇ ਵਿਵਾਦਕ ਅਹੁਦੇ ਕਾਰਜਕਾਲ ਦਾ ਅੰਤ 30 ਨਵੰਬਰ ਨੂੰ ਹੋਇਆ ਸੀ। 40 ਸਾਲ ਦੇ ਇਸ ਸਾਬਕਾ ਭਾਰਤੀ ਸਪਿਨਰ ਨੇ ਪੀਟੀਆਈ ਨੂੰ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਐਪਲੀਕੇਸ਼ਨ ਦਿਤੀ ਹੈ। ਪੋਵਾਰ ਨੇ ਕਿਹਾ, ‘ਹਾਂ, ਮੈਂ ਐਪਲੀਕੇਸ਼ਨ ਦਿਤੀ ਕਿਉਂਕਿ ਸਿਮਰਤੀ ਅਤੇ ਹਰਮਨਪ੍ਰੀਤ ਨੇ ਮੇਰਾ ਸਮਰਥਨ ਕੀਤਾ ਅਤੇ ਮੈਂ ਐਪਲੀਕੇਸ਼ਨ ਨਾ ਕਰਕੇ
Harmanpreet-Mandhana
ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ।’ ਪੋਵਾਰ ਦੇ ਮਾਰਗ ਦਰਸ਼ਨ ਵਾਲੀ ਭਾਰਤੀ ਟੀਮ ਨੂੰ ਪਿਛਲੇ ਮਹੀਨੇ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿਚ ਇੰਗਲੈਂਡ ਦੇ ਵਿਰੁਧ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੋਵਾਰ ਅਤੇ ਹਰਮਨਪ੍ਰੀਤ ਤਹਿਤ ਟੀਮ ਪ੍ਰਬੰਧਨ ਨੇ ਇਸ ਨਾਕਆਊਟ ਮੈਚ ਵਿਚ ਸੀਨੀਅਰ ਖਿਡਾਰੀ ਮਿਤਾਲੀ ਰਾਜ ਨੂੰ ਬਾਹਰ ਰੱਖਣ ਦਾ ਫੈਸਲਾ ਕੀਤਾ ਸੀ, ਜਿਸ ਉਤੇ ਕਾਫ਼ੀ ਵਿਵਾਦ ਹੋਇਆ ਸੀ। ਵੇਸਟਇੰਡੀਜ਼ ਤੋਂ ਅਪਣੇ ਦੇਸ਼ ਮੁੜਨ ਤੋਂ ਬਾਅਦ ਮਿਤਾਲੀ ਨੇ ਪੋਵਾਰ ਅਤੇ ਅਨੁਸ਼ਾਸਕਾਂ ਦੀ ਕਮੇਟੀ ਦੀ ਮੈਂਬਰ ਡਾਇਨਾ ਐਡੁਲਜੀ ਉਤੇ ਉਨ੍ਹਾਂ ਦੇ ਕਰਿਅਰ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕਰਨ ਅਤੇ ਉਨ੍ਹਾਂ ਦੇ ਵਿਰੁਧ
Mithali
ਭੇਦਭਾਵ ਕਰਨ ਦਾ ਆਰੋਪ ਲਗਾਇਆ ਸੀ। ਪੋਵਾਰ ਨੇ ਵੀ ਮਿਤਾਲੀ ਉਤੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਸਲਾਮੀ ਬੱਲੇਬਾਜੀ ਦੇ ਰੂਪ ਵਿਚ ਨਹੀਂ ਖਿਡਾਉਣ ਉਤੇ ਟੀ-20 ਵਰਲਡ ਕੱਪ ਦੇ ਵਿਚ ਸੰਨਿਆਸ ਲੈਣ ਦੀ ਧਮਕੀ ਦਿਤੀ ਅਤੇ ਟੀਮ ਵਿਚ ਸਮੱਸਿਆ ਪੈਦਾ ਕੀਤੀ। ਇਸ ਵਿਵਾਦ ਤੋਂ ਬਾਅਦ ਬੀਸੀਸੀਆਈ ਨੇ ਕੋਚ ਅਹੁਦੇ ਲਈ ਨਵੇਂ ਸਿਰੇ ਤੋਂ ਐਪਲੀਕੇਸ਼ਨ ਮੰਗਣ ਦਾ ਫੈਸਲਾ ਕੀਤਾ ਅਤੇ ਇਸ ਦੇ ਲਈ ਆਖਰੀ ਤਾਰੀਖ 14 ਦਸੰਬਰ ਤੈਅ ਕੀਤੀ ਗਈ ਹੈ।
Harmanpreet kaur
ਹਰਮਨਪ੍ਰੀਤ ਅਤੇ ਸਿਮਰਤੀ ਪਹਿਲਾਂ ਹੀ ਕਹਿ ਚੁੱਕੀਆਂ ਹਨ ਕਿ ਉਹ ਚਾਹੁੰਦੀਆਂ ਹਨ ਕਿ ਪੋਵਾਰ ਅਪਣੇ ਅਹੁਦੇ ਉਤੇ ਬਰਕਰਾਰ ਰਹਿਣ, ਜਦੋਂ ਕਿ ਮਿਤਾਲੀ ਉਨ੍ਹਾਂ ਦੀ ਵਾਪਸੀ ਦੇ ਵਿਰੁਧ ਹੈ।