
ਦੋਹਾਂ ਟੀਮਾਂ ਨੂੰ 1-1 ਅੰਕ ਮਿਲਿਆ
ਨੋਟਿੰਗਮ : ਵਿਸ਼ਵ ਕੱਪ 2019 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਣ ਵਾਲਾ ਇਕ ਰੋਜ਼ਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਦੋਹਾਂ ਟੀਮਾਂ ਨੂੰ 1-1 ਆਪਸ 'ਚ ਵੰਡ ਦਿੱਤੇ ਗਏ। ਇਸ ਟੂਰਨਾਮੈਂਟ 'ਚ ਨਿਊਜ਼ਲੈਂਡ ਦਾ ਇਹ ਚੌਥਾ ਮੈਚ ਸੀ ਅਥੇ ਕੀਵੀ ਟੀਮ ਇਥੇ ਆਪਣੇ 3 ਮੈਚ ਜਿੱਤ ਕੇ ਪੁੱਜੀ ਸੀ। ਨਿਊਜ਼ੀਲੈਂਡ ਅੰਕ ਸੂਚੀ 'ਚ ਪਹਿਲਾਂ ਤੋਂ ਹੀ ਟਾਪ 'ਤੇ ਸੀ ਅਤੇ ਉਸ ਨੇ 1 ਅੰਕ ਹੋਰ ਜੋੜ ਕੇ 7 ਅੰਕ ਨਾਲ ਪਹਿਲੇ ਨੰਬਰ 'ਤੇ ਆਪਣੀ ਸਥਿਤੀ ਹੋਰ ਮਜ਼ਬੂਰ ਕਰ ਲਈ ਹੈ। ਭਾਰਤੀ ਟੀਮ 5 ਅੰਕਾਂ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ।
Ind vs NZ match called off due to rain
ਵਿਸ਼ਵ ਕੱਪ ਦੇ ਇਤਿਹਾਸ 'ਚ ਪਹਿਲੀ ਵਾਰ ਭਾਰਤੀ ਟੀਮ ਦੇ ਕਿਸੇ ਮੁਕਾਬਲੇ ਨੂੰ ਇਕ ਵੀ ਗੇਂਦ ਸੁੱਟੇ ਬਗੈਰ ਹੀ ਰੱਦ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ 1992 ਵਿਸ਼ਵ ਕੱਪ 'ਚ ਭਾਰਤ-ਸ੍ਰੀਲੰਕਾ ਮੈਚ ਰੱਦ ਹੋਇਆ ਸੀ ਪਰ ਉਦੋਂ ਮੈਚ 'ਚ ਸਿਰਫ਼ 2 ਗੇਂਦਾਂ ਸੁੱਟੀਆਂ ਗਈਆਂ ਸਨ। ਟੂਰਨਾਮੈਂਟ 'ਚ ਭਾਰਤੀ ਟੀਮ ਦਾ ਅਗਲਾ ਮੁਕਾਬਲਾ ਪਾਕਿਸਤਾਨ ਵਿਰੁੱਧ 16 ਜੂਨ ਨੂੰ ਮੈਨਚੈਸਟਰ ਵਿਰੁੱਧ ਹੋਵੇਗਾ। ਮੌਸਮ ਵਿਭਾਗ ਮੁਤਾਬਕ ਉਸ ਮੈਚ 'ਚ ਵੀ ਮੀਂਹ ਪੈ ਸਕਦਾ ਹੈ।
India and New Zealand take home a point apiece.
— Cricket World Cup (@cricketworldcup) 13 June 2019
The @BLACKCAPS continue to sit atop the #CWC19 standings table, and #ViratKohli and Co. move up one slot to No.3. pic.twitter.com/iTF4tHPqrQ
ਇਸ ਵਿਸ਼ਵ ਕੱਪ 'ਚ ਇਹ ਚੌਥਾ ਮੁਕਾਬਲਾ ਹੈ, ਜੋ ਮੀਂਹ ਕਾਰਨ ਰੱਦ ਹੋਇਆ ਹੈ। ਇਸ ਤੋਂ ਪਹਿਲਾਂ 7 ਜੂਨ ਨੂੰ ਪਾਕਿਸਤਾਨ-ਸ੍ਰੀਲੰਕਾ, 10 ਜੂਨ ਨੂੰ ਦੱਖਣ ਅਫ਼ਰੀਕਾ-ਵੈਸਟਇੰਡੀਜ਼ ਅਤੇ 11 ਜੂਨ ਨੂੰ ਬੰਗਲਾਦੇਸ਼-ਸ੍ਰੀਲੰਕਾ ਦਾ ਮੈਚ ਰੱਦ ਹੋਇਆ ਸੀ।