ਕੋਹਲੀ ਨੂੰ 'ਪਾਲੀ ਉਮਰੀਗਰ' ਨਾਲ ਨਿਵਾਜਿਆ
Published : Jun 14, 2018, 4:09 am IST
Updated : Jun 14, 2018, 4:17 am IST
SHARE ARTICLE
BCCI honouring Virat Kohli
BCCI honouring Virat Kohli

ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਬੀਤੇ ਦਿਨੀਂ ਬੰਗਲੌਰ 'ਚ ਬੀ.ਸੀ.ਸੀ.ਆਈ. ਨੇ ਸਾਲਾਨਾ ਪੁਰਸਕਾਰ ਸਮਾਗਮ 'ਚ ਲਗਾਤਾਰ ਦੋ ਸੈਸ਼ਨਾਂ ਲਈ ਪਾਲੀ ਉਮਰੀਗਰ....

ਬੰਗਲੌਰ,ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਬੀਤੇ ਦਿਨੀਂ ਬੰਗਲੌਰ 'ਚ ਬੀ.ਸੀ.ਸੀ.ਆਈ. ਨੇ ਸਾਲਾਨਾ ਪੁਰਸਕਾਰ ਸਮਾਗਮ 'ਚ ਲਗਾਤਾਰ ਦੋ ਸੈਸ਼ਨਾਂ ਲਈ ਪਾਲੀ ਉਮਰੀਗਰ ਟਰਾਫ਼ੀ (ਸਾਲ ਦਾ ਸਰਬੋਤਮ ਖਿਡਾਰੀ) ਪ੍ਰਦਾਨ ਕੀਤੀ ਗਈ। ਵਿਰਾਟ ਕੋਹਲੀ ਅਫ਼ਗਾਨਿਸਤਾਨ ਵਿਰੁਧ ਇਤਿਹਾਸਕ ਟੈਸਟ ਮੈਚ 'ਚ ਬੇਸ਼ਕ ਨਹੀਂ ਖੇਡ ਰਿਹਾ ਪਰ ਉਹ ਸਮਾਗਮ 'ਚ ਆਕਰਸ਼ਣ ਦਾ ਕੇਂਦਰ ਸੀ। ਕੋਹਲੀ ਨਾਲ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਮੌਜੂਦ ਸੀ। 

ਸ਼ਾਨਦਾਰ ਲੈਅ 'ਚ ਚੱਲ ਰਿਹੇ ਭਾਰਤੀ ਕਪਤਾਨ ਨੇ 2016-17 ਅਤੇ 2017-18 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਉਹ ਫਿਲਹਾਲ ਆਈ.ਪੀ.ਐਲ. ਦੌਰਾਨ ਗਰਦਣ 'ਤੇ ਲੱਗੀ ਸੱਟ ਦਾ ਇਲਾਜ ਕਰਵਾ ਰਿਹਾ ਹੈ, ਜਿਸ ਕਾਰਨ ਉਹ ਸਰੇ ਲਈ ਕਾਊਂਟੀ ਕ੍ਰਿਕਟ ਨਹੀਂ ਖੇਡ ਸਕਿਆ। ਕੋਹਲੀ ਭਲਕੇ ਐਨ.ਸੀ.ਏ. 'ਚ ਫਿਟਨੈੱਸ ਟੈਸਟ ਦੇਵੇਗਾ।

ਵਿਰਾਟ ਕੋਹਲੀ ਨੇ 2017-18 ਸੀਜ਼ਨ 'ਚ ਇਕ ਦਿਨਾ ਕੌਮਾਂਤਰੀ ਕ੍ਰਿਕਟ 'ਚ 101 ਦੀ ਔਸਤ ਨਾਲ 1111 ਅਤੇ ਟੈਸਟ ਕ੍ਰਿਕਟ 'ਚ 89.6 ਦੀ ਔਸਤ ਨਾਲ 896 ਦੌੜਾਂ ਬਣਾਈਆਂ। ਇਸੇ ਸੀਜ਼ਨ ਉਸ ਨੇ ਅਪਣਾ ਸਰਬੋਤਮ ਟੈਸਟ ਸਕੋਰ 243 ਦੌੜਾਂ ਸ੍ਰੀਲੰਕਾ ਵਿਰੁਧ ਦਿੱਲੀ 'ਚ ਬਣਾਇਆ। 2016-17 ਸੀਜ਼ਨ 'ਚ ਉਸ ਨੇ ਤਿੰਨੇ ਤਰ੍ਹਾਂ ਦੇ ਕ੍ਰਿਕਟ ਮੈਚਾਂ 'ਚ 1874 ਦੌੜਾਂ ਬਣਾਈਆਂ।

ਇਸ ਤੋਂ ਇਲਾਵਾ ਅੰਸ਼ੁਮਾਨ ਗਾਇਕਵਾਡ ਅਤੇ ਸੁਧਾ ਸ਼ਾਹ ਨੂੰ ਸੀ.ਕੇ. ਨਾਇਡੂ ਲਾਈਫ਼ ਟਾਈਮ ਅਚੀਵਮੈਂਟ ਸਨਮਾਨ ਦਿਤਾ ਗਿਆ। ਜਲਜ ਸਕਸੇਨਾ, ਪਰਵੇਜ਼ ਰਸੂਲ ਅਤੇ ਕਰੁਣਾਲ ਪਾਡਿਆ ਨੂੰ ਘਰੇਲੂ ਕ੍ਰਿਕਟ 'ਚ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਸਨਮਾਨ ਮਿਲਿਆ। ਜਲਜ ਅਤੇ ਰਸੂਲ ਨੂੰ ਰਣਜੀ ਟਰਾਫ਼ੀ 'ਚ ਸਰਬੋਤਮ ਆਲਰਾਊਂਡਰ ਅਤੇ ਕਰੁਣਾਲ ਪਾਂਡਿਆ ਨੂੰ ਵਿਜੇ ਹਜ਼ਾਰੇ ਇਕ ਦਿਨਾ ਚੈਂਪੀਅਨਸ਼ਿਪ 'ਚ ਉਸ ਦੇ ਪ੍ਰਦਰਸ਼ਨ ਲਈ ਪੁਰਸਕਾਰ ਮਿਲੇ। ਕਰੁਣਾਲ ਪਾਂਡਿਆ ਭਾਰਤ ਏ ਨਾਲ ਦੌਰੇ 'ਤੇ ਹੋਣ ਕਾਰਨ ਪੁਰਸਕਾਰ ਲੈਣ ਲਈ ਮੌਜੂਦ ਨਹੀਂ ਸੀ।

ਪੁਰਸਕਾਰ ਸਮਾਰੋਹ 'ਚ ਅਫ਼ਗਾਨਿਸਤਾਨ ਦੀ ਕੌਮੀ ਟੀਮ ਵੀ ਮੌਜੂਦ ਸੀ ਜੋ ਅੱਜ ਤੋਂ ਭਾਰਤ ਵਿਰੁਧ ਪਹਿਲਾ ਟੈਸਟ ਖੇਡੇਗੀ। ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਵੀ ਮੌਜੂਦ ਸੀ। ਇਸ ਮੌਕੇ 'ਤੇ ਪਿਛਲੇ ਜ਼ਮਾਨੇ ਦੇ ਅਤੇ ਮੌਜੂਦਾ ਪੀੜ੍ਹੀ ਦੇ ਭਾਰਤੀ ਕ੍ਰਿਕਟ ਇਕ ਹੀ ਛੱਤ ਹੇਠ ਮੌਜੂਦ ਸਨ।   (ਏਜੰਸੀ)

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement