ਹਾਕੀ ਖਿਡਾਰੀਆਂ ਨੂੰ 'ਟਾਪਸ' ਤੋਂ ਮਿਲੇਗਾ ਮਾਸਕ ਭੱਤਾ
Published : Jul 13, 2018, 3:49 am IST
Updated : Jul 13, 2018, 3:49 am IST
SHARE ARTICLE
Indian Hockey Team
Indian Hockey Team

ਖੇਡ ਮੰਤਰਾਲੇ ਦੇ ਮਿਸ਼ਨ ਉਲੰਪਿਕ ਵਿਭਾਗ (ਐਮ.ਓ.ਸੀ.) ਨੇ ਅੱਜ ਟੀਚਾ ਉਲੰਪਿਕ ਪੋਡੀਅਮ ਪ੍ਰੋਗਰਾਮ (ਟਾਪਸ) ਤਹਿਤ ਪੁਰਸ਼ ਹਾਕੀ ਟੀਮ ਦੇ 18 ਮੈਂਬਰਾਂ.........

ਨਵੀਂ ਦਿੱਲੀ : ਖੇਡ ਮੰਤਰਾਲੇ ਦੇ ਮਿਸ਼ਨ ਉਲੰਪਿਕ ਵਿਭਾਗ (ਐਮ.ਓ.ਸੀ.) ਨੇ ਅੱਜ ਟੀਚਾ ਉਲੰਪਿਕ ਪੋਡੀਅਮ ਪ੍ਰੋਗਰਾਮ (ਟਾਪਸ) ਤਹਿਤ ਪੁਰਸ਼ ਹਾਕੀ ਟੀਮ ਦੇ 18 ਮੈਂਬਰਾਂ 'ਚੋਂ ਹਰੇਕ ਲਈ 50,000 ਰੁਪਏ ਮਹੀਨਾ ਭੱਤੇ ਨੂੰ ਮਨਜ਼ੂਰੀ ਦੇ ਦਿਤੀ ਹੈ। ਮੰਤਰਾਲੇ ਨੇ ਪਿਛਲੇ ਸਾਲ ਟਾਪਸ ਤਹਿਤ ਮਹੀਨਾ ਭੱਤਾ ਦੇਣਾ ਸ਼ੁਰੂ ਕੀਤਾ ਸੀ ਪਰ ਹਾਕੀ ਟੀਮ ਨੂੰ ਪਹਿਲੀ ਵਾਰ ਇਹ ਸਹੂਲਤ ਮਿਲ ਰਹੀ ਹੈ। ਨਵੇਂ ਕੋਚ ਹਰਿੰਦਰ ਸਿੰਘ ਦੀ ਦੇਖਰੇਖ 'ਚ ਹਾਕੀ ਟੀਮ ਦੇ ਪ੍ਰਦਰਸ਼ਨ 'ਚ ਸੁਧਾਰ ਹੋਇਆ ਹੈ ਅਤੇ ਇਸ ਲਈ ਉਸ ਨੂੰ ਇਸ 'ਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ। ਭਾਰਤੀ ਟੀਮ ਹਾਲ ਹੀ 'ਚ ਨੀਦਰਲੈਂਡ 'ਚ ਚੈਂਪੀਅਨਜ਼ ਟਰਾਫ਼ੀ 'ਚ ਉਪ-ਜੇਤੂ ਰਹੀ ਸੀ।

 ਮਹਿਲਾ ਹਾਕੀ ਨੂੰ ਵਿਸ਼ਵ ਕੱਪ ਅਤੇ ਫਿਰ ਏਸ਼ੀਆਈ ਖੇਡਾਂ 'ਚ ਪ੍ਰਦਰਸ਼ਨ ਦੀ ਸਮੀਖਿਆ ਕੀਤੇ ਜਾਣ ਤੋਂ ਬਾਅਦ ਟਾਪਸ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਮੰਤਰਾਲੇ ਨੇ ਜੋ ਹੋਰ ਮਹੱਤਵਪੂਰਨ ਫ਼ੈਸਲੇ ਕੀਤਾ ਹਨ, ਉਨ੍ਹਾਂ 'ਚ ਦੋ ਵਾਰ ਉਲੰਪਿਕ ਤਮਗ਼ਾ ਜੇਤੂ ਸੁਸ਼ੀਲ ਕੁਮਾਰ ਦੇ ਅਭਿਆਸ ਲਈ 6.62 ਲੱਖ ਰੁਪਏ ਦਾ ਮਨਜ਼ੂਰੀ ਦੇਣਾ ਵੀ ਸ਼ਾਮਲ ਹਨ। ਬਜਰੰਗ ਪੂਨੀਆ ਅਤੇ ਸੁਮਿਤ ਨੂੰ ਵੀ ਅਭਿਆਸ ਅਤੇ ਤੁਰਕੀ 'ਚ ਟੂਰਨਾਮੈਂਟ 'ਚ ਹਿੱਸਾ ਲੈਣ ਲਈ 3.22 ਲੱਖ ਰੁਪਏ ਮਨਜ਼ੂਰ ਕੀਤੇ ਗਏ। ਮੁੱਕੇਬਾਜ਼ ਸਰਜੂਬਾਲਾ ਦੇਵੀ ਨੂੰ ਏਸ਼ੀਆਈ ਖੇਡਾਂ ਲਈ ਕੁਆਲੀਫ਼ਾਈ ਕਰਨ 'ਤੇ ਟਾਪਸ 'ਚ ਬਰਕਰਾਰ ਰੱਖਣ ਦਾ ਫ਼ੈਸਲਾ ਵੀ ਕੀਤਾ ਗਿਆ। 

ਹੋਰ ਖੇਡਾਂ 'ਚ ਜਿਮਨਾਸਟਿਕ ਨੂੰ ਕੁਲ 21.76 ਲੱਖ ਰੁਪਏ ਜਾਰੀ ਕੀਤੇ ਗਏ। ਇਨ੍ਹਾਂ 'ਚ ਪ੍ਰਣਤੀ ਨਾਇਕ ਦੇ ਉਜਬੇਕਿਸਤਾਨ 'ਚ ਅਭਿਆਸ ਪ੍ਰੋਗਰਾਮ ਲਈ ਮਨਜ਼ੂਰ ਕੀਤੀ ਗਈ 7.76 ਲੱਖ ਰੁਪਏ ਦੀ ਰਾਸ਼ੀ ਵੀ ਸ਼ਾਮਲ ਹੈ। ਹੋਰ 14 ਲੱਖ ਰੁਪਏ 32 ਦਿਨਾ ਪ੍ਰੋਗਰਾਮ ਲਈ ਜਾਰੀ ਕੀਤੇ ਗਏ, ਜਿਸ 'ਚ ਆਸ਼ੀ ਕੁਮਾਰ ਅਤੇ ਅਰੂਣਾ ਰੇੱਡੀ ਲਈ ਬੈਲਜੀਅਮ 'ਚ ਅਭਿਆਸ ਕੈਂਪ ਵੀ ਸ਼ਾਮਲ ਹਨ।

ਡੇਵਿਸ ਕੱਪ ਖਿਡਾਰੀ ਰਾਮਕੁਮਾਰ ਰਾਮਨਾਥਨ ਨੂੰ ਏਸ਼ੀਆਈ ਖੇਡਾਂ ਤੋਂ ਪਹਿਲਾਂ ਅਭਿਆਸ ਅਤੇ ਮੁਕਾਬਲੇ ਦੇ ਖਰਚ ਲਈ 12.57 ਲੱਖ ਰੁਪਏ ਮਿਲਣਗੇ। ਤੀਰਅੰਦਾਜ਼ੀ 'ਚ ਕੰਪਾਊਂਡ ਵਰਗ ਦੇ ਤਿੰਨ ਖਿਡਾਰੀਆਂ ਤ੍ਰਸ਼ਾ ਦੇਬ, ਰਜਤ ਚੌਹਾਨ ਅਤੇ ਜਯੋਤੀ ਸੁਰੇਖਾ ਤੇ ਤੀਰਅੰਦਾਜ਼ ਪ੍ਰੇਮਿਲਾ ਦੇਮਾਰੀ ਨੂੰ ਲੋੜਾਂ ਪੂਰੀਆਂ ਕਰਨ ਲਈ 11.48 ਲੱਖ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ।    (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement