
ਐਤਵਾਰ ਅੱਧੀ ਰਾਤ ਤੋਂ ਸ਼ੁਰੂ ਹੋ ਕੇ ਇਹ ਰੇਸ ਸੋਮਵਾਰ ਅੱਧੀ ਰਾਤ ਨੂੰ ਖਤਮ ਹੋਵੇਗੀ। ਇਹ ਰੇਸ 1921 ਤੋਂ ਹਰ ਸਾਲ ਆਯੋਜਿਤ ਕੀਤੀ ਜਾ ਰਹੀ ਹੈ।
ਜੌਹਨਸਬਰਗ- ਦੱਖਣੀ ਅਫ਼ਰੀਕਾ ਵਿਚ ਭਾਰਤ ਤੋਂ 128 ਭਾਰਤੀ ਆਨਲਾਈਨ 'ਰੇਸ ਦਿ ਕਾਮਰੇਡਜ਼ ਲੀਜੈਂਡਜ਼' ਵਿਚ ਹਿੱਸਾ ਲੈ ਰਹੇ ਹਨ। ਦੱਖਣੀ ਅਫਰੀਕਾ ਕਾਮਰੇਡਜ਼ ਮੈਰਾਥਨ ਐਸੋਸੀਏਸ਼ਨ (ਸੀ. ਐੱਮ. ਏ.) ਇਹ ਪ੍ਰੋਗਰਾਮ ਆਯੋਜਿਤ ਕਰਵਾ ਰਿਹਾ ਹੈ। ਐਤਵਾਰ ਅੱਧੀ ਰਾਤ ਤੋਂ ਸ਼ੁਰੂ ਹੋ ਕੇ ਇਹ ਰੇਸ ਸੋਮਵਾਰ ਅੱਧੀ ਰਾਤ ਨੂੰ ਖਤਮ ਹੋਵੇਗੀ। ਇਹ ਰੇਸ 1921 ਤੋਂ ਹਰ ਸਾਲ ਆਯੋਜਿਤ ਕੀਤੀ ਜਾ ਰਹੀ ਹੈ।
128 participants from India in South Africa's virtual Comrades Marathon
ਸਿਰਫ ਦੂਜੇ ਵਿਸ਼ਵ ਯੁੱਧ ਦੌਰਾਨ ਇਸ ਨੂੰ ਰੋਕ ਦਿੱਤਾ ਗਿਆ ਸੀ। ਇਸ ਸਾਲ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਆਯੋਜਨ ਰੱਦ ਕਰਨਾ ਪਿਆ। ਇਸ ਪ੍ਰੋਗਰਾਮ ਵਿਚ ਵਿਸ਼ਵ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਉਂਦੇ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਆਨਲਾਈਨ ਰੇਸ ਲਈ 86 ਦੇਸ਼ਾਂ ਤੋਂ 40 ਹਜ਼ਾਰ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਹਨ
File Photo
ਜੋ ਅਸਲ ਆਯੋਜਨ ਵਿਚ ਮਿਲਣ ਵਾਲੀਆਂ ਅਰਜ਼ੀਆਂ ਨਾਲੋਂ ਵੱਧ ਹੈ। ਸੀ. ਐੱਮ. ਏ. ਪ੍ਰਧਾਨ ਚੈਰਿਲ ਵਿਨ ਨੇ ਕਿਹਾ ਕਿ ਐਤਵਾਰ 14 ਜੂਨ ਨੂੰ ਮਸਤੀ ਤੇ ਉਤਸਵ ਦਾ ਦਿਨ ਹੋਣ ਵਾਲਾ ਹੈ, ਜਿਸ ਵਿਚ ਵਿਸ਼ਵ ਭਰ ਤੋਂ ਉਮੀਦਵਾਰ ਕਾਮਰੇਡ ਭਾਵਨਾ ਤੇ ਏਕਤਾ ਨੂੰ ਸਾਂਝਾ ਕਰਨਗੇ ਜੋ 95 ਬੀ ਕਾਮਰੇਡ ਮੈਰਾਥਨ ਰੇਸ ਦੇ ਦਿਨ ਦਿਖਾਈ ਦਿੱਤੀ।
File Photo
ਰੇਸ ਵਿਚ ਹਿੱਸਾ ਲੈਣ ਲਈ ਭਾਰਤ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਅਰਜ਼ੀਆਂ ਭੇਜੀਆਂ ਹਨ ਪਰ ਭਾਰਤ ਤੋਂ ਜ਼ਿਆਦਾ ਬ੍ਰਾਜ਼ੀਲ, ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ, ਜ਼ਿੰਮਬਾਵੇ ਅਤੇ ਮੇਜ਼ਬਾਨ ਦੇਸ਼ ਦੱਖਣੀ ਅਫਰੀਕਾ ਤੋਂ ਅਰਜ਼ੀਆਂ ਮਿਲੀਆਂ ਹਨ। ਭਾਗੀਦਾਰਾਂ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਅਲਟਰਾ ਰਨਿੰਗ ਸਰਕਟ ਵਿਚ ਸਭ ਤੋਂ ਉੱਚ ਐਥਲੀਟ ਦੀ ਦੌੜ ਸਮੇਂ ਤੋਂ ਮੁਕਾਬਲਾ ਕਰਨਾ ਪਵੇਗਾ।
File Photo
ਇਸ ਪ੍ਰਤੀਯੋਗਤਾ ਵਿਚ 1965 ਕਾਮਰੇਡ ਮੈਰਾਥਨ ਦੇ ਜੇਤੂ ਬਨਾਰਡ ਗੋਮਸਰਲ ਵੀ ਹਿੱਸਾ ਲੈ ਰਹੇ ਹਨ। ਗੋਮਰਸਲ 87 ਸਾਲ ਦੇ ਹਨ ਤੇ ਉਹ ਵਾਸ਼ਿੰਗਟਨ ਡੀ. ਸੀ. ਵਿਚ 5 ਕਿਲੋਮੀਟਰ ਦੌੜਨਗੇ। ਇਸ ਆਨਲਾਈਨ ਦੌੜ ਦਾ ਨਿਯਮ ਇਹ ਹੈ ਕਿ ਵਿਅਕਤੀ ਆਪਣੇ ਦੇਸ਼ ਵਿਚ ਕਿਸੇ ਵੀ ਸਥਾਨ 'ਤੇ 5, 10, 21, 45 ਅਤੇ 90 ਕਿਲੋਮੀਟਰ ਦੇ 5 ਬਦਲਾਂ ਤਹਿਤ ਦੌੜ ਸਕਦਾ ਹੈ ਤੇ ਉਸ ਨੇ ਕਿੰਨੇ ਸਮੇਂ ਵਿਚ ਦੌੜ ਪੂਰੀ ਕੀਤੀ, ਇਹ ਸਮਾਂ ਉਸ ਨੂੰ ਸੀ. ਐੱਮ. ਏ. ਨੂੰ ਭੇਜਣਾ ਪਵੇਗਾ।