
ਅੱਜ ਵਰਲਡ ਕੱਪ ਵਿਚ ਭਾਰਤੀ ਟੀਮ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਇਕ ਵਾਰ ਫਿਰ ਤੋਂ ਹਰ ਕਿਸੇ ਦੀਆਂ ਨਜ਼ਰਾਂ ਵਿਰਾਟ ਕੋਹਲੀ ਦੇ ਬੱਲੇ 'ਤੇ ਟਿਕੀਆਂ ਰਹਿਣਗੀਆਂ।
ਨਵੀਂ ਦਿੱਲੀ : ਅੱਜ ਵਿਸ਼ਵ ਕੱਪ 2019 ਵਿਚ ਭਾਰਤੀ ਟੀਮ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਇਕ ਵਾਰ ਫਿਰ ਤੋਂ ਹਰ ਕਿਸੇ ਦੀਆਂ ਨਜ਼ਰਾਂ ਵਿਰਾਟ ਕੋਹਲੀ ਦੇ ਬੱਲੇ 'ਤੇ ਟਿਕੀਆਂ ਰਹਿਣਗੀਆਂ। ਆਸਟ੍ਰੇਲੀਆ ਦੇ ਵਿਰੁਧ ਪਿਛਲੇ ਮੈਚ ਵਿਚ ਵਿਰਾਟ ਸਿਰਫ਼ 18 ਰਨਾਂ ਨਾਲ ਸੈਂਕੜਾ ਬਣਾਉਣ ਤੋਂ ਰਹਿ ਗਏ ਸਨ, ਪਰ ਅੱਜ ਉਨ੍ਹਾਂ ਦੇ ਕੋਲ ਮੌਕਾ ਹੋਵੇਗਾ ਇਕ ਹੋਰ ਬੇਮਿਸਾਲ ਰਿਕਾਰਡ ਬਣਾਉਣ ਦਾ।
Cricket world cup 2019 Virat can make a new world record
ਇਕ ਰੋਜਾ ਕ੍ਰਿਕਟ ਵਿਚ ਵਿਰਾਟ ਕੋਹਲੀ 11000 ਦੌੜਾਂ ਤੋਂ ਸਿਰਫ਼ 57 ਦੌੜਾਂ ਦੂਰ ਹਨ। ਜੇ ਵਿਰਾਟ ਅਜਿਹਾ ਕਰ ਲੈਂਦੇ ਹਨ ਤਾਂ ਉਹ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। ਵਿਰਾਟ ਇਹ ਕਾਰਨਾਮਾ ਸਿਰਫ਼ 222 ਪਾਰੀਆਂ ਵਿਚ ਕਰ ਸਕਦੇ ਹਨ। ਫ਼ਿਲਹਾਲ ਸਭ ਤੋਂ ਤੇਜ਼ 11 ਹਜ਼ਾਰ ਰਨ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਮ ਹੈ।
Cricket world cup 2019 Virat can make a new world record
ਉਨ੍ਹਾਂ ਨੇ 276 ਪਾਰੀਆਂ ਵਿਚ ਇਹ ਕਾਰਨਾਮਾ ਕੀਤਾ ਸੀ। ਵਿਰਾਟ ਕੋਹਲੀ ਨੇ ਸਾਲ 2017 ਵਿਚ ਸਭ ਤੋਂ ਤੇਜ਼ 8 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਸੀ। ਉਨ੍ਹਾਂ ਨੇ ਇਹ ਕਾਰਨਾਮਾ 175 ਪਾਰੀਆਂ ਵਿਚ ਕੀਤਾ ਸੀ। ਸਭ ਤੋਂ ਤੇਜ਼ 9 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਵੀ ਵਿਰਾਟ ਦੇ ਨਾਮ ਹੀ ਹੈ। ਉਨ੍ਹਾਂ ਨੇ ਸਿਰਫ਼ 194 ਪਾਰੀਆਂ ਵਿਚ ਇਹ ਕਾਰਨਾਮਾ ਕੀਤਾ ਸੀ। ਪਿਛਲੇ ਸਾਲ ਵਿਰਾਟ ਕੋਹਲੀ ਨੇ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ। ਉਨ੍ਹਾਂ ਨੇ 205 ਪਾਰੀਆਂ ਵਿਚ ਇਹ ਕਾਰਨਾਮਾ ਕਰਦੇ ਹੋਏ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ ਸੀ। ਸਚਿਨ ਨੇ 259 ਪਾਰੀਆਂ ਵਿਚ ਇਹ ਕਾਰਨਾਮਾ ਕੀਤਾ ਸੀ।
Cricket world cup 2019 Virat can make a new world record