ਸਚਿਨ ਤੇਂਦੁਲਕਰ ਨੇ ਇਸ ਕੰਪਨੀ ਤੇ ਕੀਤਾ ਕੇਸ, ਮੰਗੀ 14 ਕਰੋੜ ਦੀ ਰਾਇਲਟੀ
Published : Jun 15, 2019, 12:52 pm IST
Updated : Jun 15, 2019, 12:52 pm IST
SHARE ARTICLE
Sachin Tendulkar
Sachin Tendulkar

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਇਕ ਸਪੋਰਟਸ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਦੇ ਵਿਰੁਧ ਕੇਸ ਦਰਜ ਕਰਾਇਆ ਹੈ।

ਮੈਲਬਰਨ : ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਇਕ ਸਪੋਰਟਸ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਦੇ ਵਿਰੁਧ ਕੇਸ ਦਰਜ ਕਰਾਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਆਪਣੇ ਉਤਪਾਦਾਂ ਦੇ ਪ੍ਰਚਾਰ ਲਈ ਸਚਿਨ ਦੇ ਨਾਂ ਤੇ ਤਸਵੀਰ ਦਾ ਇਸਤੇਮਾਲ ਕੀਤਾ ਹੈ। ਸਚਿਨ ਨੇ ਇਸ ਲਈ ਸਪਾਰਟਨ ‘ਤੇ 20 ਲੱਖ ਡਾਲਰ ਕਰੀਬ 14 ਕਰੋੜ ਰੁਪਏ ਦੀ ਰਾਇਲਟੀ ਦੀ ਮੰਗ ਕੀਤੀ ਹੈ।

Sachin Tendulkar Sachin Tendulkar

ਨਿਊਜ਼ ਏਜੰਸੀ ਰਾਈਟਰਸ ਨੇ ਦਸਤਾਵੇਜ਼ਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ 2016 ‘ਚ ਸਚਿਨ ਤੇ ਸਪਾਰਟਨ ‘ਚ ਡੀਲ ਹੋਈ ਸੀ। ਇਸ ਤਹਿਤ ਇਕ ਸਾਲ ਤਕ ਆਪਣੇ ਉਤਪਾਦਾਂ ‘ਤੇ ਸਚਿਨ ਦੀ ਤਸਵੀਰ ਤੇ ਲੋਗੋ ਦੀ ਵਰਤੋਂ ਕਰਨ ਲਈ ਕੰਪਨੀ ਨੇ ਉਸ ਨੂੰ 10 ਲੱਖ ਡਾਲਰ ਦਾ ਭੁਗਤਾਨ ਕਰਨਾ ਸੀ। ਇਸ ਡੀਲ ਮੁਤਾਬਕ ਸਪਾਰਟਨ ‘ਸਚਿਨ ਬਾਈ ਸਪਾਰਟਨ’ ਟੈਗਲਾਈਨ ਵੀ ਇਸਤੇਮਾਲ ਕਰ ਸਕਦਾ ਸੀ।

Sachin Tendulkar Sachin Tendulkar

ਸਚਿਨ, ਸਪਾਰਟਨ ਦੇ ਉਤਪਾਦਾਂ ਦੇ ਪ੍ਰਚਾਰ ਲਈ ਲੰਦਨ ਤੇ ਮੁੰਬਈ ‘ਚ ਪ੍ਰਮੋਸ਼ਨਲ ਇਵੈਂਟ ‘ਚ ਵੀ ਗਏ ਸੀ। ਜਦਕਿ ਸਤੰਬਰ 2018 ਤਕ ਕੰਪਨੀ ਨੇ ਉਨ੍ਹਾਂ ਨੂੰ ਇਕ ਵਾਰ ਵੀ ਭੁਗਤਾਨ ਨਹੀ ਕੀਤਾ। ਇਸ ਤੋਂ ਬਾਅਦ ਸਚਿਨ ਨੇ ਕੰਪਨੀ ਤੋਂ ਪੈਮੈਂਟ ਦੀ ਮੰਗ ਕੀਤੀ ਜਦੋਂ ਜਵਾਬ ਨਾ ਮਿਲਿਆ ਤਾਂ ਸਚਿਨ ਨੇ ਡੀਲ ਰੱਦ ਕਰ ਦਿੱਤੀ। ਇਸ ਤੋਂ ਬਾਅਦ ਵੀ ਕੰਪਨੀ ਨੇ ਸਚਿਨ ਦੇ ਨਾਂ ਤੇ ਤਸਵੀਰਾਂ ਦੀ ਵਰਤੋਂ ਕੀਤੀ। ਇਸ ਮਾਮਲੇ ‘ਚ ਕੰਪਨੀ ਦੇ ਚੀਫ ਆਪ੍ਰੇਟਿੰਗ ਅਫ਼ਸਰ ਤੇ ਸਚਿਨ ਦਾ ਕੇਸ ਦੇਖ ਰਹੀ ਲਾਅ ਫਰਮ ਨੇ ਵੀ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement