
ਆਸਟ੍ਰੇਲੀਆਈ ਕ੍ਰਿਕਟ ਬੋਰਡ ਨੇ ਸੋਮਵਾਰ ਨੂੰ ਆਈਸੀਸੀ ਵਿਸ਼ਵ ਕੱਪ ਲਈ ਅਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ...
ਨਵੀਂ ਦਿੱਲੀ : ਆਸਟ੍ਰੇਲੀਆਈ ਕ੍ਰਿਕਟ ਬੋਰਡ ਨੇ ਸੋਮਵਾਰ ਨੂੰ ਆਈਸੀਸੀ ਵਿਸ਼ਵ ਕੱਪ ਲਈ ਅਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। 15 ਮੈਂਬਰੀ ਟੀਮ ਵਿਚ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੀ ਵਾਪਸੀ ਹੋਈ ਹੈ। ਇਹ ਦੋਵੇਂ ਹੀ ਖਿਡਾਰੀ ਬੈਨ ਦੀ ਵਜ੍ਹਾ ਨਾਲ ਪਿਛਲੇ ਇਕ ਸਾਲ ਤੋਂ ਰਾਸ਼ਟਰੀ ਟੀਮ ਤੋਂ ਦੂਰ ਸਨ। ਵਿਸ਼ਵ ਕੱਪ 2019 ਦੇ ਦੌਰਾਨ ਟੀਮ ਦੀ ਕਪਤਾਨੀ ਐਰੋਨ ਫਿੰਚ ਦੇ ਹੱਥਾਂ ਵਿਚ ਹੋਵੇਗੀ।
Australia Team
ਐਰੋਨ ਫਿੰਚ ਦੀ ਕਪਤਾਨੀ ਵਿਚ ਆਸਟ੍ਰੇਲੀਆਈ ਭਾਰਤ ਨੂੰ ਉਸੇ ਦੀ ਹੀ ਸਰਜ਼ਮੀਂ ‘ਤੇ ਵਨਡੇ ਸੀਰੀਜ਼ ਹਰਾਉਣ ਦਾ ਕਾਰਨਾਮਾ ਕਰ ਚੁੱਕੀ ਹੈ। ਆਸਟ੍ਰੇਲੀਆਈ ਦੀ ਚੋਣ ਕਮੇਟੀ ਨੇ ਇਕ ਵਾਰ ਫਿਰ ਤੋਂ ਅਪਣੇ ਦੋਵੇਂ ਖਿਡਾਰੀ ਵਾਪਸ ਬੁਲਾ ਲਏ ਹਨ। ਹਾਲਾਂਕਿ ਆਸਟ੍ਰੇਲੀਆਈ ਕਮੇਟੀ ਨੇ ਦੋ ਖਿਡਾਰੀਆਂ ਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਟੀਮ ਵਿਚ ਮੌਕਾ ਨਹੀਂ ਦਿਤਾ। ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿਚ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਉਤੇ ਇਕ ਸਾਲ ਦਾ ਬੈਨ ਲਗਾਇਆ ਗਿਆ ਸੀ ਜੋ ਹੁਣ ਖ਼ਤਮ ਹੋ ਚੁੱਕਾ ਹੈ।
David Warner and Steve Smith
ਇਸ ਲਈ ਦੋਹਾਂ ਖਿਡਾਰੀਆਂ ਦੀ ਅਹਿਮੀਅਤ ਦੇਖਦੇ ਹੋਏ ਉਨ੍ਹਾਂ ਨੂੰ ਟੀਮ ਵਿਟ ਥਾਂ ਦਿੱਤੀ ਗਈ ਹੈ। ਦੋਹਾਂ ਖਿਡਾਰੀਆਂ ਦੀ ਐਂਟਰੀ ਲਈ ਫਰਮ ਵਿਚ ਚੱਲ ਰਹੇ ਪੀਟਰ ਹੈਂਡਸਕਾਂਬ ਅਤੇ ਜੋਸ਼ ਹੇਜ਼ਲਵੁਡ ਨੂੰ ਟੀਮ ਤੋਂ ਬਾਹਰ ਕੀਤਾ ਗਿਆ ਹੈ।
Steve Smith And Warner
ਵਿਸ਼ਵ ਕੱਪ ਲਈ 15 ਖਿਡਾਰੀ:- ਆਰੋਨ ਫਿੰਚ (ਕਪਤਾਨ), ਜੇਸਨ ਬੇਹਰੇਨਡੋਰਫ਼, ਐਲੇਕਸ ਕੇਰੀ (ਵਿਕਟਕੀਪਰ), ਨਾਥਨ ਕੋਲਟਰ ਨਾਈਲ, ਪੈਟ ਕਮਿੰਸ, ਉਸਮਾਨ ਖਵਾਜਾ, ਨਾਥਨ ਲਿਓਨ, ਸ਼ਾਨ ਮਾਰਸ਼, ਗਲੇਨ ਮੈਕਸਵੈਲ, ਝਾਏ ਰਿਚਰਡਸਨ, ਸਟੀਵ ਸਮਿਥ, ਮਿਚੇਲ ਸਟਾਰਕ, ਮਾਰਕਸ ਸਟੋਈਨਿਸ, ਡੇਵਿਡ ਵਾਰਨਰ, ਐਡਮ ਜ਼ਾਂਪਾ।