ਵਿਸ਼ਵ ਕ੍ਰਿਕਟ ਕੱਪ 2019: ਅੱਜ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਬਨਾਮ ਅਫ਼ਗਾਨਿਸਤਾਨ
Published : Jun 15, 2019, 10:09 am IST
Updated : Jun 15, 2019, 10:09 am IST
SHARE ARTICLE
South Africa vs Afghanistan
South Africa vs Afghanistan

ਕ੍ਰਿਕਟ ਵਿਸ਼ਵ ਕੱਪ 2019 ਵਿਚ ਸ਼ਨਿਵਾਰ ਨੂੰ ਪੁਆਇੰਟ ਟੇਬਲ ‘ਤੇ 9ਵੇਂ ਅਤੇ 10ਵੇਂ ਸਥਾਨ ਦੀਆਂ ਟੀਮਾਂ ਦੀ ਟੱਕਰ ਹੋਵੇਗੀ।

ਨਵੀਂ ਦਿੱਲੀ: ਕ੍ਰਿਕਟ ਵਿਸ਼ਵ ਕੱਪ 2019 ਵਿਚ ਸ਼ਨਿਵਾਰ ਨੂੰ ਪੁਆਇੰਟ ਟੇਬਲ ‘ਤੇ 9ਵੇਂ ਅਤੇ 10ਵੇਂ ਸਥਾਨ ਦੀਆਂ ਟੀਮਾਂ ਦੀ ਟੱਕਰ ਹੋਵੇਗੀ। ਕਾਰਡਿਫ ਦੇ ਮੈਦਾਨ ‘ਤੇ ਦੱਖਣੀ ਅਫ਼ਰੀਕਾ ਅਤੇ ਅਫ਼ਗਾਨਿਸਤਾਨ ਵਿਚਕਾਰ ਟੂਰਨਾਮੈਂਟ ਦਾ 21 ਵਾਂ ਮੁਕਾਬਲਾ ਹੋਵੇਗਾ। ਇਹ ਦੋਵੇਂ ਟੀਮਾਂ ਅਹਿਮ ਖਿਡਾਰੀਆਂ ਦੀਆਂ ਸੱਟਾਂ ਨਾਲ ਜੂਝ ਰਹੀਆਂ ਹਨ। ਜਿੱਥੇ ਸਾਊਥ ਅਫ਼ਰੀਕਾ ਦਾ ਇਹ ਪੰਜਵਾਂ ਮੁਕਾਬਲਾ ਹੋਵੇਗਾ ਤਾਂ ਉਥੇ ਹੀ ਅਫ਼ਗਾਨਿਸਤਾਨ ਦਾ ਇਹ ਚੌਥਾਂ ਮੈਚ ਹੈ।

South Africa vs AfghanistanSouth Africa vs Afghanistan

ਟੂਰਨਾਮੈਂਟ ਤੋਂ ਪਹਿਲਾਂ ਸਾਊਥ ਅਫ਼ਰੀਕਾ ਦੀ ਟੀਮ ਖ਼ਿਤਾਬ ਲਈ ਵੱਡੀ ਦਾਅਵੇਦਾਰ ਮੰਨੀ ਜਾ ਰਹੀ ਸੀ। ਹਾਲਾਂਕਿ ਉਮੀਦ ਤੋਂ ਉਲਟ ਇਸ ਟੀਮ ਦੀ ਸ਼ੁਰੂਅਤ ਬੇਹੱਦ ਖ਼ਰਾਬ ਰਹੀ। ਅਫ਼ਰੀਕੀ ਟੀਮ ਨੂੰ ਇੰਗਲੈਂਡ, ਬਾਂਗਲਾਦੇਸ਼ ਅਤੇ ਭਾਰਤ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਵੈਸਟ ਇੰਡੀਜ਼ ਵਿਰੁੱਧ ਮੈਚ ਬਾਰਿਸ਼ ਦੇ ਚਲਦਿਆਂ ਰੱਦ ਹੋ ਗਿਆ। ਸਾਊਥ ਅਫ਼ਰੀਕਾ ਨੂੰ ਰੱਦ ਹੋਏ ਮੁਕਾਬਲੇ ਵਿਚ ਪਹਿਲਾ ਅੰਕ ਮਿਲਿਆ। ਇਹ ਮੈਚ ਅੱਜ ਸ਼ਾਮੀਂ ਛੇ ਵਜੇ ਖੇਡਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement