ਵਿਸ਼ਵ ਕੱਪ 2019 : ਭਾਰਤ ਵਿਰੁਧ ਮੈਚ ਪਾਕਿ ਲਈ ਕਰੋ ਜਾਂ ਮਰੋ ਵਰਗਾ : ਇਮਾਮ
Published : Jun 13, 2019, 7:33 pm IST
Updated : Jun 13, 2019, 7:33 pm IST
SHARE ARTICLE
Pakistan's Imam-ul-Haq expects 'huge-pressure game' against India
Pakistan's Imam-ul-Haq expects 'huge-pressure game' against India

ਕਿਹਾ - ਸਾਡਾ ਇਕ ਮੈਚ ਮੀਂਹ ਨਾਲ ਧੋਤਾ ਗਿਆ ਸੀ ਜੋ ਕਿ ਸਾਡੇ ਲਈ ਮਹੱਤਵਪੂਰਨ ਸੀ

ਟਾਂਟਨ : ਪਾਕਿਸਤਾਨੀ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਨੇ ਭਾਰਤ ਵਿਰੁਧ ਐਤਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ 2019 ਮੈਚ ਨੂੰ 'ਭਾਰੀ ਦਬਾਅ ਵਾਲਾ' ਕਰਾਰ ਦਿਤਾ ਜੋ ਕਿ ਆਸਟਰੇਲੀਆ ਵਲੋਂ ਹਾਰ ਦੇ ਬਾਅਦ ਉਨ੍ਹਾਂ ਦੀ ਟੀਮ ਲਈ ਕਰੋ ਜਾਂ ਮਰੋ ਵਰਗਾ ਬਣ ਗਿਆ ਹੈ। ਕਪਤਾਨ ਸਰਫ਼ਰਾਜ ਅਹਿਮਦ ਤੇ ਨੌਵਾਂ ਨੰਬਰ ਦੇ ਬੱਲੇਬਾਜ਼ ਵਹਾਬ ਰਿਆਜ਼ ਦੇ ਆਖ਼ਰੀ ਪਲਾਂ 'ਚ ਚੰਗੀ ਬੱਲੇਬਾਜ਼ੀ ਦੇ ਬਾਵਜੂਦ ਪਾਕਿਸਤਾਨ ਨੂੰ ਬੁਧਵਾਰ ਨੂੰ ਇਥੇ ਆਸਟਰੇਲੀਆ ਤੋਂ 41 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਉਹ ਪੁਆਇੰਟ ਟੇਬਲ 'ਤੇ ਅਠਵੇਂ ਸਥਾਨ 'ਤੇ ਖਿਸਕ ਗਿਆ ਹੈ। 

 Imam-ul-HaqImam-ul-Haq

ਇਮਾਮ ਤੋਂ ਪੁੱਛਿਆ ਗਿਆ ਕਿ ਕੀ ਇਸ ਹਾਰ ਤੋਂ ਓਲਡ ਟਰੈਫ਼ਰਡ 'ਚ ਹੋਣ ਵਾਲਾ ਭਾਰੀ ਦਬਾਅ ਵਾਲਾ ਮੈਚ ਉਨ੍ਹਾਂ ਦੇ ਲਈ ਕਰੋ ਜਾਂ ਮਰੋ ਵਰਗਾ ਬਣ ਗਿਆ ਹੈ, ਉਨ੍ਹਾਂ ਨੇ ਕਿਹਾ, ''ਹਾਂ, ਸਾਡਾ ਇਕ ਮੈਚ ਮੀਂਹ ਨਾਲ ਧੋਤਾ ਗਿਆ ਸੀ ਜੋ ਕਿ ਸਾਡੇ ਲਈ ਮਹੱਤਵਪੂਰਨ ਸੀ। ਸਾਡੇ ਲਈ ਹੁਣ ਹਰ ਇਕ ਮੈਚ ਮਹੱਤਵਪੂਰਨ ਬਣ ਗਿਆ ਹੈ, ਇਸ ਲਈ ਹਾਂ, ਤੁਸੀਂ ਅਜਿਹਾ ਕਹਿ ਸਕਦੇ ਹਨ।"

India vs Pakistan matchIndia vs Pakistan match

ਉਨ੍ਹਾਂ ਨੇ ਕਿਹਾ, ''ਨਿਸ਼ਚਿਤ ਤੌਰ 'ਤੇ ਇਸ ਤਰ੍ਹਾਂ ਦੇ ਮੈਚ ਦਾ ਹਿੱਸਾ ਹੋਣਾ ਸ਼ਾਨਦਾਰ ਹੈ। ਇਹ ਮੈਨਚੇਸਟਰ 'ਚ ਹੋਵੇਗਾ ਜਿੱਥੇ ਕਾਫ਼ੀ ਪਾਕਿਸਤਾਨੀ ਪ੍ਰਸ਼ੰਸਕ ਹੈ। ਇਸ ਲਈ ਮੈਂ ਅਸਲ 'ਚ ਇਸ ਨੂੰ ਲੈ ਕੇ ਉਤਸ਼ਾਹਤ ਹਾਂ। ਪਾਕਿਸਤਾਨ ਤੇ ਭਾਰਤ, ਇਸ ਦੇ ਪਿੱਛੇ ਬਹੁਤ ਸਾਰੇ ਰਾਜ ਹਨ ਪਰ ਅਸੀਂ ਸਿਰਫ ਕ੍ਰਿਕਟ 'ਚ ਅਪਣੇ ਮਜ਼ਬੂਤ ਪੱਖਾਂ 'ਤੇ ਉਨ੍ਹਾਂ ਨੂੰ ਬਿਹਤਰ ਕਰਨ 'ਤੇ ਧਿਆਨ ਦੇ ਰਹੇ ਹਨ।"

Pakistan teamPakistan team

ਇਮਾਮ ਆਸਟਰੇਲੀਆ ਵਿਰੁਧ 53 ਦੌੜਾਂ ਬਣਾ ਕੇ ਆਊਟ ਹੋਏ ਤੇ ਇਸ ਨਾਲ ਉਹ ਕਾਫ਼ੀ ਨਿਰਾਸ਼ ਹੋਏ। ਇਕ ਸਮੇਂ ਪਾਕਿਸਤਾਨ ਦਾ ਸਕੋਰ ਦੋ ਵਿਕਟ 'ਤੇ 136 ਸੀ ਪਰ ਇਮਾਮ ਦੇ ਆਊਟ ਹੋਣ 'ਤੇ ਪ੍ਰਸਥਿਤੀਆਂ ਬਦਲ ਗਈਆਂ।

Location: United Kingdom, England

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement