Gautam Gambhir News: ਗੌਤਮ ਗੰਭੀਰ ਦੀ ਮਾਂ ਨੂੰ ਦਿਲ ਦਾ ਦੌਰਾ ਪਿਆ, ਇੰਗਲੈਂਡ ਦੌਰਾ ਛੱਡ ਕੇ ਵਾਪਸ ਪਰਤੇ ਭਾਰਤ
Published : Jun 14, 2025, 10:20 am IST
Updated : Jun 14, 2025, 10:21 am IST
SHARE ARTICLE
Gautam Gambhir returns india due to mother's illness
Gautam Gambhir returns india due to mother's illness

Gautam Gambhir News: 20 ਜੂਨ ਤੋਂ ਭਾਰਤੀ ਟੀਮ ਇੰਗਲੈਂਡ ਵਿਰੁਧ ਖੇਡੇਗੀ ਪੰਜ ਟੈਸਟ ਮੈਚਾਂ ਦੀ ਲੜੀ

Gautam Gambhir returns india due to mother's illness: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਮੁੱਖ ਕੋਚ ਗੌਤਮ ਗੰਭੀਰ ਅਪਣੀ ਮਾਂ ਸੀਮਾ ਗੰਭੀਰ ਨੂੰ ਸਿਹਤ ਐਮਰਜੈਂਸੀ ਕਾਰਨ ਹਸਪਤਾਲ ’ਚ ਭਰਤੀ ਕਰਵਾਉਣ ਤੋਂ ਬਾਅਦ ਦੇਸ਼ ਪਰਤ ਆਏ।

ਸੂਤਰਾਂ ਨੇ ਦਸਿਆ, ‘‘ਗੰਭੀਰ ਨੂੰ ਅਪਣੀ ਮਾਂ ਦਾ ਇਲਾਜ ਕਰਵਾਉਣ ਲਈ ਵਾਪਸ ਜਾਣਾ ਪਿਆ, ਉਨ੍ਹਾਂ ਦੀ ਮਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਇਸ ਸਮੇਂ ਨਵੀਂ ਦਿੱਲੀ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਿਚ ਹਨ ।’’ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੈਸਟ ਟੀਮ ਇੰਗਲੈਂਡ ਵਿਰੁਧ 20 ਜੂਨ ਤੋਂ ਲੀਡਜ਼ ’ਚ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਲੜੀ ਖੇਡਣ ਲਈ ਬਰਤਾਨੀਆਂ ’ਚ ਹੈ। ਗੌਤਮ ਦੀ ਮਾਂ ਨੂੰ ਬੁਧਵਾਰ ਨੂੰ ਦਿਲ ਦਾ ਦੌਰਾ ਪਿਆ ਸੀ।

ਉਹ ਅਤੇ ਉਸ ਦਾ ਪਰਵਾਰ ਵੀਰਵਾਰ ਨੂੰ ਭਾਰਤ ਲਈ ਰਵਾਨਾ ਹੋਏ ਅਤੇ ਉਹ ਦਿੱਲੀ ਪਹੁੰਚ ਗਏ ਹਨ। ਗੰਭੀਰ ਦੀ ਗੈਰਹਾਜ਼ਰੀ ’ਚ ਸਹਾਇਕ ਕੋਚ ਰਿਆਨ ਟੇਨ ਡੋਸ਼ੇਟ ਭਾਰਤ ਅਤੇ ਭਾਰਤ-ਏ ਵਿਚਾਲੇ ਸ਼ੁਕਰਵਾਰ ਤੋਂ ਸ਼ੁਰੂ ਹੋ ਰਹੇ ਚਾਰ ਰੋਜ਼ਾ ਇੰਟਰ-ਸਕੁਐਡ ਮੈਚ ਦੌਰਾਨ ਟੀਮ ਦੀ ਕਮਾਨ ਸੰਭਾਲਣਗੇ।       (ਪੀਟੀਆਈ)

(For more news apart from 'Gautam Gambhir returns india due to mother's illness' , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement