ਸਚਿਨ ਤੋਂ ਅੱਗੇ ਨਿਕਲ ਕੇ ਧੋਨੀ ਬਣੇ ਕ੍ਰਿਕਟ ਦੇ ਭਗਵਾਨ
Published : May 30, 2018, 3:04 am IST
Updated : May 30, 2018, 3:04 am IST
SHARE ARTICLE
M S Dhoni
M S Dhoni

ਚੇਨਈ ਸੁਪਰ ਕਿੰਗਜ਼ ਨੂੰ ਇਕ ਹੋਰ ਖਿਤਾਬ ਦਿਵਾਉਣ ਦੇ ਨਾਲ ਹੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਵਰਲਡ ਕ੍ਰਿਕਟ 'ਚ ਦਰਜਾ ਹੋਰ ਵੱਧ ਗਿਆ ਹੈ। ਹਰ ਕੋਈ ...

ਨਵੀਂ ਦਿੱਲੀ,  ਚੇਨਈ ਸੁਪਰ ਕਿੰਗਜ਼ ਨੂੰ ਇਕ ਹੋਰ ਖਿਤਾਬ ਦਿਵਾਉਣ ਦੇ ਨਾਲ ਹੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਵਰਲਡ ਕ੍ਰਿਕਟ 'ਚ ਦਰਜਾ ਹੋਰ ਵੱਧ ਗਿਆ ਹੈ। ਹਰ ਕੋਈ ਉਨ੍ਹਾਂ ਦੇ ਸ਼ਾਂਤ ਸੁਭਾਅ ਅਤੇ ਲੀਡਰਸ਼ਿਪ ਦਾ ਕਾਇਲ ਹੈ। ਜਦਕਿ ਤਮਾਮ ਕ੍ਰਿਕਟ ਮਾਹਿਰ ਅਤੇ ਕ੍ਰਿਕਟ ਪ੍ਰੇਮੀ ਇਹ ਗੱਲ ਮੰਨਣ ਲੱਗੇ ਹਨ ਕਿ ਹਰ ਸਮੇਂ ਵਧਦੀ ਲੋਕਪ੍ਰਿਅਤਾ ਨੇ ਉਨ੍ਹਾਂ ਨੂੰ ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਅੱਗੇ ਲਿਆ ਕੇ ਖੜ੍ਹਾ ਕਰ ਦਿਤਾ ਹੈ।

ਧੋਨੀ ਦਾ ਕਿਸੇ ਵੀ ਟੀਮ ਦੇ ਨਾਲ ਜੁੜਿਆ ਹੋਣਾ ਹੀ ਉਸ ਦੀ ਜਿੱਤ ਦੀ ਗਰੰਟੀ ਮੰਨੀ ਜਾਣ ਲੱਗੀ ਹੈ ਅਤੇ ਅਜਿਹਾ ਵਿਸ਼ਾਲ ਕੱਦ ਰੱਖਣ ਵਾਲੇ ਇਸ ਦੁਨੀਆਂ ਦੇ ਇਕਲੌਤੇ ਖਿਡਾਰੀ ਹਨ। ਹਾਂ, ਉਹ ਅਪਣੀ ਮਰਜ਼ੀ ਦੇ ਮਾਲਕ ਹਨ ਅਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੇ ਇਲਾਵਾ ਵਨਡੇਅ ਅਤੇ ਟੀ-20 ਟੀਮ ਦੀ ਕਪਤਾਨੀ ਛੱਡਣ ਵਰਗੇ ਫ਼ੈਸਲੇ ਇਸ ਗੱਲ ਦੀ ਉਦਾਹਰਣ ਹੈ, ਕਦੀ ਕਦੀ ਲਗਦਾ ਹੈ ਕਿ ਵਰਲਡ ਕ੍ਰਿਕਟ ਦੇ ਲਈ ਕਪਤਾਨ ਧੋਨੀ ਇਕ ਨਾਮ ਨਹੀਂ ਇਕ ਜਨੂੰਨ ਹੈ।

ਇਸ ਸਮੇਂ ਆਈ.ਪੀ.ਐੱਲ.11 'ਚ ਚੇਨਈ ਦੇ ਚੈਂਪੀਅਨ ਬਣਨ ਦੇ ਨਾਲ ਇਕ ਬਾਰ ਫਿਰ ਧੋਨੀ ਆਪਣੇ ਸੁਭਾਅ ਅਤੇ ਲੀਡਰਸ਼ਿਪ ਨੂੰ ਲੈ ਕੇ ਚਰਚਾ 'ਚ ਹਨ। ਸੱਚ ਤਾਂ ਇਹ ਹੈ ਕਿ ਮੌਜੂਦਾ ਸੀਜ਼ਨ ਦੀ ਸ਼ੁਰੂਆਤ 'ਚ ਸਾਰਿਆਂ ਨੇ ਚੇਨਈ ਨੂੰ 'ਬੁੱਢਿਆਂ ਦੀ ਫ਼ੌਜ' ਕਹਿ ਕੇ ਖਾਰਜ ਕਰ ਦਿਤਾ ਸੀ। ਜਦੋਂ ਧੋਨੀ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਅਪਣੇ ਆਲੋਚਕਾਂ ਨੂੰ ਅਪਣੇ ਅੰਦਾਜ 'ਚ ਕਰਾਰਾ ਜਵਾਬ ਦਿਤਾ। 

Sachin TendulkarSachin Tendulkar

ਇਹ ਸੱਚ ਹੈ ਕਿ ਸਚਿਨ ਤੇਂਦੁਲਕਰ ਦੇ ਬਾਅਦ ਮਹਿੰਦਰ ਸਿੰਘ ਧੋਨੀ ਭਾਰਤ ਦੇ ਸਭ ਤੋਂ ਲੋਕ ਪ੍ਰਿਅ ਕ੍ਰਿਕਟਰ ਹਨ, ਪਰ ਜਦੋਂ ਆਈ.ਪੀ.ਐੱਲ. 'ਚ ਉਨ੍ਹਾਂ ਦੀ ਦੀਵਾਨਗੀ ਦੇਖਣ ਨੂੰ ਮਿਲੀ ਤਾਂ ਲੱਗਦਾ ਹੈ ਸ਼ਾਇਦ ਸਚਿਨ ਸਰ ਵੀ ਹੁਣ ਗੁਜਰੇ ਜਮਾਨੇ ਦੀ ਗੱਲ ਹੋ ਗਏ ਹਨ। ਇੰਟਰਨੈਸ਼ਨਲ ਕ੍ਰਿਕਟ ਦੇ ਨਾਲ-ਨਾਲ ਆਈ.ਪੀ.ਐੱਲ. ਦੇ ਦੌਰਾਨ ਦੇਸ਼ ਦੇ ਸਾਰੇ ਮੈਦਾਨਾਂ 'ਚ ਧੋਨੀ ਦੇ ਨਾਮ ਦੀ ਜੈ ਜੈਕਾਰ ਹੋ ਰਹੀ ਹੈ।

ਉਨ੍ਹਾਂ ਵਰਗੀ ਸਫਲਤਾ ਅਤੇ ਲੋਕਾਂ ਦਾ ਪਿਆਰ ਪਾਉਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ। ਉਹ ਜਿੱਥੇ ਵੀ ਖੇਡਦੇ ਹਨ ਉਥੇ ਯੈਲੋ ਆਰਮੀ ਦਾ ਜ਼ੋਰ ਦਿਖਾਈ ਦਿੰਦਾ ਹੈ। ਫਿਰ ਕੀ ਫਰਕ ਪੈਂਦਾ ਹੈ ਕਿ ਉਹ ਚੇਨਈ ਹੈ , ਮੁੰਬਈ ਹੈ ਜਾਂ ਫਿਰ ਦਿੱਲੀ।      (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement