ਕੈਦੂਪੁਰ ਦਾ ਕ੍ਰਿਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
Published : Jun 13, 2018, 3:21 am IST
Updated : Jun 13, 2018, 3:30 am IST
SHARE ARTICLE
Prize Giving Ceremony To The Winners By Brahmmahindra
Prize Giving Ceremony To The Winners By Brahmmahindra

ਸ਼ਹੀਦ ਭਗਤ ਸਿੰਘ ਯੂਥ ਕਲੱਬ ਕੈਦੂਪੁਰ ਵਲੋਂ ਕਰਵਾਇਆ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ.......

ਨਾਭਾ,   : ਸ਼ਹੀਦ ਭਗਤ ਸਿੰਘ ਯੂਥ ਕਲੱਬ ਕੈਦੂਪੁਰ ਵਲੋਂ ਕਰਵਾਇਆ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਵਿਚ 40 ਦੇ ਕਰੀਬ ਕ੍ਰਿਕਟ ਦੀਆਂ ਟੀਮਾਂ ਨੇ ਹਿੱਸਾ ਲਿਆ ਜਿਸ ਵਿਚ ਲੌਟ ਪਿੰਡ ਦੀ ਟੀਮ ਨੇ ਪਹਿਲੇ ਨੰਬਰ 'ਤੇ ਜਿੱਤ ਪ੍ਰਾਪਤ ਕਰਦਿਆਂ 21000 ਦਾ ਇਨਾਮ ਪ੍ਰਾਪਤ ਕੀਤਾ ਤੇ ਦੂਜੇ ਨੰਬਰ 'ਤੇ ਸਮਾਣਾ ਦੀ ਟੀਮ ਰਹੀ। 

ਇਸ ਟੂਰਨਾਮੈਂਟ ਦੇ ਅਖੀਰਲੇ ਦਿਨ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਤੇ ਇਨਾਮ ਵੰਡਣ ਦੀ ਰਸਮ ਸਿਹਤ ਮੰਤਰੀ ਸ੍ਰੀ ਬ੍ਰਹਿਮਹਿੰਦਰਾ ਨੇ ਨਿਭਾਉਂਦਿਆਂ ਜਿਥੇ ਕਲੱਬ ਨੂੰ 21000 ਦੀ ਮਾਲੀ ਮਦਦ ਦੇਣ ਦਾ ਵਾਅਦਾ ਕੀਤਾ, ਉਥੇ ਹੀ ਲੌਟ ਪਿੰਡ ਦੀ ਟੀਮ ਨੂੰ ਕਿੱਟ ਤੇ ਡਰੈੱਸ ਲਈ ਨਕਦ 10 ਹਜ਼ਾਰ ਰੁਪਏ ਦਿਤੇ। ਇਸ ਸਮੇਂ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਨਰੋਏ ਸਮਾਜ ਤੇ ਨਰੋਈ ਸਿਹਤ ਲਈ ਖੇਡਾਂ ਬਹੁਤ ਜ਼ਰੂਰੀ ਹਨ ਤੇ ਸਰਕਾਰ ਵੀ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ।

ਉਨ੍ਹਾਂ ਇਸ ਕਾਰਜ ਲਈ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਤੇ ਨਾਲ-ਨਾਲ ਸਰਬ ਪੱਖੀ ਵਿਕਾਸ ਕਰਵਾਉਣਾ ਹੀ ਸਰਕਾਰ ਦਾ ਟੀਚਾਰ ਹੈ। ਇਸ ਮੌਕੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਕੈਦੂਪੁਰ ਦੀ ਅਗਵਾਈ ਵਿਚ ਸਮੁੱਚੀ ਟੀਮ ਵਲੋਂ ਸਿਹਤ ਮੰਤਰੀ ਦਾ ਵਿਸ਼ੇਸ ਸਨਮਾਨ ਕੀਤਾ ਗਿਆ।  ਇਸ ਮੌਕੇ ਕਲੱਬ ਦੇ ਸਰਪ੍ਰਸਤ ਅਮਨਦੀਪ ਸਿੰਘ, ਪ੍ਰਧਾਨ ਗੁਰੀ ਖੱਟੜਾ, ਹੈਪੀ ਕੈਦੂਪੁਰ, ਗੱਗੀ ਤੋਂ ਇਲਾਵਾ ਗੁਰਮੁੱਖ ਸਿੰਘ ਚਾਹਲ,

ਬਹਾਦਰ ਖਾਨ ਪੀ.ਏ. ਸਿਹਤ ਮੰਤਰੀ, ਜਗਤਾਰ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਲੁਬਾਣਾ, ਕੁਲਦੀਪ ਸਿੰਘ ਨੰਬਰਦਾਰ, ਭਜਨ ਸਿੰਘ ਸਿੰਭੜੋ, ਰਘਵੀਰ ਸਿੰਘ, ਹਰਿੰਦਰ ਸਿੰਘ ਧੰਗੇੜਾ, ਹਰਿੰਦਰ ਸਿੰਘ ਲੁਬਾਣਾ, ਅਜੈਬ ਸਿੰਘ ਰੋਹਟੀ, ਬੁੱਧ ਸਿੰਘ ਰੋਹਟੀ ਖਾਸ, ਪਿਆਰਾ ਸਿੰਘ, ਦਰਸ਼ਨ ਸਿੰਘ ਸਰਪੰਚ, ਮੱਖਣ ਸਿੰਘ ਫੌਜੀ, ਸੁਖਚੈਨ ਸਿੰਘ ਨੰਬਰਦਾਰ, ਭੂਸ਼ਣ, ਕ੍ਰਿਸ਼ਨ, ਯਾਦੀ ਖੱਟੜਾ, ਹਾਕਮ ਸਿੰਘ, ਨਿਰਮਲ ਸਿੰਘ ਸਰਪੰਚ, ਰਾਮ ਸਿੰਘ ਆਲੋਵਾਲ, ਤੇਜਿੰਦਰ ਸਿੰਘ ਰੋਹਟੀ ਖਾਸ ਤੋਂ ਇਲਾਵਾ ਕ੍ਰਿਕਟ ਪ੍ਰੇਮੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
 
 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement