ਟੈਸਟ ਕ੍ਰਿਕਟ ਵਿਚ ਜਾਰੀ ਰਹੇਗਾ ਟਾਸ, ਲੜੀ ਦੀ ਥਾਂ ਮੈਚ ਦੇ ਅੰਕ ਮਿਲਣਗੇ
Published : May 31, 2018, 1:03 pm IST
Updated : May 31, 2018, 1:03 pm IST
SHARE ARTICLE
toss
toss

ਅਗਲੇ ਸਾਲ ਤੋਂ ਸ਼ੁਰੂ ਹੋ ਰਹੀ ਟੈਸਟ ਚੈਂਪੀਅਨਸ਼ਿਪ ਵਿਚ ਵੀ ਟਾਸ ਦੀ ਪਰੰਪਰਾ ਖ਼ਤਮ ਨਹੀਂ ਕੀਤੀ ਜਾਵੇਗੀ| ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ..........

ਮੁੰਬਈ : ਅਗਲੇ ਸਾਲ ਤੋਂ ਸ਼ੁਰੂ ਹੋ ਰਹੀ ਟੈਸਟ ਚੈਂਪੀਅਨਸ਼ਿਪ ਵਿਚ ਵੀ ਟਾਸ ਦੀ ਪਰੰਪਰਾ ਖ਼ਤਮ ਨਹੀਂ ਕੀਤੀ ਜਾਵੇਗੀ| ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਦੀ ਅਗਵਾਈ ਵਿਚ ਹੋਈ ਆਈਸੀਸੀ ਕ੍ਰਿਕਟ ਕਮੇਟੀ ਨੇ ਦੋ ਦਿਨ ਦੀ ਮੀਟਿੰਗ ਤੋਂ ਬਾਅਦ ਇਹ ਸਿਫਾਰਸ਼ ਕੀਤੀ ਹੈ| ਨਾਲ ਹੀ ਟੈਸਟ ਚੈਂਪੀਅਨਸ਼ਿਪ ਤਹਿਤ ਲੜੀ ਜਿੱਤ ਲਈ ਟੀਮਾਂ ਨੂੰ ਕੋਈ ਅੰਕ ਨਹੀਂ ਦਿੱਤਾ ਜਾਵੇਗਾ| ਹਰ ਮੈਚ ਦੇ ਨਤੀਜੇ ਦੇ ਆਧਾਰ ਉਤੇ ਅੰਕ ਦਿੱਤੇ ਜਾਣਗੇ| ਕਮੇਟੀ ਨੇ ਬਾਲ ਟੈੰਪਰਿੰਗ ਅਤੇ ਅਪਮਾਨਜਨਕ ਵਿਹਾਰ ਨੂੰ ਸਜ਼ਾ ਦੇਣ ਦੇ ਪ੍ਰਬੰਧ ਨੂੰ ਮਜ਼ਬੂਤ ਕਰਨ ਦੀ ਸਿਫਾਰਸ਼ ਵੀ ਕੀਤੀ ਹੈ| 

Captain Anil KumbleCaptain Anil Kumbleਕਮੇਟੀ ਨੇ ਟੈਸਟ ਚੈਂਪੀਅਨਸ਼ਿਪ ਦੇ ਹਰ ਮੈਚ ਨੂੰ ਬਰਾਬਰ ਮਹੱਤਵ ਦੇਣ ਲਈ ਮੈਚ ਦੇ ਨਤੀਜੇ ਦੇ ਆਧਾਰ ਉਤੇ ਅੰਕ ਦੇਣ ਦਾ ਫੈਸਲਾ ਕੀਤਾ ਹੈ, ਨਾ ਕਿ ਲੜੀ ਦੇ ਆਧਾਰ 'ਤੇ| ਜੇਕਰ ਤਿੰਨ ਟੈਸਟ ਮੈਚਾਂ ਦੀ ਲੜੀ ਵਿਚ ਕੋਈ ਟੀਮ ਪਹਿਲੇ ਦੋ ਟੈਸਟ ਮੈਚ ਜਿੱਤ ਵੀ ਲੈਂਦੀ ਹੈ ਤਾਂ ਵੀ ਤੀਜੇ ਮੈਚ ਵਿਚ ਜਿੱਤ ਦੀ ਉਸਦੀ ਕੋਸ਼ਿਸ਼ ਘੱਟ ਨਹੀਂ ਹੋਵੇਗੀ, ਕਿਉਂਕਿ ਉਸ ਮੈਚ ਦੇ ਅੰਕ ਦਾ ਚੈਂਪੀਅਨਸ਼ਿਪ ਵਿਚ ਅੱਗੇ ਅਸਰ ਪੈ ਸਕਦਾ ਹੈ| ਐਸ਼ੇਜ-2015 ਦੌਰਾਨ ਤਤਕਾਲੀਨ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਨੇ ਟੈਸਟ ਮੈਚਾਂ ਵਿਚ ਟਾਸ ਖਤਮ ਕਰਨ ਦਾ ਪ੍ਰਸਤਾਵ ਰੱਖਿਆ ਸੀ| ਉਨ੍ਹਾਂ ਦਾ ਕਹਿਣਾ ਸੀ ਇਸ ਨਾਲ ਘਰੇਲੂ ਟੀਮਾਂ ਦਾ ਪਿਚ ਦੇ ਮਾਮਲੇ ਵਿਚ ਦਖ਼ਲ ਦੇਣਾ ਘੱਟ ਹੋਵੇਗਾ| 

ICCICCਰਿਕੀ ਪੋਂਟਿਗ ਦੇ ਇਸ ਵਿਚਾਰ ਨੂੰ ਸਟੀਵ ਵਾਅ ਅਤੇ ਮਾਈਕਲ ਹੋਲਡਿੰਗ ਜਿਵੇਂ ਦਿੱਗਜਾਂ ਦਾ ਵੀ ਸਾਥ ਮਿਲਿਆ ਸੀ| ਇੰਗਲੈਂਡ ਕ੍ਰਿਕੇਟ ਬੋਰਡ ਨੇ 2016 ਵਿਚ ਖੇਡੀ ਗਈ ਕਾਉਂਟੀ ਚੈਂਪੀਅਨਸ਼ਿਪ ਵਿਚ ਟਾਸ ਖਤਮ ਕਰਨ ਦਾ ਪ੍ਰਯੋਗ ਵੀ ਕੀਤਾ ਸੀ, ਜਿਸ ਦੇ ਮਿਲੇ-ਜੁਲੇ ਨਤੀਜੇ ਸਾਹਮਣੇ ਆਏ ਸਨ| ਆਸਟਰੇਲੀਆ-ਦੱਖ਼ਣ ਅਫਰੀਕਾ ਲੜੀ ਨੂੰ ਧਿਆਨ ਵਿਚ ਰੱਖਦੇ ਹੋਏ ਬਾਲ ਟੈੰਪਰਿੰਗ ਅਤੇ ਮੈਚ ਦੇ ਦੌਰਾਨ ਖ਼ਰਾਬ ਵਿਹਾਰ ਲਈ ਹੁਣੇ ਦਿੱਤੀ ਜਾ ਰਹੀ ਸਜ਼ਾ ਨੂੰ ਆਈਸੀਸੀ ਤੋਂ ਹੋਰ ਸਖ਼ਤ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ| 

Ricky PontingRicky Pontingਬਾਲ ਟੈੰਪਰਿੰਗ ਮਾਮਲੇ ਵਿਚ ਆਈਸੀਸੀ ਨੇ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਉਤੇ ਇਕ ਮੈਚ ਦੀ ਪਾਬੰਦੀ ਲਗਾਈ ਸੀ| ਕੈਮਰੂਨ ਬੇਨਕ੍ਰਾਫਟ ਉਤੇ ਮੈਚ ਫੀਸ ਦਾ 75 ਫੀਸਦੀ ਜ਼ੁਰਮਾਨਾ ਲਗਾਇਆ ਗਿਆ ਸੀ| ਡੇਵਿਡ ਵਾਰਨਰ ਨੂੰ ਕੋਈ ਸਜ਼ਾ ਨਹੀਂ ਮਿਲੀ ਸੀ| ਆਈਸੀਸੀ ਕ੍ਰਿਕੇਟ ਕਮੇਟੀ ਵਿਚ ਬਤੋਰ ਪ੍ਰਧਾਨ ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਤੋਂ ਇਲਾਵਾ ਐਂਡਰੂ ਸਟਰਾਸ, ਮਾਹੇਲਾ ਜੈਵਰਧਨੇ, ਰਾਹੁਲ ਦ੍ਰਵਿੜ, ਨਿਊਜ਼ੀਲੈਂਡ ਕ੍ਰਿਕੇਟ ਦੇ ਮੁੱਖ ਕਾਰਜਕਾਰੀ ਡੇਵਿਡ ਵਾਈਟ, ਅੰਪਾਇਰ ਰਿਚਰਡ ਕੇਟੇਲਬੋਰੋਗ, ਆਈਸੀਸੀ ਮੈਚ ਰੈਫ਼ਰੀ ਪ੍ਰਮੁੱਖ ਰੰਜਨ ਮਦੁਗਲੇ, ਸ਼ਾਨ ਪੋਲਾਕ ਅਤੇ ਕਲੇਰੀ ਕੋਨੋਰ ਸ਼ਾਮਿਲ ਹਨ|

toss cointoss coinਕ੍ਰਿਕਟ ਦੀ ਦੁਨੀਆਂ ਵਿਚ ਹੋਣ ਵਾਲੇ ਹਰ ਮੈਚ ਤੋਂ ਪਹਿਲਾਂ ਟਾਸ ਦੇ ਜਰੀਏ ਸਿੱਕਾ ਉਛਾਲ ਕੇ ਇਹ ਤੈਅ ਕੀਤਾ ਜਾਂਦਾ ਹੈ ਕਿ ਕਿਹੜੀ ਟੀਮ ਪਹਿਲਾਂ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਕਰੇਗੀ| ਇਹ ਟੈਸਟ ਕ੍ਰਿਕਟ ਵਿਚ 141 ਸਾਲ ਪੁਰਾਣੀ ਪਰੰਪਰਾ ਹੈ| ਟੈਸਟ ਕ੍ਰਿਕਟ ਦੀ ਸ਼ੁਰੁਆਤ ਸਾਲ 1877 ਵਿਚ ਆਸਟਰੇਲੀਆ ਅਤੇ ਇੰਗਲੈਂਡ ਦੇ ਵਿਚ ਮੈਲਬਰਨ ਦੇ ਐਮਸੀਜੀ ਗਰਾਊਂਡ ਵਿਚ ਹੋਏ ਮੈਚ ਤੋਂ ਹੋਈ ਸੀ| ਉਦੋਂ ਤੋਂ ਮੈਚ ਤੋਂ ਪਹਿਲਾਂ ਸਿੱਕੇ ਨੂੰ ਉਛਾਲ ਕੇ ਇਹ ਤੈਅ ਕੀਤਾ ਜਾਂਦਾ ਹੈ ਕਿ ਕਿਹੜੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ ਅਤੇ ਕਿਹੜੀ ਟੀਮ ਪਹਿਲਾਂ ਫੀਲਡਿੰਗ ਕਰੇਗੀ| 

battingbattingਨੌਂ ਟੀਮਾਂ ਦੀ ਭਾਗੀਦਾਰੀ ਵਾਲੀ ਆਈਸੀਸੀ ਟੈਸਟ ਚੈਂਪੀਅਨਸ਼ਿਪ ਵਿਚ ਮੇਜ਼ਬਾਨ ਟੀਮਾਂ ਆਪਣੇ ਪਸੰਦ ਦੀ ਪਿਚ ਬਣਾ ਕੇ ਫਾਇਦਾ ਨਾ ਚੁੱਕਣ, ਇਸ ਦੇ ਲਈ ਟਾਸ ਖ਼ਤਮ ਕਰਣ ਦੀ ਗੱਲ ਚਲ ਰਹੀ ਸੀ| ਅਜਿਹਾ ਹੋਣ ਉਤੇ ਮਹਿਮਾਨ ਟੀਮ ਨੂੰ ਇਹ ਹੱਕ ਮਿਲਦਾ ਕਿ ਉਹ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੀ ਹੈ ਜਾਂ ਬਾਲਿੰਗ ਪਰ ਆਈਸੀਸੀ ਕਮੇਟੀ ਇਸ ਸਿੱਟੇ ਉਤੇ ਪਹੁੰਚੀ ਕਿ ਟਾਸ ਹਮੇਸ਼ਾ ਤੋਂ ਕ੍ਰਿਕੇਟ ਦਾ ਅਨਿੱਖੜਵਾਂ ਹਿੱਸਾ ਰਿਹਾ ਹੈ ਅਤੇ ਇਸਨੂੰ ਖਤਮ ਕਰਨਾ ਠੀਕ ਨਹੀਂ ਹੋਵੇਗਾ| (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement